ਰਾਮਾਂ ਮੰਡੀ ਦਾ ਵਕੀਲ ਚੰਦ ਬਣਿਆ ਸ਼ਹਿਰ ਦਾ 21ਵਾਂ ਤੇ ਬਲਾਕ ਦਾ 61ਵਾਂ ਸਰੀਰਦਾਨੀ | welfare work
- ਐਮਸੀ ਤੇਲੂ ਰਾਮ ਲਹਿਰੀ ਨੇ ਮਿ੍ਰਤਕ ਦੇਹ ਨੂੰ ਕੀਤਾ ਰਵਾਨਾ | welfare work
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ/ਸਤੀਸ਼ ਜੈਨ)। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਰਾਮਾਂ ਮੰਡੀ ਵਾਸੀ ਵਕੀਲ ਚੰਦ ਇੰਸਾਂ (65) ਪੁੱਤਰ ਤੁਲਸੀ ਰਾਮ ਨੇ ਸ਼ਹਿਰ ਦੇ 21ਵੇਂ ਅਤੇ ਬਲਾਕ ਰਾਮਾਂ ਨਸੀਬਪੁਰਾ ਦੇ 61ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਪਿਛਲੇ ਦਿਨੀਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਮਿ੍ਰਤਕ ਦੇਹ ਦਾ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। (welfare work)
ਪਰਿਵਾਰਕ ਮੈਂਬਰਾਂ ਨੇ ਮਿ੍ਰਤਕ ਦੇਹ ਕੀਤੀ ਮੈਡੀਕਲ ਖੋਜਾਂ ਲਈ ਦਾਨ
ਜਾਣਕਾਰੀ ਮੁਤਾਬਿਕ ਵਕੀਲ ਚੰਦ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ। ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਪਤਨੀ, ਦੋ ਪੁੱਤਰਾਂ ਸੰਦੀਪ ਕੁਮਾਰ, ਵਿਜੈ ਕੁਮਾਰ ਤੇ ਬੇਟੀ ਸ਼ੀਲਾ ਦੇਵੀ ਵੱਲੋਂ ਉਹਨਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਹਨਾਂ ਦੀ ਮਿ੍ਰਤਕ ਦੇਹ ਸ੍ਰੀ ਬਾਬੂ ਸਿੰਘ ਦਾਦੂ ਜੀ ਆਯੁਰਵੈਦਿਕ ਮੈਡੀਕਲ ਕਾਲਜ ਅਤੇ ਹਸਪਤਾਲ ਫਾਰੁਖਾਬਾਦ ਭੋਜਪੁਰ ਭਾਗਰ ਕਾਨ੍ਹਪੁਰ ਰੋਡ ਕਿ੍ਰਸ਼ਨਾ ਨਗਰ ਫਤਿਹਗੜ੍ਹ ਫਾਰੁਖਾਬਾਦ ਉੱਤਰ ਪ੍ਰਦੇਸ਼ ਨੂੰ ਦਾਨ ਕੀਤੀ ਗਈ।
ਇਹ ਵੀ ਪੜ੍ਹੋ : ਖੇਤਾਂ ‘ਚੋਂ 4 ਟਰਾਸਫ਼ਾਰਮਰ ਚੋਰੀ
ਮਿ੍ਰਤਕ ਦੇਹ ਨੂੰ ਰਿਸ਼ਤੇਦਾਰਾਂ ਅਤੇ ਵੱਡੀ ਗਿਣਤੀ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਇਲਾਕਾ ਨਿਵਾਸੀਆਂ ਨੇ ਮਿ੍ਰਤਕ ਦੇ ਨਿਵਾਸ ਸਥਾਨ ਤੋਂ ਵਕੀਲ ਚੰਦ ਅਮਰ ਰਹੇ ਅਤੇ ਸਰੀਰਦਾਨ ਮਹਾਂਦਾਨ ਦੇ ਨਾਅਰਿਆਂ ਨਾਲ ਕਾਫਲੇ ਦੇ ਰੂਪ ਵਿੱਚ ਵਿਦਾਇਗੀ ਦਿੱਤੀ। ਮਿ੍ਰਤਕ ਦੇਹ ਵਾਲੀ ਫੁੱਲਾਂ ਨਾਲ ਸਜੀ ਐਂਬੂਲੈਂਸ ਨੂੰ ਤੇਲੂ ਰਾਮ ਲਹਿਰੀ ਐਮਸੀ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ 85 ਮੈਂਬਰ ਭੈਣ ਪਰਦੀਪ ਕੌਰ, 85 ਮੈਂਬਰ ਸ਼ੀਲਾ ਦੇਵੀ, ਪ੍ਰੇਮੀ ਸੇਵਕ ਰਾਮਾਂ ਮੰਡੀ ਪਰਮਜੀਤ ਸਿੰਘ, ਪ੍ਰੇਮੀ ਸੇਵਕ ਰਾਮਾਂ ਪਿੰਡ ਮਨਜੀਤ ਸਿੰਘ, ਗੁਰਪ੍ਰੀਤ ਸਿੰਘ ਗਿਆਨਾ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ-ਭੈਣ, ਪਿੰਡਾਂ-ਸ਼ਹਿਰਾਂ ਦੇ 15 ਮੈਂਬਰ ਹਾਜ਼ਰ ਸਨ।