ਤਾਰਕੇਸ਼ਵਰ ਮਿਸ਼ਰ
ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਵਾਅਦੇ ਪੂਰੇ ਨਹੀਂ ਕਰਨ ‘ਤੇ ਬਿਆਨ ਨਾਲ ਸਿਆਸਤ ਗਰਮਾ ਗਈ ਹੈ ਕਾਂਗਰਸ ਤੇ ਉਸ ਦੀ ਸਹਿਯੋਗੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇ ਕਿਹਾ ਕਿ ਗਡਕਰੀ ਦਾ ਬਿਆਨ ਭਾਜਪਾ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਸਫਲਤਾ ਪ੍ਰਤੀ ਉੱਠਦੀ ਅਵਾਜ਼ ਨੂੰ ਦਰਸਾਉਂਦਾ ਹੈ ਦੂਜੇ ਪਾਸੇ ਭਾਜਪਾ ਨੇ ਕਿਹਾ ਹੈ ਕਿ ਕੇਂਦਰੀ ਮੰਤਰੀ ਨੇ ਵਿਰੋਧੀ ਧਿਰ ਨੂੰ ਬੇਨਕਾਬ ਕੀਤਾ ਹੈ ਗਡਕਰੀ ਨੇ ਬੀਤੇ ਵੀਰਵਾਰ ਨੂੰ ਮੁੰਬਈ ‘ਚ ਇੱਕ ਸਮਾਰੋਹ ‘ਚ ਕਿਹਾ ਸੀ ਕਿ ਜੋ ਨੇਤਾ ਜਨਤਾ ਨਾਲ-ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਵਾਅਦੇ ਪੂਰੇ ਨਹੀਂ ਕਰਦੇ ਤਾਂ ਜਨਤਾ ਉਨ੍ਹਾਂ ਨੂੰ ਹਰਾਉਂਦੀ ਵੀ ਹੈ ਉਨ੍ਹਾਂ ਇੱਥੇ ਵੀ ਕਿਹਾ ਕਿ ਉਹ ਕੰਮ ਕਰਦੇ ਹਨ ਅਤੇ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੇ ਕੀਤੇ ਹਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਇਹ ਬਿਆਨ ਚਰਚਾ ‘ਚ ਹੈ ਕਿ ਵਾਅਦੇ ਉਹੀ ਕਰੋ ਜਿਨ੍ਹਾਂ ਨੂੰ ਪੂਰਾ ਕਰ ਸਕੋਂ ਨਹੀਂ ਤਾਂ ਜਨਤਾ ਹਰਾਵੇਗੀ ਗਡਕਰੀ ਉਨ੍ਹਾਂ ਕੁਝ ਸਿਆਸਤਦਾਨਾਂ ‘ਚੋਂ ਹਨ ਜੋ ਕੰਮ ਕਰਨ ਲਈ ਜਾਣੇ ਜਾਂਦੇ ਹਨ ਮਹਾਂਰਾਸ਼ਟਰ ਦੇ ਲੋਕ ਨਿਰਮਾਣ ਮੰਤਰੀ ਦੇ ਤੌਰ ‘ਤੇ ਉਨ੍ਹਾਂ ਦੇ ਕੰਮ ਦੀ ਦੇਸ਼ ‘ਚ ਵਾਹ-ਵਾਹ ਹੋਈ ਸੀ ਨਰਿੰਦਰ ਮੋਦੀ ਦੀ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਨੂੰ ਗੰਗਾ ਸਫਾਈ, ਸੜਕ, ਪੁਲ, ਫਲਾਈ ਓਵਰ, ਹਾਈਵੇ ਤੇ ਬੰਦਰਗਾਹ ਬਣਾਉਣ ਵਰਗੇ ਕੰਮ ਵਾਲਾ ਮੰਤਰਾਲਾ ਦਿੱਤਾ ਗਿਆ ਤੇ ਪੰਜ ਸਾਲ ਪੂਰੇ ਹੁੰਦੇ-ਹੁੰਦੇ ਉਹ ਹੀ ਅਜਿਹੇ ਮੰਤਰੀ ਹਨ ਜਿਨ੍ਹਾਂ ਦਾ ਰਿਪੋਰਟ ਕਾਰਡ ਉਨ੍ਹਾਂ ਨੂੰ 90 ਫੀਸਦੀ ਅੰਕ ਦਿੰਦਾ ਹੈ ਉਨ੍ਹਾਂ ਦੇ ਤਾਜਾ ਬਿਆਨ ਨੂੰ ਪ੍ਰਧਾਨ ਮੰਤਰੀ ‘ਤੇ ਤੰਜ ਦੇ ਰੂਪ ‘ਚ ਲਿਆ ਜਾ ਰਿਹਾ ਹੈ ਸਿਆਸਤ ਦਾ ਵਿਸ਼ਲੇਸ਼ਣ ਕਰਨ ਵਾਲਿਆਂ ਅਨੁਸਾਰ ਗਡਕਰੀ ਦੀ ਨਜ਼ਰ ਚੋਣਾਂ ਬਾਅਦ ਦੇ ਸਿਆਸੀ ਹਾਲਾਤ ‘ਤੇ ਹੈ
ਚੋਣਾਂ ਜਿੱਤਣ ਤੋਂ ਬਾਅਦ ਸਿਆਸੀ ਲੋਕਾਂ ਦੀ ਆਤਮਾ ਹੀ ਬਦਲ ਜਾਂਦੀ ਹੈ ਤੁਸੀਂ ਜਿਸ ਸਿਆਸੀ ਆਗੂ ਨੂੰ ਜਿਤਾਉਣ ਲਈ ਆਪਣਾ ਦਿਨ-ਰਾਤ ਇੱਕ ਕਰਕੇ ਉਸ ਦੇ ਪ੍ਰਚਾਰ-ਪ੍ਰਸਾਰ ‘ਚ ਲੱਗੇ ਰਹਿੰਦੇ ਹੋ ਉਹੀ ਆਗੂ ਤੁਹਾਨੂੰ ਮੂੰਹ ਵੀ ਨਹੀਂ ਵਿਖਾਉਂਦਾ ਤੇ ਆਪਣੇ ਵਾਅਦਿਆਂ ਨੂੰ ਇੰਜ ਭੁੱਲ ਜਾਂਦਾ ਹੈ ਜਿਵੇਂ ਵਾਅਦੇ ਕਦੇ ਕੀਤੇ ਹੀ ਨਾ ਹੋਣ ਤੁਸੀਂ ਆਗੂ ਨੂੰ ਮਿਲਣ ਦੀ ਕੋਸ਼ਿਸ਼ ਵੀ ਕਰਦੇ ਹੋ ਪਰ ਤੁਹਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੇ ਗਲਤੀ ਨਾਲ ਤੁਸੀਂ ਵੀ ਮਿਲ ਵੀ ਜਾਂਦੇ ਹੋ ਤਾਂ ਤੁਹਾਨੂੰ ਫਿਰ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਝੂਠੇ ਭਰੋਸੇ ਦੇ ਕੇ ਭੇਜ ਦਿੱਤਾ ਜਾਂਦਾ ਹੈ ਤੇ ਇਹ ਚੀਜ਼ ਫਿਰ ਅਗਲੀਆਂ ਚੋਣਾਂ ‘ਚ ਦੁਹਰਾਈ ਜਾਂਦੀ ਹੈ ਫਿਰ ਤੋਂ ਆਉਣਾ ਤਾਂ ਉਹੀ ਆਗੂ ਜਾਂ ਕੋਈ ਹੋਰ ਆਗੂ ਨੇ ਵੀ ਝੂਠੀਆਂ ਗੱਲਾਂ, ਉਹੀ ਝੂਠੇ ਵਾਅਦੇ ਤੇ ਆਮ ਜਨਤਾ ਨੂੰ ਬੇਵਕੂਫ ਬਣਾਉਣਾ ਅਤੇ ਹਰ ਵਾਰ ਆਗੂਆਂ ਤੋਂ ਉਮੀਦ ਲਾ ਕੇ ਰੱਖਣਾ ਇਸ ਵਾਰ ਤਾਂ ਹੈ ਨਾ ਪਰ ਕਦੇ ਆਉਂਦਾ ਨਹੀਂ ਹੈ ਨਾ ਕਦੇ ਹੁੰਦਾ ਹੈ ਹਾਲੀਆ ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ 2019 ਦੀਆਂ ਲੋਕ ਸਭਾ ਚੋਣਾਂ ‘ਚ ਹਾਲਾਂਕਿ ਐੱਨਡੀਏ ਸਭ ਤੋਂ ਜ਼ਿਆਦਾ ਸੀਟਾਂ ਜਿੱਤੇਗੀ ਪਰ ਉਸ ਨੂੰ ਬਹੁਮਤ ਨਹੀਂ ਮਿਲੇਗਾ ਤੇ ਉਸ ਹਾਲ ‘ਚ ਮੋਦੀ ਦੀ ਬਜਾਇ ਗਡਕਰੀ ਦੇ ਨਾਂਅ ‘ਤੇ ਬਾਹਰੀ ਸਮਰੱਥਨ ਇਕੱਠਾ ਕਰਕੇ ਸਰਕਾਰ ਬਣਾਈ ਜਾ ਸਕੇਗੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਤੇ ਉਨ੍ਹਾਂ ਦੇ ਤਾਜਾ ਬਿਆਨ ਨੂੰ ਉਸ ਦੇ ਅਸਲੀ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਉਹ ਇੱਕ ਸੰਦੇਸ਼ ਹੈ ਸਾਰੀਆਂ ਸਿਆਸੀ ਪਾਰਟੀਆਂ ਲਈ ਜੋ ਚੋਣਾਂ ਜਿੱਤਣ ਲਈ ਅਜਿਹੇ-ਅਜਿਹੇ ਵਾਅਦੇ ਕਰ ਦਿੰਦੀਆਂ ਹਨ ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ ਅਤੇ ਊਸ ਦੀ ਵਜ੍ਹਾ ਨਾਲ ਜਨਤਾ ਦੇ ਮਨ ‘ਚ ਗੁੱਸਾ ਤਾਂ ਵਧਦਾ ਹੀ ਹੈ ਉਸ ਤੋਂ ਵੀ ਜਿਆਦਾ ਸਿਆਸਤ ਬਾਰੇ ਬੇਭਰੋਸਗੀ ਦਾ ਦਾਇਰਾ ਪੈਦਾ ਹੁੰਦਾ ਹੈ ।
1971 ਦੀਆਂ ਲੋਕ ਸਭਾ ਚੋਣਾਂ ‘ਚ ਆਪਣੀ ਹੀ ਪਾਰਟੀ ਅੰਦਰ ਸੰਕਟ ਨਾਲ ਘਿਰੀ ਇੰਦਰਾ ਜੀ ਨੇ ਜਨਤਾ ਦਰਮਿਆਨ ਜਾ-ਜਾ ਕੇ ਕਿਹਾ ਕਿ ਮੈਂ ਕਹਿੰਦੀ ਹਾਂ ਗਰੀਬੀ ਹਟਾਓ ਅਤੇ ਵਿਰੋਧੀ ਕਹਿੰਦੇ ਹਨ ਇੰਦਰਾ ਹਟਾਓ ਦੇਸ਼ ਦੀ ਜਨਤਾ ਨੇ ਉਨ੍ਹਾਂ ਦੀਆਂ ਗੱਲਾਂ ‘ਤੇ ਭਰੋਸਾ ਕਰਦੇ ਹੋਏ ਉਨ੍ਹਾਂ ਨੂੰ ਬਹੁਤ ਭਾਰੀ ਬਹੁਮਤ ਦੇ ਦਿੱਤਾ ਪਰ ਗਰੀਬੀ ਹਟਾਉਣਾ ਤਾਂ ਦੂਰ ਹੁਣ ਤਾਂ ਗਰੀਬੀ ਲਾਈਨ ਤੋਂ ਹੇਠਾਂ ਵਾਲੀ ਸ਼੍ਰੇਣੀ ਵੀ ਹੋਂਦ ‘ਚ ਆ ਗਈ ਇਹੀ ਹਾਲ ਰੁਜ਼ਗਾਰ ਦਾ ਹੈ ਕੇਂਦਰ ਦੀ ਸੱਤਾ ‘ਚ ਆਈ ਹਰ ਸਰਕਾਰ ਨੇ ਬੇਰੁਜ਼ਗਾਰੀ ਮਿਟਾਉਣ ਦਾ ਵਾਅਦਾ ਤਾਂ ਕੀਤਾ ਪਰ ਉਸ ਨੂੰ ਪੂਰਾ ਕਰਨ ‘ਚ ਅਸਫਲ ਰਹੀ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਵੀ ਹਵਾ-ਹਵਾਈ ਹੋ ਕੇ ਰਹਿ ਗਏ ਅੱਜ ਦੇਸ਼ ‘ਚ ਜੋ ਬੇਭਰੋਸਗੀ ਤੇ ਚਾਰੇ ਪਾਸੇ ਅਸੰਤੋਸ਼ ਦਾ ਵਾਤਾਵਰਨ ਹੈ ਉਸ ਦਾ ਸਭ ਤੋਂ ਵੱਡਾ ਕਾਰਨ ਚੁਣਾਵੀ ਵਾਅਦੇ ਪੂਰੇ ਨਾ ਹੋਣਾ ਹੀ ਹੈ ਅੱਜ-ਕੱਲ੍ਹ ਕਿਸਾਨਾਂ ਦੇ ਕਰਜ ਮਾਫ ਕੀਤਾ ਜਾਣਾ ਚੋਣਾਂ ਜਿੱਤਣ ਦਾ ਨੁਸਖਾ ਬਣ ਗਿਆ ਹੈ ਪਰ ਸੱਤਾ ‘ਚ ਆਉਣ ਤੋਂ ਬਾਅਦ ਉਸ ਨੂੰ ਪੂਰਾ ਕਰਨ ‘ਚ ਤਰ੍ਹਾਂ-ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਆਉਦੀਆਂ ਹਨ ਜਿਸ ਨਾਲ ਕਿਸਾਨਾਂ ਦਾ ਗੁੱਸਾ ਵਧਦਾ ਹੈ ।
ਸਾਡਾ ਦੇਸ਼ ਇੱਕ ਲੋਕਤੰਤਰਿਕ ਦੇਸ਼ ਹੈ ਇੱਥੇ ਸਾਰਿਆਂ ਨੂੰ ਆਪਣੀ ਅਜ਼ਾਦੀ ਦਾ ਅਧਿਕਾਰ ਪ੍ਰਾਪਤ ਹੈ ਇੱਥੇ ਸਾਰੇ ਲੋਕ ਅਜ਼ਾਦ ਹਨ ਪਰ ਦੁੱਖ ਵਾਲੀ ਗੱਲ ਇਹ ਹੈ ਕਿ ਸਾਡੇ ਦੇਸ਼ ‘ਚ ਅੱਜ ਵੀ ਅੱਧੇ ਤੋਂ ਜਿਆਦਾ ਲੋਕ ਗਰੀਬੀ ਰੇਖਾਂ ਤੋਂ ਹੇਠਾਂ ਜਿੰਦਗੀ ਗੁਜ਼ਾਰ ਰਹੇ ਹਨ ਸਾਡੇ ਦੇਸ਼ ‘ਚ ਸਾਖ਼ਰਤਾ ਵੀ ਹੇਠਲੇ ਪੱਧਰ ‘ਤੇ ਹੈ ਬੇਰੁਜ਼ਗਾਰੀ ਵੀ ਵਧ ਰਹੀ ਹੈ ਅੱਜ ਦੁਨੀਆ ਦੇ ਦੇਸ਼ ਵਿਕਸਿਤ ਹਨ ਅਤੇ ਸਾਡਾ ਦੇਸ਼ ਵਿਕਾਸਸ਼ੀਲ, ਅਜਿਹਾ ਕਿਉਂ? ਸਾਡੇ ਦੇਸ਼ ‘ਚ ਪ੍ਰਤੀ ਸਾਲ ਕਈ ਕਿਸਾਨ ਖੁਦਕੁਸ਼ੀ ਕਰ ਜਾਂਦੇ ਹਨ ਕਿਉਂ? ਇਨ੍ਹਾਂ ਸਾਰਿਆਂ ਦਾ ਜਵਾਬ ਕਿਸੇ ਕੋਲ ਨਹੀਂ ਹੈ ਜਿੱਥੋਂ ਤੱਕ ਕਿ ਜੋ ਸਾਡੀ ਸਰਕਾਰ ਹੈ ਉਨ੍ਹਾਂ ਕੋਲ ਵੀ ਨਹੀਂ ਹੈ ਸਾਡੇ ਦੇਸ਼ ‘ਚ ਲਗਭਗ ਸਵਾ ਅਰਬ ਤੋਂ ਵੀ ਜ਼ਿਆਦਾ ਜਨਸੰਖਿਆ ਹੈ ਇੰਨੇ ਵੱਡੇ ਲੋਕਤੰਤਰਿਕ ਦੇਸ਼ ‘ਚ ਅਸੀਂ ਲੋਕ ਇੱਕ ਸਹੀ ਲੀਡਰ ਨਹੀਂ ਚੁਣ ਸਕਦੇ ਜੋ ਸਾਡੇ ਲਈ ਬਹੁਤ ਦੁੱਖ ਤੇ ਸ਼ਰਮ ਦੀ ਗੱਲ ਹੈ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਾਡੇ ਦੇਸ਼ ਦੀ ਡੋਰ ਗਲਤ ਸਰਕਾਰ ਦੇ ਹੱਥਾਂ ‘ਚ ਚਲੀ ਜਾਂਦੀ ਹੈ ਅਤੇ ਇਸ ਦਾ ਨਤੀਜਾ ਸਾਨੂੰ ਹੀ ਭੁਗਤਨਾ ਪੈਂਦਾ ਹੈ।
ਗਡਕਰੀ ਜੀ ਦੇ ਜਿਸ ਬਿਆਨ ‘ਤੇ ਦੋ ਦਿਨ ਰੌਲਾ ਪਿਆ ਹੈ ਉਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੱਤਾ ‘ਚ ਆਉਣ ਤੋਂ ਬਾਅਦ ਹਰ ਵਿਅਕਤੀ ਨੂੰ ਘੱਟੋ-ਘੱਟ ਆਮਦਨ ਦੇਣ ਦਾ ਵਾਅਦਾ ਕਰਦਿਆਂ ਕਹਿ ਦਿੱਤਾ ਕਿ ਉਨ੍ਹਾਂ ਦੇ ਖਾਤੇ ‘ਚ ਪ੍ਰਤੀ ਮਹੀਨੇ ਇੱਕ ਫਿਕਸ ਰਾਸ਼ੀ ਜਮ੍ਹਾ ਕਰ ਦਿੱਤੀ ਜਾਵੇਗੀ ਕਿਹਾ ਜਾ ਰਿਹਾ ਹੈ ਕਿ ਮੋਦੀ ਸਰਕਾਰ ਪੇਸ਼ ਕੀਤੇ ਜਾਣ ਵਾਲੇ ਬਜਟ ‘ਚ ਅਜਿਹੀਆਂ ਹੀ ਤਜਵੀਜ਼ਾਂ ਕਰਨ ਵਾਲੀ ਹੈ ਇਸੇ ਨਾਲ ਕਿਸਾਨਾਂ ਦੇ ਖਾਤੇ ‘ਚ ਵੀ ਹਰ ਫਸਲ ਤੋਂ ਪਹਿਲਾਂ ਤੈਅ ਰਕਮ ਜਮ੍ਹਾ ਕਰਨ ਦਾ ਮਤਾ ਵੀ ਉਮੀਦ ਅਨੁਸਾਰ ਹੈ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਵੱਖ-ਵੱਖ ਸਬਸਿਡੀਆਂ ਦੇ ਏਵਜ਼ ‘ਚ ਰਾਸ਼ੀ ਉਨ੍ਹਾਂ ਦੇ ਬੈਂਕ ਖਾਤੇ ‘ਚ ਜਮ੍ਹਾ ਕੀਤੇ ਜਾਣ ਦੀ ਉਮੀਦ ਵੀ ਪ੍ਰਗਟਾਈ ਜਾ ਰਹੀ ਹੈ ਜੇਕਰ ਵਾਕਿਆਈ ਮੋਦੀ ਸਰਕਾਰ ਅਜਿਹਾ ਕਰਦੀ ਹੈ ਤਾਂ ਉਸ ਦੇ ਪਿੱਛੇ ਇੱਕੋ-ਇੱਕ ਉਦੇਸ਼ ਲੋਕ ਸਭਾ ਚੋਣਾਂ ਜਿੱਤਣਾ ਹੋਵੇਗਾ ਰਾਹੁਲ ਨੇ ਮਨਰੇਗਾ ਦੀ ਚਰਚਾ ਕਰਦਿਆਂ ਕਿਹਾ ਕਿ ਕਾਂਗਰਸ ਨੇ 100 ਦਿਨ ਦਾ ਰੁਜ਼ਗਾਰ ਯਕੀਨੀ ਕੀਤਾ ਸੀ ਜਿਵੇਂ-ਜਿਵੇਂ ਚੋਣਾ ਕਰੀਬ ਆਉਣਗੀਆਂ ਵਾਅਦਿਆਂ ਦੀ ਟੋਕਰੀ ਹੋਰ ਵੀ ਭਰਦੀ ਜਾਵੇਗੀ ਪ੍ਰਸ਼ਨ ਇਹ ਹੈ ਕਿ ਉਨ੍ਹਾਂ ਨੂੰ ਪੂਰਾ ਕਰਨ ਦੀ ਗਾਰੰਟੀ ਕੀ ਹੈ?
ਚੁਣਾਵੀ ਐਲਾਨ ਪੱਤਰ ਜ਼ਰੀਏ ਝੂਠੇ ਵਾਅਦੇ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਮੁਖੀ ਉਮੀਦਵਾਰਾਂ ਖਿਲਾਫ ਪਰਚੇ ਦਰਜ਼ ਕੀਤੇ ਜਾਣੇ ਚਾਹੀਦੇ ਹਨ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਜਿਹੇ ਨੇਤਾ ਲੋਕ ਜਨਤਾ ਨਾਲ ਝੂਠੇ ਵਾਅਦੇ ਕਰਕੇ ਸੱਤਾ ਦਾ ਸੁੱਖ ਲੈਂਦੇ ਹਨ ਪਰ ਕੀਤੇ ਹੋਏ ਵਾਅਦੇ ਨਹੀਂ ਨਿਭਾਉਂਦੇ ਚੋਣ ਕਮਿਸ਼ਨ ਨੂੰ ਅਜਿਹੇ ਆਗੂਆਂ ‘ਤੇ ਚੋਣਾਂ ਲੜਨ ‘ਤੇ ਪਾਬੰਦੀ ਲਾਉੁਣੀ ਚਾਹੀਦੀ ਹੈ ਚੋਣ ਕਮਿਸ਼ਨ ਦੇ ਨਾਲ ਸੁਪਰੀਮ ਕੋਰਟ ਨੇ ਵੀ ਸਮੇਂ-ਸਮੇਂ ‘ਤੇ ਚੋਣ ਐਲਾਨ ਪੱਤਰ ਨੂੰ ਹਲਫ਼ਨਾਮੇ ਦੇ ਤੌਰ ‘ਤੇ ਲਏ ਜਾਣ ਦੀ ਗੱਲ ਕਹੀ ਪਰ ਸਿਆਸੀ ਪਾਰਟੀਆਂ ਉਸ ਦੇ ਲਈ ਰਾਜ਼ੀ ਨਹੀਂ ਹਨ ਤੇ ਅੱਗੇ ਵੀ ਸ਼ਾਇਦ ਹੀ ਹੋਣਗੇ ਕਿਉਂਕਿ ਉਨ੍ਹਾਂ ਦਾ ਮਕਸਦ ਉਂਜ ਹੀ ਸਿਰਫ ਤੇ ਸਿਰਫ ਸੱਤਾ ਨੂੰ ਹਥਿਆਉਣਾ ਹੈ ਜੇਕਰ ਉਹ ਇਮਾਨਦਾਰ ਹੁੰਦੇ ਤਾਂ ਦੇਸ਼ ‘ਚ ਆਗੂਆਂ ਤੇ ਸਿਆਸਤ ਪ੍ਰਤੀ ਇੰਨੀ ਦਿਲਚਸਪੀ ਨਾ ਹੁੰਦੀ ਉਸ ਨਜ਼ਰੀਏ ਨਾਲ ਗਡਕਰੀ ਨੇ ਵਾਅਦੇ ਪੂਰੇ ਨਾ ਹੋਣ ‘ਤੇ ਜਨਤਾ ਵੱਲੋਂ ਹਰਾਉਣ ਸਬੰਧੀ ਜੋ ਗੱਲਾਂ ਕਹੀਆਂ ਉਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਕਿਉਂਕਿ ਬਿਆਨਬਾਜ਼ੀ ਨਾਲ ਘਸੀਟਣ ਤੋਂ ਮਤਲਬ ਸਿਰਫ ਸੱਤਾ ਤੋਂ ਹਟਾਉਣ ਹੀ ਨਹੀਂ ਸਗੋਂ ਉਸ ਤੋਂ ਅੱਗੇ ਵੀ ਸੰਭਵ ਹੈ ਸਮਾਂ ਆ ਗਿਆ ਹੈ ਜਦੋਂ ਚੁਣਾਵੀ ਵਾਅਦੇ ਕਰਨ ਦੀ ਗਾਰੰਟੀ ਦੀ ਦੀ ਤਜ਼ਵੀਜ਼ ਚੋਣ ਕਮਿਸ਼ਨ ਰੱਖੇ ਨਹੀਂ ਤਾਂ ਸਿਆਸਤਦਾਨਾਂ ਦੀ ਖਿੰਚਾਈ ਨੂੰ ਰੋਕਣਾ ਅਸੰਭਵ ਹੋ ਜਾਵੇਗਾ ਆਖਰ ਸਹਿਣਸ਼ਕਤੀ ਦੀ ਵੀ ਕੋਈ ਹੱਦ ਹੁੰਦੀ ਹੈ ਕਾਨੂੰਨ ‘ਚ ਤਜਵੀਜ਼ ਹੈ ਕਿ ਕਿਸੇ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਤੇ ਧੋਖਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਹੈਰਾਨੀਜਨਕ ਹੈ ਕਿ ਹਰ ਪੰਜ ਸਾਲਾਂ ਤੋਂ ਬਾਅਦ ਸਿਆਸੀ ਪਾਰਟੀਆਂ ਨੇ ਨੁਮਾਇੰਦੇ ਝੂਠੇ ਚੁਣਾਵੀ ਵਾਅਦੇ ਕਰਦੇ ਹਨ ਤੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਨਿਭਾਉਂਦੇ ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਆਗੂਆਂ ਖਿਲਾਫ ਸੰਘਰਸ਼ ਲਈ ਮੈਦਾਨ ‘ਚ ਆਉਣ ਗਡਕਰੀ ਨੇ ਜੋ ਕਿਹਾ ਉਸ ਦਾ ਸਿਆਸੀ ਮਤਲਬ ਤਾਂ ਲੋਕਾਂ ਨੇ ਕੱਢ ਲਿਆ ਪਰ ਉਸ ‘ਚ ਜੋ ਵਿਹਾਰਕ ਤੇ ਸਮੇਂ ਅਨੁਸਾਰ ਚਿਤਾਵਨੀ ਹੈ ਉਸ ‘ਤੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਅਤੇ ਇਹੀ ਸਾਡੇ ਦੇਸ਼ ਦੀ ਸਭ ਤੋਂ ਵੱਡੀ ਵਿਡੰਬਨਾ ਹੈ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।