ਚੱਲਣਗੀਆਂ ਬੱਸਾਂ, ਹੜਤਾਲ ਕੀਤੀ ਮੁਲਤਈ | Punjab Roadways
- ਕਰਮਚਾਰੀਆਂ ਦੀ ਤਨਖਾਹਾਂ ’ਚ 5 ਫੀਸਦੀ ਦਾ ਵਾਧਾ | Punjab Roadways
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜੇਕਰ ਤੁਸੀਂ ਪੰਜਾਬ ਰੋਡਵੇਜ ਅਤੇ ਪਨਬੱਸ ’ਚ ਸਫਰ ਕਰਦੇ ਹੋਂ ਤਾਂ ਇਹ ਖਬਰ ਤੁਹਾਡੇ ਲਈ ਅਹਿਮ ਹੈ। ਦੱਸਣਯੋਗ ਹੈ ਕਿ ਕੱਲ੍ਹ ਪੂਰੇ ਪੰਜਾਰ ਭਰ ’ਚ ਪੀਆਰਟੀਸੀ ਅਤੇ ਪਨਬੱਸ ਦੇ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਅੱਜ ਬੱਸਾਂ ਬੰਦ ਰਹਿਣੀਆਂ ਸਨ, ਇਹ ਐਲਾਨ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਕੀਤਾ ਸੀ। ਪਰ ਅੱਜ ਇਹ ਹੜਤਾਨ ਉਨਾਂ ਵੱਲੋਂ ਮੁਲਤਈ ਕਰ ਦਿੱਤੀ ਗਈ ਹੈ। ਹੁਣ ਬੱਸਾਂ ’ਚ ਸਫਰ ਕਰਨ ਵਾਲਿਆਂ ਨੂੰ ਰਾਹਤ ਮਿਲੀ ਹੈ ਅਤੇ ਉਨ੍ਹਾਂ ਨੂੰ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। (Punjab Roadways)
ਇਹ ਵੀ ਪੜ੍ਹੋ : ਛੁੱਟੀ ਦਾ ਐਲਾਨ, ਪੰਜਾਬ ’ਚ ਇਸ ਦਿਨ ਰਹਿਣਗੇ ਦਫ਼ਤਰ ਤੇ ਸਕੂਲ ਬੰਦ
ਦਰਅਸਲ, ਯੂਨੀਅਨ ਦੀ ਮੁੱਖ ਮੰਗ ਨੂੰ ਪੰਜਾਬ ਸਰਕਾਰ ਨੇ ਦੇਰ ਰਾਤ ਪ੍ਰਵਾਨ ਕਰ ਲਿਆ ਅਤੇ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਲਈ ਪੀਆਰਟੀਸੀ ਅਤੇ ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਕਰਮਚਾਰੀਆਂ ਨੇ ਹੜਤਾਨ ਵਾਪਸ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਸਾਡੀਆਂ ਤਨਖਾਹਾਂ ’ਚ 5 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਅੱਜ ਪੂਰੇ ਪੰਜਾਬ ਭਰ ਦੀਆਂ ਸੜਕਾਂ ’ਤੇ ਬੱਸਾਂ ਆਮ ਵਾਂਗ ਚੱਲਣਗੀਆਂ। (Punjab Roadways)