ਪੁਲਿਸ ਨੇ ਅਦਾਲਤ ਤੋਂ ਪੁੱਛ ਗਿੱਛ ਲਈ ਮੰਗਿਆ ਸੀ 5 ਦਿਨ ਦਾ ਪੁਲਿਸ ਰਿਮਾਂਡ , ਮਿਲਿਆ 3 ਦਿਨ ਦਾ ਪੁਲਿਸ ਰਿਮਾਂਡ (Gangster Lawrence Bishnoi)
(ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਤਲਵੰਡੀ ਸਾਬੋ ਪੁਲਿਸ ਨੇ ਗੈਂਗਸ਼ਟਰ ਲਾਰੇਂਸ ਬਿਸ਼ਨੋਈ (Gangster Lawrence Bishnoi) ਤੇ ਗੈਂਗਸ਼ਟਰ ਗੋਲਡੀ ਬਰਾੜ ਨਾਲ ਸਬੰਧਿਤ ਮਨਪ੍ਰੀਤ ਮੰਨਾ ਨੂੰ ਤਲਵੰਡੀ ਸਾਬੋ ਅਦਾਲਤ ਵਿੱਚ ਭਾਰੀ ਪੁਲਿਸ ਫੋਰਸ ਨਾਲ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ। ਦੱਸ ਦੇਈਏ ਕਿ 3 ਜੁਲਾਈ ਨੂੰ ਪਿੰਡ ਤਿਉਣਾ ਪੁਜਾਰੀਆ ਕੋਲ ਹੋਏ ਸੀ.ਆਈ.ਏ. ਬਠਿੰਡਾ ਦੀ ਪੁਲਿਸ ਤੇ ਲਾਰੈਂਸ ਬਿਸਨੋਈ ਤੇ ਗੋਲਡੀ ਬਰਾੜ ਦੇ ਗੁਰਗੇ ਮਨਿੰਦਰ ਸਿੰਘ ਘੋੜਾ ਤੇ ਸਮੇਤ ਉਸਦੇ ਸਾਥੀ ਦਰਮਿਆਨ ਮੁਕਾਬਲਾ ਹੋਇਆ ਸੀ ਜਿਸ ਵਿੱਚ ਇੱਕ ਗੈਂਗਸਟਾਰ ਜਖਮੀ ਹੋ ਗਿਆ ਸੀ।
ਪੁਲਿਸ ਨੂੰ ਸ਼ੱਕ ਹੈ ਕਿ ਤਿਉਣਾ ਪੁਜਾਰੀਆ ਤੇ ਮਲਕਾਣਾ ਦੇ ਰਜਵਾਹੇ ਕੋਲ ਹੋਏ ਮੁਕਾਬਲੇ ਵਿੱਚ ਮਨਪ੍ਰੀਤ ਮੰਨਾ ਨੇ ਹਥਿਆਰ ਮੁਹੱਈਆ ਕਰਵਾਏ ਸਨ ਜਿਸ ਵਿੱਚ ਅੱਜ ਤਲਵੰਡੀ ਸਾਬੋ ਪੁਲਿਸ ਨੇ ਵਧੇਰੀ ਪੁੱਛ ਗਿੱਛ ਲਈ ਮਨਪ੍ਰੀਤ ਮੰਨਾ (Manpreet Manna) ਨੂੰ ਮਾਣਯੋਗ ਅਦਾਲਤ ਵਿੱਚ ਪੇਸ ਕਰਕੇ 3 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਹੈ।
ਇਹ ਵੀ ਪੜ੍ਹੋ : ਘਰ ’ਚ ਇਕੱਲੀ ਔਰਤ ਦਾ ਦਿਨ-ਦਿਹਾੜੇ ਕਤਲ, ਕੈਮਰੇ ’ਚ ਦਿਖੇ 2 ਨਕਾਬਪੋਸ਼
ਇਸ ਸਬੰਧੀ ਮਨਪ੍ਰੀਤ ਮੰਨਾ ਦੇ ਵਕੀਲ ਰਘਵੀਰ ਸਿੰਘ ਬੈਹਣੀਵਾਲ ਨੇ ਦੱਸਿਆ ਕਿ ਮਨਪ੍ਰੀਤ ਮੰਨਾ ਬਠਿੰਡਾ ਦੇ ਸਦਰ ਥਾਣਾ ਵੱਲੋਂ 2021 ਤੋਂ ਜੇਲ੍ਹ ਵਿੱਚ ਬੰਦ ਹੈ ਤੇ ਜੇਲ੍ਹ ਵਿੱਚ ਜੈਮਰ ਲੱਗੇ ਹਨ ਜਿੱਥੇ ਕੋਈ ਵੀ ਫੋਨ ’ਤੇ ਗੱਲ ਨਹੀਂ ਹੁੰਦੀ ਉਧਰ ਤਲਵੰਡੀ ਸਾਬੋ ਦੇ ਡੀ.ਐਸ.ਪੀ. ਬੂਟਾ ਸਿੰਘ ਗਿੱਲ ਨੇ ਮਾਮਲੇ ਬਾਰੇ ਦੱਸਿਆ ਕਿ ਮਨਪ੍ਰੀਤ ਮੰਨਾ ਨੂੰ ਵਧੇਰੀ ਪੁੱਛ ਗਿੱਛ ਲਈ 3 ਦਿਨ ਦਾ ਪੁਲਿਸ ਰਿਮਾਂਡ ਲਿਆ ਹੈ ਜਿਸ ਤੋਂ ਡੂੰਘਾਈ ਨਾਲ ਜਾਂਚ ਹੋਵੇਗੀ।