ਆਖ਼ਰੀ ਇੱਛਾ

ਆਖ਼ਰੀ ਇੱਛਾ

ਇੱਕ ਆਦਮੀ ਨੇ ਜ਼ਿੰਦਗੀ ਭਰ ਕੰਜੂਸੀ ਕੀਤੀ ਉਸਨੇ ਆਪਣੇ ਪਰਿਵਾਰ ਦੀਆਂ ਬੁਨਿਆਦੀ ਲੋੜਾਂ ’ਚ ਵੀ ਖ਼ੂਬ ਕੱਟ-ਵੱਢ ਕੀਤੀ ਤੇ ਉਸਦੀ ਪਤਨੀ ਤੇ ਬੱਚੇ ਕਮੀਆਂ ’ਚ ਜਿਉਂਦੇ ਰਹੇ ਜਦ ਉਸਦਾ ਦਾ ਆਖ਼ਰੀ ਸਮਾਂ ਆਇਆ ਤਾਂ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਦੇਖ, ਤੂੰ ਤਾਂ ਜਾਣਦੀ ਹੈਂ ਕਿ ਮੈਨੂੰ ਆਪਣਾ ਪੈਸਾ ਸਭ ਤੋਂ ਪਿਆਰਾ ਹੈ ਮੈਂ ਚਾਹੁੰਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੂੰ ਸਾਰਾ ਪੈਸਾ ਮੇਰੀ ਕਬਰ ’ਚ ਰਖਵਾ ਦੇਵੇਂ ਪਤਨੀ ਨੂੰ ਬਹੁਤ ਗੁੱਸਾ ਆਇਆ ਪਰ ਮਰਦੇ ਆਦਮੀ ਦੀ ਇੱਛਾ ਪੂਰੀ ਕਰਨ ਬਾਰੇ ਸੋਚ ਕੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਅਜਿਹਾ ਹੀ ਕਰੇਗੀ ਕੁਝ ਸਮੇਂ ਬਾਅਦ ਉਸ ਆਦਮੀ ਦੀ ਮੌਤ ਹੋ ਗਈ ਉਸਦੀ ਪਤਨੀ ਨੇ ਬੱਚਿਆਂ ਤੇ ਹੋਰ ਸਕੇ-ਸਬੰਧੀਆਂ ਨੂੰ ਉਸਦੀ ਆਖ਼ਰੀ ਇੱਛਾ ਦੱਸੀ

ਲੋਕ ਦੱਬੀ ਆਵਾਜ਼ ’ਚ ਉਸਦੀ ਇਸ ਇੱਛਾ ਦੀ ਅਲੋਚਨਾ ਕਰਨ ਲੱਗੇ ਬੱਚੇ ਵੀ ਇਸ ਹੱਕ ’ਚ ਨਹੀਂ ਸਨ ਪਰ ਬੱਚਿਆਂ ਦੀ ਮਾਂ ਨੇ ਸਾਰਾ ਪੈਸਾ ਇਕੱਠਾ ਕੀਤਾ ਤੇ ਉਸ ਨੂੰ ਲੈ ਕੇ ਕਿਤੇ ਬਾਹਰ ਚਲੀ ਗਈ ਤੇ ਕੁਝ ਸਮੇਂ ’ਚ ਪਰਤ ਵੀ ਆਈ ਆਖ਼ਰੀ ਰਸਮ ਦੌਰਾਨ ਜਦ ਤਾਬੂਤ ਨੂੰ ਕਬਰ ’ਚ ਉਤਾਰਿਆ ਗਿਆ, ਤਾਂ ਮ੍ਰਿਤਕ ਦੀ ਪਤਨੀ ਨੇ ਆਪਣਾ ਪਰਸ ਖੋਲ੍ਹਿਆ ਤੇ ਉਸ ’ਚੋਂ ਚੈੱਕ ਬੁੱਕ ਕੱਢ ਕੇ ਕੁਝ ਰਕਮ ਲਿਖੀ, ਫ਼ਿਰ ਉਸ ਚੈੱਕ ਨੂੰ ਕਬਰ ’ਚ ਰੱਖ ਦਿੱਤਾ ਤੇ ਬੋਲੀ ਕਿ ਮੈਂ ਤੁਹਾਡੀ ਜਮ੍ਹਾ ਕੀਤੀ ਪੂੰਜੀ ਆਪਣੇ ਖਾਤੇ ’ਚ ਜਮ੍ਹਾ ਕਰਵਾ ਕੇ ਤੁਹਾਡੇ ਨਾਂਅ ਉਸ ਦਾ ਚੈੱਕ ਬਣਾ ਦਿੱਤਾ ਹੈ ਇਹ ਚੈੱਕ ਮੈਂ ਕਬਰ ’ਚ ਛੱਡ ਰਹੀ ਹਾਂ, ਜਦ ਵੀ ਲੋੜ ਹੋਈ ਕੈਸ਼ ਕਰਵਾ ਲੈਣਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