Success Story: ਜੇਕਰ ਦੂਸਰਿਆਂ ਦੇ ਤਜ਼ਰਬੇ ਦੀ ਮਹੱਤਤਾ ਨਾ ਹੋਵੇ ਤਾਂ ਇਹ ਦੁਨੀਆ ਸਮਾਜ ਅਤੇ ਕਿਤਾਬਾਂ ਦਾ ਵੀ ਕੋਈ ਮਹੱਤਵ ਨਾ ਸਮਝੇ। ਜੇਕਰ ਦੂਸਰਿਆਂ ਦੇ ਤਜ਼ਰਬੇ ਅਰਥਹੀਣ ਹਨ ਤਾਂ ਸੰਸਾਰ ਦਾ ਇਹ ਸਾਰਾ ਵਿਕਾਸ ਅਰਥਹੀਣ ਹੈ। ਸੋ ਆਪਣੀ ਸਫਲਤਾ ਲਈ ਆਪਣੇ ਵਿਕਾਸ ਲਈ ਦੂਸਰਿਆਂ ਦੇ ਤਜ਼ਰਬਿਆਂ ਤੋਂ ਅਨੁਭਵ ਲੈਣਾ ਕਦੇ ਨਾ ਭੁੱਲੋ। ਵਿਰਾਟ ਕੋਹਲੀ ਮਹਾਨ ਬੱਲੇਬਾਜ਼ ਹਨ। ਪਰ ਇਹ ਵੀ ਨਹੀਂ ਕਿ ਜਿਸ ਸਮੇਂ ਵਿਰਾਟ ਕੋਹਲੀ ਨਾ ਖੇਡ ਰਹੇ ਹੋਣ, ਉਸ ਸਮੇਂ ਉਹ ਦੂਸਰਿਆਂ ਨੂੰ ਖੇਡਦਾ ਨਾ ਵੇਖਦੇ ਹੋਣ। ਵਿਰਾਟ ਕੋਹਲੀ ਜਿੰਨੀ ਲਾਜਵਾਬ ਕ੍ਰਿਕਟ ਖੇਡਦੇ ਹਨ, ਉਸੇ ਇੱਕਸੁਰਤਾ ਨਾਲ ਉਹ ਦੂਸਰਿਆਂ ਨੂੰ ਵੀ ਕ੍ਰਿਕਟ ਖੇਡਦੇ ਵੇਖਦੇ ਹਨ।
ਇਹ ਖਬਰ ਵੀ ਪੜ੍ਹੋ : Diwali UNESCO Recognition: ਯੂਨੈਸਕੋ ਵੱਲੋਂ ਦੀਵਾਲੀ ਨੂੰ ਵਿਸ਼ਵ ਵਿਰਾਸਤ ਦਾ ਦਰਜ਼ਾ
ਵਿਰਾਟ ਕੋਹਲੀ ਵਰਗਾ ਖਿਡਾਰੀ ਵੀ ਆਪਣੀ ਕ੍ਰਿਕਟ ਵਿੱਚ ਲਗਾਤਾਰ ਸੁਧਾਰ ਲਈ ਦੂਸਰਿਆਂ ਨੂੰ ਦੇਖ ਕੇ ਬਹੁਤ ਕੁਝ ਸਿੱਖਦਾ ਹੈ। ਜਾਨ ਐਫ਼. ਕਨੇਡੀ ਬਹੁਤ ਹੀ ਚੰਗੇ ਬੁਲਾਰੇ ਮੰਨੇ ਜਾਂਦੇ ਸਨ। ਇੱਕ ਵਾਰੀ ਕਿਸੇ ਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇੰਨਾ ਸੋਹਣਾ ਭਾਸ਼ਣ ਕਿਵੇਂ ਦਿੰਦੇ ਹੋ । ਉਨ੍ਹਾਂ ਕਿਹਾ, ‘ਜਦ ਦੂਜੇ ਬੋਲ ਰਹੇ ਹੁੰਦੇ ਹਨ ਤਾਂ ਮੈਂ ਸਾਰਿਆਂ ਦੇ ਭਾਸ਼ਣਾਂ ਨੂੰ ਬੜੇ ਧਿਆਨ ਨਾਲ ਸੁਣਦਾ ਹਾਂ, ਅਤੇ ਉਨ੍ਹਾਂ ਦੀਆਂ ਕਈਆਂ ਮਹੱਤਵਪੂਰਨ ਗੱਲਾਂ ਨੂੰ ਨੋਟ ਕਰਦਾ ਹਾਂ, ਜਿਸ ਨੂੰ ਬਾਅਦ ਵਿੱਚ ਮੈਂ ਆਪਣੇ ਭਾਸ਼ਣ ਵਿੱਚ ਸ਼ਾਮਿਲ ਕਰਦਾ ਹਾਂ।’ ਆਪਣਾ ਤਜ਼ਰਬਾ ਉਦੋਂ ਹਾਸਲ ਹੁੰਦਾ ਹੈ, ਜਦੋਂ ਘਟਨਾ ਵਾਪਰ ਚੁੱਕੀ ਹੁੰਦੀ ਹੈ। Success Story
ਸੋ ਆਪਣੇ ਤਜ਼ਰਬੇ ਤੋਂ ਆਦਮੀ ਸਿਰਫ ਭਵਿੱਖ ਵਿੱਚ ਹੀ ਫਾਇਦਾ ਲੈ ਸਕਦਾ ਹੈ, ਜਦਕਿ ਦੂਸਰਿਆਂ ਦੇ ਤਜ਼ਰਬੇ ਅਜਿਹੇ ਹੁੰਦੇ ਹਨ ਜਿਨਾਂ ਤੋਂ ਕੋਈ ਕਿਸੇ ਘਟਨਾ ਦੇ ਵਾਪਰਨ ਤੋਂ ਪਹਿਲਾਂ ਹੀ ਫਾਇਦਾ ਲੈ ਸਕਦਾ ਹੈ। ਇਸ ਲਈ ਦੂਸਰਿਆਂ ਦੇ ਤਜ਼ਰਬੇ ਤੋਂ ਸਿੱਖਣਾ ਆਪਣੇ ਤਜ਼ਰਬੇ ਤੋਂ ਜ਼ਿਆਦਾ ਚੰਗਾ ਹੁੰਦਾ ਹੈ। ਕਾਰਲ ਮਾਰਕਸ ਨੇ ਇੱਕ ਵਾਰ ਆਪਣੀ ਧੀ ਨੂੰ ਕਿਹਾ ਕਿ ਮੈਂ ‘ਦਾਸ ਕੈਪੀਟਲ’ ਕਦੇ ਨਾ ਲਿਖ ਸਕਦਾ ਜੇਕਰ ਹੀਗੇਲ ਦਾ ਭੌਤਿਕ ਸਿਧਾਂਤ ਪਹਿਲਾਂ ਤੋਂ ਮੌਜੂਦ ਨਾ ਹੁੰਦਾ। ਵਿਗਿਆਨਕ ਖੋਜਾਂ ਦੀ ਇੱਕ ਲੰਮੀ ਪਰੰਪਰਾ ਗਵਾਹ ਹੈ, ਕਿ ਹਰ ਵਿਗਿਆਨੀ ਆਪਣੇ ਤੋਂ ਪਹਿਲਾਂ ਹੋਈਆਂ ਖੋਜਾਂ ਤੋਂ ਬਹੁਤ ਕੁਝ ਸਿੱਖਦਾ ਹੈ। Success Story
