ਸਾਡੇ ਨਾਲ ਸ਼ਾਮਲ

Follow us

13.9 C
Chandigarh
Sunday, February 1, 2026
More
    Home Breaking News Lawrence Bish...

    Lawrence Bishnoi News: ਪੰਜਾਬ ਤੋਂ ਵੱਡੀ ਖਬਰ, ਲਾਰੈਂਸ ਬਿਸ਼ਨੋਈ ਬਰੀ

    Lawrence Bishnoi News
    Lawrence Bishnoi News: ਪੰਜਾਬ ਤੋਂ ਵੱਡੀ ਖਬਰ, ਲਾਰੈਂਸ ਬਿਸ਼ਨੋਈ ਬਰੀ

    Lawrence Bishnoi News: ਫਰੀਦਕੋਟ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫਰੀਦਕੋਟ ਅਦਾਲਤ ਨੇ 2021 ਦੇ ਇਕ ਪੁਰਾਣੇ ਰੰਗਦਾਰੀ ਦੇ ਮਾਮਲੇ ਵਿਚ ਲਾਰੈਂਸ ਨੂੰ ਬਰੀ ਕਰ ਦਿੱਤਾ ਹੈ। ਦੱਸ ਦਈਏ ਕਿ ਸਾਲ 2021 ’ਚ ਲਾਰੈਂਸ ਬਿਸ਼ਨੋਈ ਖਿਲਾਫ ਕੋਟਕਪੂਰਾ ਸਿਟੀ ਅੰਦਰ ਦਰਜ਼ ਇੱਕ ਫਿਰੌਤੀ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਵੱਲੋਂ ਆਰੋਪੀ ਲਾਰੈਂਸ ਬਿਸ਼ਨੋਈ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ ਹੈ।

    Read Also : Haryana Board Exam: ਹਰਿਆਣਾ ਬੋਰਡ ਦੀਆਂ ਪ੍ਰੀਖਿਆਵਾਂ ਸਬੰਧੀ ਹੋਇਆ ਵੱਡਾ ਬਦਲਾਅ, ਜਾਣੋ

    ਜਾਣਕਾਰੀ ਮੁਤਾਬਿਕ ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਟਸਐਪ ਉਤੇ ਕਾਲ ਕਰ ਆਪਣੇ-ਆਪ ਨੂੰ ਗੋਲਡੀ ਬਰਾੜ ਦੱਸਦੇ ਹੋਏ ਲਾਰੈਂਸ ਬਿਸ਼ਨੋਈ ਲਈ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਉਸ ਦੀ ਡਿਮਾਂਡ ਪੂਰੀ ਨਾ ਕਰਨ ਦੀ ਸੂਰਤ ਵਿੱਚ ਵਪਾਰੀ ਦੇ ਪਰਿਵਾਰ ਨੂੰ ਜਾਨੀ ਨੁਕਸਾਨ ਪਹੁਚਾਉਣ ਦੀ ਧਮਕੀ ਦਿੱਤੀ ਗਈ ਸੀ। ਹੁਣ ਉਸ ਮਾਮਲੇ ਵਿੱਚ ਅਦਾਲਤ ਵੱਲੋਂ ਲਾਰੈਂਸ ਖਿਲਾਫ਼ ਪੁਖ਼ਤਾ ਸਬੂਤ ਨਾ ਹੋਣ ਦੀ ਸੂਰਤ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। Lawrence Bishnoi News

    LEAVE A REPLY

    Please enter your comment!
    Please enter your name here