ਸਾਡੇ ਨਾਲ ਸ਼ਾਮਲ

Follow us

20 C
Chandigarh
Saturday, January 31, 2026
More
    Home ਵਿਚਾਰ ਸੰਪਾਦਕੀ ਅੱਤਵਾਦ ਖਿਲਾਫ਼ ...

    ਅੱਤਵਾਦ ਖਿਲਾਫ਼ ਇੱਕਜੁਟ ਹੋਵੇ ਸੰਸਾਰ

    ਇੰਗਲੈਂਡ ਦੇ ਮੈਨਚੈਸਟਰ ਤੋਂ ਬਾਦ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ ਇਨ੍ਹਾਂ ਦੋਵਾਂ ਹਮਲਿਆਂ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ ਹਮਲਿਆਂ ਤੋਂ ਸਾਫ਼ ਜਾਹਿਰ ਹੈ ਕਿ ਅੱਤਵਾਦ ਪੂਰੇ ਸੰਸਾਰ ਨੂੰ ਚੁਣੌਤੀ ਹੀ ਨਹੀਂ ਦੇ  ਰਿਹਾ ਸਗੋਂ ਇਂਜ ਜਾਪਦਾ ਹੈ ਕਿ ਅੱਤਵਾਦ ਜਿੱਤ ਰਿਹਾ ਹੈ ਵਿਸ਼ਵ ਦੇ ਨੇਤਾ ਅੱਤਵਾਦ ਦੀ ਲੜਾਈ ‘ਤੇ ਪੂਰੀ ਤਰ੍ਹਾਂ ਵੰਡੇ ਹੋਏ ਹਨ ਸੰਸਾਰਕ ਆਗੂਆਂ ਦੀਆਂ ਇਨ੍ਹਾਂ ਦੂਰੀਆਂ ਦਾ ਅੱਤਵਾਦੀ ਸੰਗਠਨ ਨਜਾਇਜ਼ ਫ਼ਾਇਦਾ ਉਠਾ ਰਹੇ ਹਨ ਤੇ ਆਪਣੀ ਖੂਨੀ ਖੇਡ ਖੇਡ ਰਹੇ ਹਨ ਉਂਜ ਤਾਂ ਸੰਸਾਰ ‘ਚ ਅੱਤਵਾਦ ਦੇ ਕਈ ਰੂਪ ਹਨ।

    ਕਿਤੇ ਇਹ ਖੇਤਰੀ ਅਜ਼ਾਦੀ ਨੂੰ ਲੈ ਕੇ ਫੈਲਾਇਆ ਜਾ ਰਿਹਾ ਹੈ, ਕਿਤੇ ਆਰਥਿਕ ਅਸਮਾਨਤਾ ਨੂੰ ਲੈ ਕੇ ਫੈਲਾਇਆ ਜਾ ਰਿਹਾ ਹੈ, ਜਿਸਨੂੰ ਦੁਨੀਆ ਲਾਲ ਅੱਤਵਾਦ ਦੇ ਨਾਂਅ ਨਾਲ ਜਾਣਦੀ ਹੈ ਕਿਤੇ ਧਰਮ ਦੇ ਨਾਂਅ ‘ਤੇ ਫੈਲਾਇਆ ਜਾ ਰਿਹਾ ਹੈ ਧਰਮ ਅਧਾਰਤ ਅੱਤਵਾਦ ਬੇਹੱਦ ਜ਼ਿਆਦਾ ਜਾਲਮ ਹੋ ਗਿਆ ਹੈ ਇਹ ਏਨਾ ਜਾਲਮ ਹੋ ਚੁੱਕਾ ਹੈ ਕਿ ਬੱਚਿਆਂ ਨੂੰ ਜ਼ੇਹਾਦੀ ਬਣਾ ਰਿਹਾ ਹੈ ਔਰਤਾਂ ਨੂੰ ਸੈਕਸ ਗੁਲਾਮ ਬਣਾ ਰਿਹਾ ਹੈ ਤੇ ਆਪਣੇ ਧਰਮ ਨੂੰ ਮੰਨਣ ਵਾਲਿਆਂ ਨੂੰ ਰਮਜ਼ਾਨ ਦੇ ਪਾਕਿ ਪਵਿੱਤਰ ਮਹੀਨੇ ‘ਚ ਮਾਰ ਰਿਹਾ ਹੈ ਇਸਲਾਮ ਦੇ ਨਾਂਅ ‘ਤੇ ਫੈਲਾਇਆ ਜਾ ਰਿਹਾ ਅੱਤਵਾਦ ਜਿੱਥੇ ਦੂਜੇ ਧਰਮ ਨੂੰ ਮੰਨਣ ਵਾਲਿਆਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ ਉੱਥੇ ਹੀ ਖੁਦ ਇਸਲਾਮ ਨੂੰ ਮੰਨਣ ਵਾਲੇ ਵੀ ਇਸ ਤੋਂ ਬੁਰੀ ਤਰ੍ਹਾਂ ਪੀੜਤ ਹਨ ਪੂਰਾ ਅਰਬ ਜਗਤ ਇਸ ਅੱਤਵਾਦ ਨਾਲ ਤਹਿਸ-ਨਹਿਸ ਹੁੰਦਾ ਜਾ ਰਿਹਾ ਹੈ ਜੋ ਦੇਸ਼ ਧਰਮ ਦੇ ਨਾਂਅ ‘ਤੇ ਫੈਲਾਏ ਜਾ ਰਹੇ।

