16ਵੀਂ ਲੋਕ ਸਭਾ ਭੰਗ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਚੋਣ ਕਮਿਸ਼ਨ ਨੇ ਸੌਂਪੀ ਨਵੇਂ ਚੁਣੇ ਸਾਂਸਦਾਂ ਦੀ ਲਿਸਟ
ਨਵੀਂ ਦਿੱਲੀ | ਨਰਿੰਦਰ ਮੋਦੀ ਨੂੰ ਐਨਡੀਏ ਸੰਸਦੀ ਦਲ ਦਾ ਆਗੂ ਚੁਣਿਆ ਗਿਆ ਆਗੂ ਚੁਣੇ ਜਾਣ ਤੋਂ ਬਾਅਦ ਮੋਦੀ ਨੇ ਸੀਨੀਅਰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ, ਮੁਰਲੀ ਮਨੋਹਰ ਜੋਸੀ ਤੇ ਅਕਾਲੀ ਦਲ ਦੇ ਮੁਖੀ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੋਹੇ ਅਮਿਤ ਸ਼ਾਹ ਤੇ ਬਾਦਲ ਨੇ ਮੋਦੀ ਨੂੰ ਸੰਸਦੀ ਦਲ ਦਾ ਆਗੂ ਚੁਣਨ ਦਾ ਮਤਾ ਰੱਖਿਆ ਇਸ ਦਾ ਸਾਰੀਆਂ ਸਹਿਯੋਗੀ ਪਾਰਟੀਆਂ ਤੇ ਸਾਂਸਦਾਂ ਨੇ ਹਮਾਇਤ ਕੀਤੀ ਮੋਦੀ ਨੇ ਕਿਹਾ, ਇਨਾਂ ਚੋਣਾਂ ਨੇ ਦੀਵਾਰਾਂ ਤੋੜਨ ਤੇ ਦਿਲ ਜੋੜਨ ਦਾ ਕੰਮ ਕੀਤਾ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਤੋਂ ਬਾਅਦ ਮੋਦੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮਿਲ ਕੇ ਸਰਕਾਰ ਬਣਾਉਣ ਦਾ ਪੇਸ਼ ਕਰਨਗੇ ਐਨਡੀਏ ਦੇ ਇਸ ਵਾਰ 352 ਸਾਂਸਦ ਹਨ, ਜਿਸ ‘ਚੋਂ 303 ਇਕੱਲੇ ਭਾਜਪਾ ਦੇ ਹਨ ਮੋਦੀ 28 ਮਈ ਨੂੰ ਵਾਰਾਣਸੀ ਜਾ ਸਕਦੇ ਹਨ 30 ਮਈ ਨੂੰ ਨਵੇਂ ਸਾਂਸਦ ਸਹੁੰ ਚੁੱਕ ਸਕਦੇ ਹਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 16ਵੀਂ ਲੋਕ ਸਭਾ ਨੂੰ ਭੰਗ ਕਰ ਦਿੱਤਾ ਹੈ ਨਿਵਰਤਮਾਨ ਮੰਤਰੀ ਮੰਡਲ ਦੀ ਕੱਲ੍ਹ ਹੋਈ ਮੀਟਿੰਗ ‘ਚ ਰਾਸ਼ਟਰਪਤੀ ਨੇ 16ਵੀਂ ਲੋਕ ਸਭਾ ਨੂੰ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ ਕੋਵਿੰਦ ਨੇ ਮੰਤਰੀ ਮੰਡਲ ਦੀ ਸਲਾਹ ਨੂੰ ਸਵੀਕਾਰ ਕਰਕੇ ਲੋਕ ਸਭਾ ਨੂੰ ਭੰਗ ਕਰਨ ਦੇ ਆਦੇਸ਼ ‘ਤੇ ਸ਼ਨਿੱਚਰਵਾਰ ਨੂੰ ਦਸਤਖ਼ਤ ਕਰ ਦਿੱਤੇ
16ਵੀਂ ਲੋਕ ਸਭਾ ਦਾ ਕਾਰਜਕਾਲ ਤਿੰਨ ਜੂਨ ਨੂੰ ਸਮਾਪਤ ਹੋਣਾ ਸੀ ਰਾਸ਼ਟਰਪਤੀ ਨੇ ਸੰਵਿਧਾਨ ਦੀ ਧਾਰਾ 85 ਦੀ ਧਾਰਾ ਦੋ ਦੇ ਉਪਬੰਧ ‘ਬ’ ਤਹਿਤ ਇਹ ਕਦਮ ਚੁੱਕਿਆ ਓਧਰ 17ਵੀਂ ਲੋਕ ਸਭਾ ਦੇ ਨਵੇਂ ਬਣੇ ਮੈਂਬਰਾਂ ਦੀ ਸੂਚੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਸੌਂਪਣ ਤੋਂ ਬਾਅਦ ਮੁੱਖ ਚੋਣ?ਕਮਸ਼ਿਨਰ ਸੁਨੀਲ ਅਰੋੜਾ ਤੇ ਉਨ੍ਹਾਂ ਦੇ ਦੋਵੇਂ ਸਹਿਯੋਗੀਆਂ ਨੇ ਸ਼ਨਿੱਚਰਾਰ ਨੂੰ ਰਾਜਘਾਟ ਜਾ ਕੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ 17ਵੀਂ ਲੋਕ ਸਭਾ ਦੀਆਂ 542 ਸੀਟਾਂ ਦੇ ਨਤੀਜੇ ਬੀਤੇ ਦਿਨੀਂ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਨਵੇਂ ਚੁਣੇ ਮੈਂਬਰਾਂ ਦਾ ਨੋਟੀਫਿਕੇਸ਼ਨ ਅੱਜ ਚੋਣ ਕਮਿਸ਼ਨ ਨੇ ਜਾਰੀ ਕੀਤਾ ਇਸ ਨੋਟੀਫਿਕੇਸ਼ਨ ਦੀ ਕਾਪੀ ਲੈ ਕੇ ਸ੍ਰੀ ਅਰੋੜਾ ਤੇ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਤੇ ਸੁਸ਼ੀਲ ਚੰਦਰ ਰਾਸ਼ਟਰਪਤੀ ਭਵਨ ਗਏ ਤੇ ਉਨ੍ਹਾਂ?ਸ੍ਰੀ ਕੋਵਿੰਦ ਨੂੰ ਨੋਟੀਫਿਕੇਸ਼ਨ ਦੀ ਕਾਪੀ ਸੌਂਪੀ ਅਰੋੜਾ ਤੇ ਦੋਵੇਂ ਚੋਣ ਕਮਿਸ਼ਨਰ ਇਸ ਤੋਂ ਬਾਅਦ ਰਾਜਘਾਟ ਗਏ ਤੇ ਉਨ੍ਹਾਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਸਮਾਧੀ ‘ਤੇ ਜਾ ਕੇ ਉਨ੍ਹਾਂ ਸ਼ਰਧਾਂਜਲੀ ਭੇਂਟ ਕੀਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।