ਦੁਪਹਿਰ 2 ਵਜੇ ਹੋਵੇਗੀ ਚੋਣ ਕਮਿਸ਼ਨ ਦੀ ਪੈ੍ਰਸ ਕਾਨਫਰੰਸ
- ਫਰਵਰੀ ’ਚ ਵਿਧਾਨਸਭਾ ਦਾ ਕਾਰਜ਼ਕਾਲ ਹੋਵੇਗਾ ਖਤਮ | Delhi Election 2025
ਨਵੀਂ ਦਿੱਲੀ (ਏਜੰਸੀ)। Delhi Election 2025: ਦਿੱਲੀ ਵਿਧਾਨ ਸਭਾ ਚੋਣਾਂ ਦਾ ਅੱਜ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਦੁਪਹਿਰ 2 ਵਜੇ ਪ੍ਰੈੱਸ ਕਾਨਫਰੰਸ ਕਰੇਗਾ। ਇਸ ਦੇ ਨਾਲ ਹੀ ਦਿੱਲੀ ’ਚ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 23 ਫਰਵਰੀ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਇਲਾਵਾ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ 18 ਫਰਵਰੀ ਨੂੰ ਸੇਵਾਮੁਕਤ ਹੋ ਰਹੇ ਹਨ। ਇਸ ਕਾਰਨ 18 ਫਰਵਰੀ ਤੋਂ ਪਹਿਲਾਂ ਚੋਣ ਪ੍ਰਕਿਰਿਆ ਮੁਕੰਮਲ ਹੋਣ ਦੀ ਸੰਭਾਵਨਾ ਹੈ। ਵਿਧਾਨ ਸਭਾ ਚੋਣਾਂ 2020 ਦਾ ਐਲਾਨ 6 ਜਨਵਰੀ ਨੂੰ ਕੀਤਾ ਗਿਆ ਸੀ। Delhi Election 2025
ਇਹ ਖਬਰ ਵੀ ਪੜ੍ਹੋ : ਰਾਮ-ਨਾਮ ਜਪਣ ਵਾਲੇ ਵੱਡੇ ਭਾਗਾਂ ਵਾਲੇ : ਪੂਜਨੀਕ ਗੁਰੂ ਜੀ
ਸਾਰੀਆਂ 70 ਵਿਧਾਨ ਸਭਾ ਸੀਟਾਂ ਲਈ 8 ਫਰਵਰੀ 2020 ਨੂੰ ਇੱਕ ਪੜਾਅ ’ਚ ਵੋਟਿੰਗ ਹੋਈ ਸੀ ਤੇ ਨਤੀਜੇ 11 ਫਰਵਰੀ ਨੂੰ ਐਲਾਨੇ ਜਾਣਗੇ। 2020 ’ਚ, ਆਮ ਆਦਮੀ ਪਾਰਟੀ (ਆਪ) ਨੂੰ 53.57 ਫੀਸਦੀ ਵੋਟਾਂ ਨਾਲ 62 ਸੀਟਾਂ ਮਿਲੀਆਂ, ਜਦੋਂ ਕਿ ਭਾਜਪਾ ਨੂੰ 8 ਸੀਟਾਂ ਸਮੇਤ 38.51 ਫੀਸਦੀ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਕਾਂਗਰਸ ਨੂੰ 4.26 ਫੀਸਦੀ ਵੋਟਾਂ ਮਿਲੀਆਂ ਸਨ ਪਰ ਪਾਰਟੀ ਆਪਣਾ ਖਾਤਾ ਵੀ ਖੋਲ੍ਹਣ ’ਚ ਨਾਕਾਮ ਰਹੀ ਸੀ। 2015 ਦੀਆਂ ਚੋਣਾਂ ’ਚ ਵੀ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਸੀ।