ਸਵਾਮੀ ਰਾਮ ਤੀਰਥ ਪਹਿਲੀ ਵਾਰ ਵਿਦੇਸ਼ ਯਾਤਰਾ ’ਤੇ ਨਿੱਕਲੇ ਸਨ। ਜਹਾਜ਼ ’ਚ ਇੱਕ 90 ਸਾਲਾ ਜਰਮਨ ਬਜ਼ੁਰਗ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਹ ਚੀਨੀ ਭਾਸ਼ਾ ਸਿੱਖ ਰਹੇ ਸਨ। ਸਵਾਮੀ ਰਾਮ ਤੀਰਥ ਜੀ ਨੂੰ ਬਹੁਤ ਹੈਰਾਨੀ ਹੋਈ ਤੇ ਉਹ ਕਈ ਦਿਨ ਉਸ ਨੂੰ ਗੌਰ ਨਾਲ ਦੇਖਦੇ ਰਹੇ। ਉਹ ਇਸ ਕਦਰ ਮਸ਼ਗੂਲ ਰਹਿੰਦੇ ਕਿ ਘੰਟਿਆਂ ਤੱਕ ਨਜ਼ਰ ਨਾ ਚੁੱਕਦੇ। ਇੱਕ ਦਿਨ ਰਾਮ ਤੀਰਥ ਨੇ ਉਨ੍ਹਾਂ ਨੂੰ ਪੁੱਛ ਹੀ ਲਿਆ, ‘‘ਤੁਸੀਂ ਇਸ ਉਮਰ ’ਚ ਇੱਕ ਨਵੀਂ ਭਾਸ਼ਾ ਸਿੱਖਣ ’ਚ ਕਿਉਂ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹੋ?’’ ਇਹ ਸੁਣ ਕੇ ਉਸ ਬਜ਼ੁਰਗ ਨੇ ਜਵਾਬ ਦਿੱਤਾ, ‘‘ਕਿਸ ਉਮਰ ਦੀ ਗੱਲ ਕਰਦੇ ਹੋ ਤੁਸੀਂ? Learning age
Read Also : Bathinda News: ਚੰਡੀਗੜ੍ਹ ਦੀ ਤਰਜ਼ ’ਤੇ ਚਮਕਣਗੇ ਬਠਿੰਡਾ ਦੇ ਚੌਂਕ
ਮੈਂ ਕੰਮ ’ਚ ਇੰਨਾ ਵਿਅਸਤ ਰਿਹਾ ਹਾਂ ਕਿ ਕਦੇ ਆਪਣੀ ਉਮਰ ਦਾ ਹਿਸਾਬ ਹੀ ਨਹੀਂ ਰੱਖ ਸਕਿਆ। ਹਾਲਾਂਕਿ ਅਜੇ ਮੈਂ ਸਿੱਖ ਹੀ ਰਿਹਾ ਹਾਂ, ਇਸ ਲਈ ਹੁਣ ਤੱਕ ਬੱਚਾ ਹਾਂ। ਜਿੱਥੋਂ ਤੱਕ ਮੌਤ ਦਾ ਸਵਾਲ ਹੈ, ਤਾਂ ਉਹ ਤਾਂ ਪੈਦਾ ਹੋਣ ਦੇ ਬਾਅਦ ਤੋਂ ਹੀ ਮੇਰੇ ਸਾਹਮਣੇ ਖੜ੍ਹੀ ਸੀ। ਜੇਕਰ ਮੈਂ ਉਸਦਾ ਹੀ ਲਿਹਾਜ ਰੱਖਦਾ ਰਹਿੰਦਾ ਤਾਂ ਅੱਜ ਤੱਕ ਕੁੱਝ ਵੀ ਨਾ ਸਿੱਖ ਸਕਦਾ।’’ਬਜ਼ੁਰਗ ਦੀ ਸਿੱਖਣ ਦੀ ਲਗਨ ਤੋਂ ਸਵਾਮੀ ਜੀ ਬਹੁਤ ਪ੍ਰਭਾਵਿਤ ਹੋਏ। ਭਾਰਤ ਪਰਤਣ ’ਤੇ ਉਨ੍ਹਾਂ ਆਪਣੇ ਸਾਰੇ ਸ਼ਿਸ਼ਾਂ ਨੂੰ ਇਸ ਤਜ਼ਰਬੇ ਬਾਰੇ ਦੱਸਿਆ ਤੇ ਕਿਹਾ ਕਿ ਇਨਸਾਨ ਨੂੰ ਜੀਵਨ ਭਰ ਕੁੱਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਸਿੱਖਣ ਨਾਲ ਉਮਰ ਦਾ ਕੋਈ ਸਬੰਧ ਨਹੀਂ ਹੈ।