ਲਹਿਰਾ ਦੀ ਧੀ ਡਾ. ਟਿਪਸੀ ਨੇ ਬਤੌਰ ਮੈਡੀਕਲ ਅਫ਼ਸਰ ਆਪਣਾ ਅਹੁਦਾ ਸੰਭਾਲਿਆ

Lehragaga News
ਲਹਿਰਾ ਦੀ ਧੀ ਡਾ. ਟਿਪਸੀ ਨੇ ਬਤੌਰ ਮੈਡੀਕਲ ਅਫ਼ਸਰ ਆਪਣਾ ਅਹੁਦਾ ਸੰਭਾਲਿਆ

Lehragaga News: (ਰਾਜ ਸਿੰਗਲਾ) ਲਹਿਰਾਗਾਗਾ। ਲਹਿਰਾ ਦੀ ਹੋਣਹਾਰ ਧੀ ਡਾਕਟਰ ਟਿਪਸੀ ਨੇ ਬਤੌਰ ਮੈਡੀਕਲ ਆਫ਼ਸਰ, ਸਰਕਾਰੀ ਹਸਪਤਾਲ ਲਹਿਰਾ ਵਿੱਚ ਆਪਣਾ ਪਹਿਲਾ ਅਹੁਦਾ ਐਸਐਮਓ ਡਾਕਟਰ ਸੰਜੇ ਬਾਂਸਲ ਦੀ ਅਗਵਾਈ ਵਿੱਚ ਸੰਭਾਲਿਆ। ਪਿਤਾ ਅਸ਼ੋਕ ਕੁਮਾਰ ਭੁਟਾਲ ਵਾਲਿਆਂ ਨੇ ਪੱਤਰਕਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਧੀ ਟਿਪਸੀ ਜਿਸ ਦੀ ਕੀ ਉਮਰ 25 ਸਾਲ ਹੈ ਨੇ ਆਪਣੀ ਬਾਰ੍ਹਵੀਂ ਤੱਕ ਦੀ ਪੜ੍ਹਾਈ ਡੀਏਵੀ ਪਬਲਿਕ ਸਕੂਲ ਲਹਿਰਾਗਾਗਾ ਤੋਂ ਹੀ ਕੀਤੀ ਅਤੇ ਐਮਬੀਬੀਐਸ ਦੀ ਪੜ੍ਹਾਈ ਲਈ ਰਜਿੰਦਰਾ ਹਸਪਤਾਲ ਪਟਿਆਲਾ ਚਲੀ ਗਈ।

ਇਹ ਵੀ ਪੜ੍ਹੋ: Punjab Holidays: ਸੂਬੇ ’ਚ ਦੋ ਦਿਨ ਰਹੇਗੀ ਛੁੱਟੀ, ਜਾਣੋ

ਮਾਤਾ ਸਵਰਨ ਦੀਪਕ ਦੀ ਲਾਡਲੀ ਧੀ ਦੀ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਨੌਕਰੀਆਂ ਵਿੱਚੋਂ ਨੰਬਰ ਆਉਣ ਤੇ ਅੱਜ ਸਰਕਾਰੀ ਡਾਕਟਰ ਬਣਨ ਦੀ ਖੁਸ਼ੀ ਉਹਨਾਂ ਦੇ ਚਿਹਰੇ ’ਤੇ ਸਾਫ ਦਿਖਾਈ ਦੇ ਰਹੀ ਸੀ। ਇਸ ਮੌਕੇ ਪਰਿਵਾਰ ਵੱਲੋਂ ਗੁਆਂਢੀਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਸਾਂਝੀ ਕੀਤੀ ਗਈ। Lehragaga News