480 ਮਰੀਜ਼ਾਂ ਦੀ ਹੋਈ ਮੌਤ, 59,165 ਮਰੀਜ਼ ਹੋਏ ਠੀਕ
ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਵਾਇਰਸ ਮਰੀਜ਼ਾਂ ਦੀ ਰਫ਼ਤਾਰ ਮੱਠੀ ਹੁੰਦੀ ਜਾ ਰਹੀ ਹੈ ਤੇ ਕਾਫ਼ੀ ਦਿਨਾਂ ਬਾਅਦ ਇਸ ਦੇ ਇੱਕ ਦਿਨ ‘ਚ 50 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆਏ ਹਨ, ਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੀ 500 ਤੋਂ ਘੱਟ ਹੋ ਗਈ ਹੈ।
ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਕੋਵਿਡ-19 ਦੇ 45149 ਨਵੇਂ ਮਾਮਲੇ ਸਾਹਮਣੇ ਆਏ ਤੇ ਇਸ ਤੋਂ ਬਾਅਦ ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 79,09,960 ਹੋ ਗਈ ਹੈ। ਇਸ ਦੌਰਾਨ 59,165 ਮਰੀਜ਼ ਠੀਕ ਹੋਏ ਹਨ ਤੇ ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 71,37,288 ਮਰੀਜ਼ ਠੀਕ ਹੋ ਚੁੱਕੇ ਹਨ। ਕੋਵਿਡ-19 ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਹੋਣ ਨਾਲ ਸਰਗਰਮ ਮਾਮਲੇ 14,437 ਘੱਟ ਕੇ 6,53717 ਹੋ ਗਏ ਹਨ। ਪਿਛਲੇ 24 ਘੰਟਿਆਂ ‘ਚ 480 ਮਰੀਜ਼ਾਂ ਦੀ ਮੌਤ ਹੋਣ ਜਾਣ ਨਾਲ ਮੌਤਾਂ ਦਾ ਕੁੱਲ ਅੰਕੜਾ 1,19,014 ਹੋ ਗਿਆ ਹੈ। ਦੇਸ਼ ‘ਚ ਠੀਕ ਹੋਣ ਵਾਲਿਆਂ ਦੀ ਦਰ ਵਧ ਕੇ 90.23 ਫੀਸਦੀ ਤੇ ਸਰਗਰਮ ਮਾਮਲਿਆਂ ਦੀ ਦਰ 8.26 ਫੀਸਦੀ ਰਹਿ ਗਈ ਹੈ ਜਦੋਂਕਿ ਮ੍ਰਿਤਕ ਦਰ ਘੱਟ ਕੇ 1.50 ਫੀਸਦੀ ‘ਤੇ ਆ ਗਈ ਹੈ।
- ਦੇਸ਼ ‘ਚ ਮੌਤਾਂ ਦਾ ਕੁੱਲ ਅੰਕੜਾ 1,19,014
- ਠੀਕ ਹੋਣ ਵਾਲਿਆਂ ਦੀ ਦਰ 90.23 ਫੀਸਦੀ
- ਸਰਗਰਮ ਮਾਮਲਿਆਂ ਦੀ ਦਰ 8.26 ਫੀਸਦੀ
- ਮ੍ਰਿਤਕ ਦਰ 1.50 ਫੀਸਦੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.