ਮਹਾਨ ਫੁੱਟਬਾਲ ਖਿਡਾਰੀ ਪੇਲੇ ਮੁਤਾਬਿਕ ਸਿਰ ਨਾਲ ਫੁੱਟਬਾਲ ਮਾਰ ਕੇ ਗੋਲ ਕਰਨਾ ਉਨ੍ਹਾਂ ਨੇ ਆਪਣੇ ਇੱਕ ਇਹੋ-ਜਿਹੇ ਵਿਰੋਧੀ ਖਿਡਾਰੀ ਤੋਂ ਸਿੱਖਿਆ ਸੀ ਜੋ ਕਿ ਹਮੇਸ਼ਾ ਉਨ੍ਹਾਂ ਤੋਂ ਪ੍ਰਭਾਵਿਤ ਰਿਹਾ । ਦੂਸਰਿਆਂ ਦੇ ਤਜ਼ਰਬੇ ਸਾਨੂੰ ਚੰਗੀਆਂ ਕਿਤਾਬਾਂ, ਵੀਡੀਓ, ਮੈਗਜ਼ੀਨ, ਟੀਵੀ, ਰੇਡੀਓ, ਸੋਸ਼ਲ ਮੀਡੀਆ ਤੇ ਫਿਲਮਾਂ ਜਰੀਏ ਮਿਲ ਸਕਦੇ ਹਨ। ਯੋਗ ਅਤੇ ਤਜ਼ਰਬੇਕਾਰ ਵਿਅਕਤੀਆਂ ਨਾਲ ਗੱਲਬਾਤ ਕਰਕੇ ਤੇ ਉਨ੍ਹਾਂ ਸੰਗ ਰਹਿ ਕੇ ਕਾਫੀ ਕੁਝ ਸਿੱਖਿਆ ਜਾ ਸਕਦਾ ਹੈ। ਦੁਨੀਆਂ ਦਾ ਹਰ ਸਫਲ ਵਿਅਕਤੀ ਦੂਜਿਆਂ ਤੋਂ ਜ਼ਰੂਰ ਸਿੱਖਦਾ ਹੈ। ਦੂਜਿਆਂ ਦੇ ਤਜ਼ਰਬੇ ਨਾਲ ਅਸੀਂ ਆਪਣੇ ਭਵਿੱਖ ਬਾਰੇ ਜ਼ਿਆਦਾ ਚੰਗੇ ਢੰਗ ਨਾਲ ਸੋਚ ਸਕਦੇ ਹਾਂ। Success Story
ਦੂਜਿਆਂ ਦਾ ਤਜ਼ਰਬਾ ਸਾਨੂੰ ਗਲਤੀਆਂ ਤੋਂ ਬਚਾਉਂਦਾ ਹੈ। ਦੂਜਿਆਂ ਦੇ ਤਜ਼ਰਬੇ ਸਾਨੂੰ ਚੰਗੀ ਚੋਣ ਦਾ ਮੌਕਾ ਦਿੰਦੇ ਹਨ। ਦੂਜਿਆਂ ਦੇ ਅਨੁਭਵ ਤੋਂ ਅਸੀਂ ਇਹ ਵੀ ਸਿੱਖਦੇ ਹਾਂ ਕਿ ਸਫ਼ਲਤਾ ਦੇ ਰਸਤੇ ਵਿੱਚ ਰੁਕਾਵਟਾਂ ਕੀ ਕਰਦੀਆਂ ਹਨ। ਦੂਜਿਆਂ ਦੇ ਅਨੁਭਵ ਸਾਨੂੰ ਕਿਸੇ ਵੀ ਸਫਲਤਾ ਲਈ ਬੁਨਿਆਦ ਮੁਹੱਈਆ ਕਰਵਾਉਂਦੇ ਹਨ। ਦੂਜਿਆਂ ਦੇ ਤਜ਼ਰਬੇ ਤੋਂ ਲਿਆ ਅਨੁਭਵ ਹਮੇਸ਼ਾ ਚੰਗੇ ਨਤੀਜਿਆਂ ਬਾਰੇ ਸੋਚਣ ਦਾ ਮੌਕਾ ਦਿੰਦਾ ਹੈ। ਇਸ ਲਈ ਸਾਨੂੰ ਦੂਜਿਆਂ ਤੇ ਤਜ਼ਰਬੇ ਤੋਂ ਵੀ ਸਿੱਖਣਾ ਚਾਹੀਦੈ। Success Story
ਸ੍ਰੀ ਮੁਕਤਸਰ ਸਾਹਿਬ।
ਨਰਿੰਦਰ ਭੱਪਰ














