
ਮਾਮਲਾ ਪਠਾਨਕੋਟ ਵਿਖੇ ਵਕੀਲ ਤੇ ਦਰਜ ਹੋਈ ਐਫਆਈਆਰ ਦਾ
Lawyers Strike: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਕੰਮ ਛੋੜ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਅਦਾਲਤਾਂ ਅੱਗੇ ਬੈਠ ਕੇ ਰੋਸ ਜ਼ਾਹਿਰ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਵਿਰਕ ਅਤੇ ਸੈਕਟਰੀ ਹਰਜੀਤ ਸਿੰਘ ਭਲਮਾਜਰਾ ਨੇ ਦੱਸਿਆ ਕਿ ਪਠਾਨਕੋਟ ਵਿਖੇ ਪੁਲਿਸ ਵੱਲੋਂ ਇੱਕ ਵਕੀਲ ਦਾ ਧੱਕੇ ਨਾਲ ਕੇਸ ਵਿੱਚ ਨਾਂਅ ਪਾਇਆ ਗਿਆ ਹੈ। ਉਨਾਂ ਕਿਹਾ ਕਿ ਪੁਲਿਸ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ, ਪੁਲਿਸ ਵੱਲੋਂ ਪੰਜਾਬ ਵਿੱਚ ਆਏ ਦਿਨ ਵਕੀਲਾਂ ਖਿਲਾਫ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਜੇਕਰ ਸਰਕਾਰ ਨੇ ਨੱਥ ਨਾ ਪਾਈ, ਤਾਂ ਵਕੀਲਾਂ ਨੂੰ ਸੰਘਰਸ਼ ਹੋਰ ਤੇਜ਼ ਕਰਨਾ ਪਵੇਗਾ, ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ । ਉਨ੍ਹਾਂ ਮੰਗ ਕੀਤੀ ਕਿ ਪਠਾਨਕੋਟ ਵਿਖੇ ਦਰਜ ਕੇਸ ਵਿੱਚ ਵਕੀਲ ਦਾ ਨਾਮ ਕੱਢਿਆ ਜਾਵੇ।
ਇਹ ਵੀ ਪੜ੍ਹੋ: PRTC Employees Protest: ਪੀਆਰਟੀਸੀ ਮੁਲਾਜ਼ਮਾਂ ਦਾ ਧਰਨਾ, 2 ਘੰਟੇ ਬੱਸ ਸਟੈਂਡ ਬੰਦ ਕਰਕੇ ਪੰਜਾਬ ਦੇ ਬਜਟ ਦੀਆਂ ਕਾਪੀ…
ਇਸ ਮੌਕੇ ਸਾਬਕਾ ਪ੍ਰਧਾਨ ਐਡਵੋਕੇਟ ਰਾਜਵੀਰ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਜੀਤ ਸਿੰਘ ਚੀਮਾ, ਸਾਬਕਾ ਪ੍ਰਧਾਨ ਨਰਿੰਦਰ ਸਿੰਘ ਟਵਾਣਾ, ਸਾਬਕਾ ਪ੍ਰਧਾਨ ਟੀ. ਐਸ. ਸਲਾਣਾ, ਵਾਈਸ ਪ੍ਰਧਾਨ ਅਜੀਤ ਪਾਲ ਸਿੰਘ, ਸਾਬਕਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਚੀਮਾ, ਕੁਲਵੰਤ ਸਿੰਘ ਖੇੜਾ, ਹਰਦੇਵ ਸਿੰਘ ਰਾਏ, ਗੁਲਕਰਨ ਸਿੰਘ ਸੰਧੂ, ਬੀਰਦਵਿੰਦਰ ਸਿੰਘ ਬਾਜਵਾ, ਆਰ ਐਸ ਲੋਂਗੋਵਾਲ, ਅਮਰਜੀਤ ਸਿੰਘ, ਪਰਮਿੰਦਰ ਕੌਰ ਵਿਰਦੀ, ਹਰਕਮਲ ਸਿੰਘ, ਲਲਿਤ ਗੁਪਤਾ, ਨਵਜੋਤ ਸਿੰਘ ਸਿੱਧੂ, ਐਮ ਐਸ ਸਿੱਧੂ, ਕੇ ਐਸ ਖੇੜਾ, ਸੁਮਿਤ ਗੁਪਤਾ, ਨਰਿੰਦਰ ਸ਼ਰਮਾ, ਗੁਰਸੇਵਕ ਸਿੰਘ, ਅਜੀਤ ਪਾਲ ਸਿੰਘ, ਅਮਨਦੀਪ ਸਿੰਘ ਚੀਮਾ, ਹਰਕਰਨ ਸਿੰਘ ਕੰਗ ਅਤੇ ਹੋਰ ਹਾਜ਼ਰ ਸਨ। Lawyers Strike