ਪਟਿਆਲਾ ਪੁਲਿਸ ਨੇ ਚੈਕਿੰਗ ਅਭਿਆਨ ਚਲਾਇਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗਣਤੰਤਰ ਦਿਵਸ ਸਬੰਧੀ ਅੱਜ ਪਟਿਆਲਾ ਪੁਲਿਸ (Paltiala News) ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਐੱਸ ਐਸ ਪੀ ਵਰੁਣ ਸ਼ਰਮਾ ਵਲੋ ਸ਼ਹਿਰ ਦੇ ਬਸ ਅੱਡੇ ਤੇ ਰੇਲਵੇ ਸਟੇਸ਼ਨ ਉੱਤੇ ਪੁਲਿਸ ਟੀਮਾਂ ਨਾਲ ਪੁੱਜ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਤੇ ਸ਼ੱਕੀ ਸਮਾਨ ਦੀ ਤਲਾਸ਼ੀ ਲਈ ਗਈ।

ਐੱਸ ਐਸ ਪੀ ਵਰੁਣ ਸ਼ਰਮਾ ਨੇ ਕਿਹਾ ਕਿ 26 ਜਨਵਰੀ ਦੇ ਸਮਾਗਮਾਂ ਉੱਤੇ ਸੁਰੱਖਿਆ ਦੇ ਮੱਦੇਨਜਰ ਜ਼ਿਲ੍ਹੇ ਭਰ ਵਿਚ ਪੁਲਿਸ ਨਾਕੇ ਤੇ ਗਸ਼ਤ ਵਧਾਈ ਗਈ ਹੈ। ਜ਼ਿਲ੍ਹੇ (Paltiala News) ਦੇ ਐਂਟਰੀ ਪੁਆਇੰਟ ਉੱਤੇ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਹਰ ਸ਼ਹਿਰ ਤੇ ਕਸਬੇ ਵਿਚ ਵੀ ਬਾਜ ਅੱਖ ਰੱਖੀ ਜਾ ਰਹੀ ਹੈ। ਅੱਜ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














