ਪੂਜਨੀਕ ਗੁਰੂ ਜੀ ਨੇ ਕੋਰੋਨਾ ਕਾਲ ’ਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਕੀਤਾ ਸਲੂਟ

Ram Rahim

 ਪੂਜਨੀਕ ਗੁਰੂ ਜੀ ਨੇ ਕੋਰੋਨਾ ਕਾਲ ’ਚ ਸੇਵਾਵਾਂ ਦੇਣ ਵਾਲੇ ਡਾਕਟਰਾਂ ਨੂੰ ਕੀਤਾ ਸਲੂਟ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ੁੱਕਰਵਾਰ ਨੂੰ ਡਾਕਟਰ ਡੇ ’ਤੇ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਹੈਪੀ ਡਾਕਟਰਸ ਡੇ। ਅੱਜ ਦਾ ਦਿਨ ਉਨ੍ਹਾਂ ਡਾਕਟਰਾਂ ਲਈ, ਜਿਨ੍ਹਾਂ ਨੇ ਦਿਨ-ਰਾਤ ਮਿਹਨਤ ਕਰਕੇ ਮਰੀਜ਼ਾਂ ਦੀ ਜਾਨ ਬਚਾਈ। ਆਪ ਜੀ ਨੇ ਫ਼ਰਮਾਇਆ ਕਿ ਪਿੰਡਾਂ ’ਚ ਤਾਂ ਡਾਕਟਰ ਨੂੰ ਭਗਵਾਨ ਦਾ ਰੂਪ ਕਿਹਾ ਜਾਂਦਾ ਹੈ ਤੇ ਅਸਲ ’ਚ ਹੈ। ਕਿਉਂਕਿ ਜਦੋਂ ਆਦਮੀ ਬੇਇੰਤਹਾ ਦਰਦ ’ਚ ਤੜਫ਼ ਰਿਹਾ ਹੁੰਦਾ ਹੈ, ਪ੍ਰੇਸ਼ਾਨ ਹੋ ਰਿਹਾ ਹੁੰਦਾ ਹੈ, ਜਦੋਂ ਉਸ ਨੂੰ ਕਿਤੋ ਰਿਲੀਫ ਮਿਲ ਜਾਵੇ ਤਾਂ ਉਸ ਦੇ ਲਈ, ਜਿਸ ਨੇ ਰਿਲੀਫ ਦਿੱਤੀ ਹੈ ਉਹ ਭਗਵਾਨ ਦਾ ਰੂਪ ਬਣ ਜਾਂਦਾ ਹੈ।

ਤਾਂ ਪਿੰਡਾਂ ’ਚ ਆਮ ਹੀ ਕਿਹਾ ਜਾਂਦਾ ਹੈ ਕਿ ਯਾਰ ਉਹ ਡਾਕਟਰ ਤਾਂ ਮੇਰੇ ਲਈ ਭਗਵਾਨ ਹੈ, ਉਸ ਨੇ ਮੇਰੀ ਜਾਨ ਬਚਾ ਦਿੱਤੀ। ਮੇਰੇ ਦਰਦ ਹੋ ਰਿਹਾ ਸੀ ਭਿਆਨਕ, ਉਸ ਤੋਂ ਮੁਕਤੀ ਦਿਵਾ ਦਿੱਤੀ ਤਾਂ ਡਾਕਟਰ ਆਪਣੇ-ਆਪ ’ਚ ਇੱਕ ਭਗਵਾਨ ਦੇ ਰੂਪ ਦੀ ਤਰ੍ਹਾਂ ਮੰਨੇ ਜਾਂਦੇ ਹਨ। ਉਨ੍ਹਾਂ ਡਾਕਟਰਾਂ ਨੂੰ ਅਸੀਂ ਸੈਲੂਟ ਕਰਦੇ ਹਾਂ, ਜਿਨ੍ਹਾਂ ਨੇ ਕੋਵਿਡ-19 ’ਚ ਲਗਾਤਾਰ ਸੇਵਾਵਾਂ ਦਿੱਤੀਆਂ ਤੇ ਸੇਵਾਵਾਂ ਦੇ ਰਹੇ ਹਨ। ਇੰਨਾ ਖਤਰਾ ਸੀ, ਅਪਣੀ ਜਾਨ ਦੀ ਪਰਵਾਰ ਨਾ ਕਰਦਿਆਂ ਉਨ੍ਹਾਂ ਨੇ ਉਸ ਸਮੇਂ ਸੇਵਾਵਾਂ ਦਿੱਤੀਆਂ,ਉਨ੍ਹਾਂ ਸਭ ਨੂੰ ਬਹੁਤ-ਬਹੁਤ ਸੈਲੂਟ, ਭਗਵਾਨ ਉਨ੍ਹਾਂ ਨੂੰ ਖੁਸ਼ੀਆਂ ਨਾਲ ਨਿਵਾਜੇ।

https://www.instagram.com/tv/CfdrDSCFdrF/?utm_source=ig_web_copy_link

ਪੂਜਨੀਕ ਗੁਰੂ ਜੀ ਦੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਨੂੰ ਇੱਥੇ ਕਲਿੱਕ ਕਰਕੇ ਫਾਲੋ ਕਰੋ ਤੇ ਵੇਖੋ ਪੂਜਨੀਕ ਗੁਰੂ ਜੀ ਦਾ ਹਰ ਨਵਾਂ ਵੀਡਿਓ ਤੇ ਸੁੰਦਰ-ਸੁੰਦਰ ਤਸਵੀਰਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