ਡਕਾਲਾ ਵਾਸੀਆਂ ’ਚ ਡਰ ਦਾ ਮਾਹੌਲ | Patiala Leopard Terror
(ਰਾਮ ਸਰੂਪ ਪੰਜੋਲਾ) ਸਨੌਰ। Patiala Leopard Terror: ਪਟਿਆਲਾ ਜ਼ਿਲ੍ਹੇ ਦੇ ਏਰੀਏ ’ਚ ਚੀਤੇ ਦੀਆਂ ਖਬਰਾਂ ਪਿਛਲੇ ਕਾਫੀ ਦਿਨਾਂ ਤੋਂ ਸੁਣਨ ਨੂੰ ਮਿਲ ਰਹੀਆਂ ਹਨ, ਕਈ ਥਾਈਂ ਚੀਤੇ ਨੂੰ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ’ਚ ਦਿਖਾਇਆ ਗਿਆ ਹੈ ਤੇ ਪ੍ਰਸ਼ਾਸਨ ਵੱਲੋਂ ਚੀਤੇ ਨੂੰ ਫੜਨ ਦਾ ਦਾਅਵਾ ਵੀ ਕੀਤਾ ਗਿਆ ਹੈ, ਪਰ ਇਸ ਦੇ ਬਾਵਜ਼ੂਦ ਚੀਤੇ ਦੇ ਲੰਘੀ ਰਾਤ ਹਲਕਾ ਸਮਾਣਾ ਦੇ ਪਿੰਡ ਡਕਾਲਾ ਵਿਖੇ ਆਉਣ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: Canada News: ਕੈਨੇਡਾ ਪੁਲਿਸ ’ਚ ਸੇਵਾਵਾਂ ਦੇਣ ਲਈ ਤਿਆਰ ਪੰਜਾਬ ਦਾ ਨੌਜਵਾਨ ਜਤਿਨ ਗਰਗ
ਇਸ ਕਾਰਨ ਇਸ ਏਰੀਏ ਦੇ ਲੋਕਾਂ ’ਚ ਭੈਅ ਦਾ ਮਾਹੌਲ ਬਣਿਆ ਹੋਇਆ ਹੈ ਇੱਥੋਂ ਦੇ ਇੱਕ ਘਰ ਦੇ ਲੋਕਾਂ ਦਾ ਕਹਿਣਾ ਹੈ ਕਿ ਸਵੇਰੇ ਮੂੰਹ ਹਨ੍ਹੇਰੇ ਕੁੱਤਿਆਂ ’ਚ ਚੀਕ-ਚਿਹਾੜੇ ਦੀਆਂ ਅਵਾਜ਼ਾਂ ਆ ਰਹੀਆ ਸਨ, ਜਦੋਂ ਉਨ੍ਹਾਂ ਬਾਹਰ ਨਿਕਲ ਕੇ ਦੇਖਿਆ ਤਾਂ ਕਈ ਕੁੱਤਿਆਂ ਨੂੰ ਚੀਤੇ ਨੇ ਆਪਣਾ ਸ਼ਿਕਾਰ ਬਣਾਇਆ ਹੋਇਆ ਸੀ। ਇੱਕ ਕੁਤੇ ਦਾ ਸਿਰ ਬਿਨਾ ਧੜ ਪਿਆ ਸੀ, ਲੋਕਾਂ ਨੇ ਧਿਆਨ ਨਾਲ ਦੇਖਿਆ ਤਾਂ ਧਰਤੀ ’ਤੇ ਚੀਤੇ ਦੇ ਪੈਰਾ ਵਰਗੇ ਨਿਸ਼ਾਨ ਦੇਖਣ ਨੂੰ ਮਿਲੇ ਲੋਕ ਦਾਅਵਾ ਕਰ ਰਹੇ ਸਨ ਕਿ ਇਹ ਨਿਸ਼ਾਨ ਟਾਈਗਰ ਦੇ ਹੀ ਹਨ, ਜਿਸ ਕਰਕੇ ਲੋਕ ਸਹਿਮੇ ਹੋਏ ਸਨ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਵੱਲ ਛੇਤੀ ਧਿਆਨ ਦਿੱਤਾ ਜਾਵੇ, ਤਾ ਜੋ ਇਹ ਜਾਨਵਰ ਕਿਸੇ ਦਾ ਜਾਨੀ ਨੁਕਸਾਨ ਨਾ ਕਰ ਦੇਵੇ।