ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home Breaking News Amritsar Shoo...

    Amritsar Shooting News: ਅੰਮ੍ਰਿਤਸਰ ’ਚ ਦਿਨ-ਦਿਹਾੜੇ ਵਕੀਲ ’ਤੇ ਵਰ੍ਹਾਈਆਂ ਗੋਲੀਆਂ, ਹਮਲਾਵਰ ਫਰਾਰ

    Amritsar-Shooting-News
    Amritsar Shooting News: ਅੰਮ੍ਰਿਤਸਰ ’ਚ ਦਿਨ-ਦਿਹਾੜੇ ਵਕੀਲ ’ਤੇ ਵਰ੍ਹਾਈਆਂ ਗੋਲੀਆਂ, ਹਮਲਾਵਰ ਫਰਾਰ

    ਮੋਟਰਸਾਈਕਲ ਸਵਾਰ ਬਦਮਾਸ਼ ਹਮਲਾ ਕਰਕੇ ਫਰਾਰ | Amritsar Shooting News

    Amritsar Shooting News: (ਰਾਜਨ ਮਾਨ) ਅੰਮ੍ਰਿਤਸਰ। ਅੰੰਮ੍ਰਿਤਸਰ ’ਚ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਵਕੀਲ ’ਤੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ, ਜਿਸ ’ਚ ਵਕੀਲ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਹ ਘਟਨਾ ਸੋਮਵਾਰ ਸਵੇਰੇ ਜੰਡਿਆਲਾ ਗੁਰੂ ਨੇੜੇ ਵਾਪਰੀ। ਜਦੋਂ ਅਦਾਲਤ ’ਚ ਪ੍ਰੈਕਟਿਸ ਕਰਦੇ ਵਕੀਲ ਲਖਵਿੰਦਰ ਸਿੰਘ ਆਪਣੀ ਕਾਰ ’ਤੇ ਅਦਾਲਤ ਵੱਲ ਜਾ ਰਿਹਾ ਸੀ।

    ਇਹ ਵੀ ਪੜ੍ਹੋ: Faridkot Jail: ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਰੀਦਕੋਟ ਅਤੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਕੇਂਦਰੀ ਜੇਲ੍ਹ ਫਰੀਦਕੋਟ ਦਾ ਦੌਰਾ…

    ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਆਪਣੀਆਂ ਬਾਈਕਾਂ ’ਤੇ ਭੱਜ ਗਏ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਕਿ ਲਖਵਿੰਦਰ ਨੂੰ ਚਾਰ ਗੋਲੀਆਂ ਲੱਗੀਆਂ ਹਨ। ਮੁਲਜ਼ਮਾਂ ਵੱਲੋਂ ਕੁੱਲ ਪੰਜ ਗੋਲੀਆਂ ਚਲਾਈਆਂ ਗਈਆਂ। ਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਆਪਸੀ ਲੈਣ-ਦੇਣ ਵਿੱਚ ਬਹੁਤ ਵਿਵਾਦ ਹੋ ਸਕਦਾ ਹੈ। ਜਦੋਂ ਕਿ ਕੁਝ ਲੋਕ ਇਸਨੂੰ ਗੈਂਗਸਟਰਵਾਦ ਦੀ ਘਟਨਾ ਵੀ ਦੱਸ ਰਹੇ ਹਨ। ਲਖਵਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਅਦਾਲਤ ਵਿੱਚ ਅਪਰਾਧਿਕ ਮਾਮਲਿਆਂ ਦੀ ਪ੍ਰੈਕਟਿਸ ਕਰ ਰਿਹਾ ਹੈ। ਉਸਦੀ ਰਿਹਾਇਸ਼ ਜੰਡਿਆਲਾ ਵਿੱਚ ਹੈ ਅਤੇ ਸੋਮਵਾਰ ਸਵੇਰੇ ਉਹ ਆਪਣੀ ਕਾਰ ਵਿੱਚ ਅਦਾਲਤ ਜਾ ਰਿਹਾ ਸੀ ਜਦੋਂ ਬਾਈਕ ’ਤੇ ਸਵਾਰ ਤਿੰਨ ਮੁਲਜ਼ਮਾਂ ਨੇ ਉਸ ’ਤੇ ਗੋਲੀਬਾਰੀ ਕਰ ਦਿੱਤੀ ਅਤੇ ਉਸਨੂੰ ਜ਼ਖਮੀ ਕਰ ਦਿੱਤਾ। Amritsar Shooting News