    ਅੱਤਵਾਦ ਤੋਂ ਅਜੇ ਬਚੇ ਹੋਏ ਹਨ  ਉਹ ਸੋਚ ਰਹੇ ਹਨ ਕਿ ਇਹ ਉਨ੍ਹਾਂ ਦੀ ਸਮੱਸਿਆ ਨਹੀਂ ਹੈ ਇਸ ਲਈ ਉਹ ਇਸ ਅੱਤਵਾਦ ਖਿਲਾਫ਼ ਕੋਈ ਗੰਭੀਰਤਾ ਨਹੀਂ ਦਿਖਾ ਰਹੇ ਪਰੰਤੂ ਅੱਤਵਾਦ ਖਿਲਾਫ਼ ਅਵੇਸਲੇ ਦੇਸ਼ਾਂ ਨੂੰ ਦੇਖਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਪੂਰੀ ਦੁਨੀਆ ‘ਚ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਹੈ ਇਸ ਨਾਲ ਦਿਨੋ-ਦਿਨ ਗੈਰ ਇਸਲਾਮਿਕ ਲੋਕਾਂ ਲਈ ਮੁਸੀਬਤਾਂ ਵਧਦੀਆਂ ਹੀ ਜਾਣਗੀਆਂ ਧਰਮ ਅਧਾਰਤ ਅੱਤਵਾਦ ਨਾਲ ਲੜਨ ਲਈ ਸੰਸਾਰਕ ਤਾਕਤਾਂ ਨੂੰ ਆਪਣੀ ਦੂਰੀ ਤੇ ਸ਼ਿਕਵਿਆਂ ਨੂੰ ਮਿਟਾਉਣਾ ਪਵੇਗਾ ਭਾਰਤ ਇਜ਼ਰਾਇਲ ਇਸ ਦਿਸ਼ਾ ‘ਚ ਬਹੁਤ ਸਮੇਂ ਤੋਂ ਦੁਨੀਆ ਦਾ ਧਿਆਨ ਖਿੱਚਣਾ ਚਾਹ ਰਹੇ ਹਨ ਪਰੰਤੂ ਗੈਰ ਇਸਲਾਮਿਕ ਵਿਸ਼ਵ ਦੀ ਅੱਖ ਨਹੀਂ ਖੁੱਲ੍ਹ ਰਹੀ ਇੱਥੇ ਇਸਲਾਮਿਕ ਜਗਤ ਨੂੰ ਵੀ ਦੇਖਣਾ ਪਵੇਗਾ ਕਿ ਜੇਕਰ ਉਹ ਆਪਣੇ ਆਪ ਨੂੰ ਇਨਸਾਨੀਅਤ ਦਾ ਰਹਿਨੁਮਾ ਮੰਨਦੇ ਹਨ।

    ਤਾਂ ਉਨ੍ਹਾਂ ਨੂੰ ਇਸਲਾਮ ਦਾ ਨਾਂਅ ਲੈ ਕੇ ਅੱਤਵਾਦ ਫੈਲਾਉਣ ਵਾਲਿਆਂ ਖਿਲਾਫ਼ ਲੜਾਈ ਛੇੜਨੀ ਚਾਹੀਦੀ ਹੈ ਇਸਲਾਮਿਕ ਜਗਤ ਦਾ ਠੰਢਾ ਵਿਰੋਧ ਤੇ ਖਾਮੋਸ਼ੀ  ਖੁਦ ਹੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਉਹ ਵੀ ਅੱਤਵਾਦ ਦੇ ਨਾਲ ਹਨ ‘ਜਦੋਂ ਜਾਗੋ ਉਦੋਂ ਸਵੇਰਾ’ ਅੱਤਵਾਦ ਜਿਸ ਵੀ ਪਛਾਣ ਜਾਂ ਚਾਲ-ਢਾਲ ‘ਚ ਹੋਵੇ ਉਹ ਕੁਚਲਿਆ ਜਾਣਾ ਚਾਹੀਦਾ ਹੈ ਵਿਸ਼ਵ ਦੇ ਸਾਰੇ ਮੁਲਕਾਂ ਨੂੰ ਚਾਹੀਦਾ ਹੈ ਕਿ ਉਹ ਸਮਾਂ ਨਾ ਗਵਾਉਣ  ਅਤੇ ਚੇਚਕ ਵਾਂਗ ਅੱਤਵਾਦ ਦੇ ਵਾਇਰਸ ਦਾ ਨਾਮੋ-ਨਿਸ਼ਾਨ ਮਿਟਾ ਦੇਣ ਭਾਰਤ ਨੂੰ ਆਪਣੇ ਅੱਤਵਾਦ ਵਿਰੋਧੀ ਯਤਨਾਂ ‘ਚ ਹੋਰ ਤੇਜ਼ੀ ਲਿਆਉਣੀ ਪਵੇਗੀ ਤਾਂ ਕਿ ਅੱਤਵਾਦ ਖਿਲਾਫ਼ ਭਾਰਤੀ ਲੜਾਈ ਦੀ ਇੱਕ ਪਾਸੜ ਜਿੱਤ ਹੋ ਸਕੇ।

    LEAVE A REPLY

    Please enter your comment!
    Please enter your name here