Surya Grahan 2025: ਸਾਲ 2025 ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ ਭਲਕੇ ਭਾਵ 21 ਸਤੰਬਰ ਨੂੰ ਲੱਗਣ ਜਾ ਰਿਹਾ ਹੈ। ਹੁਣ ਲੋਕਾਂ ’ਚ ਇਹ ਸੁਆਲ ਉੱਠ ਰਹੇ ਹਨ ਕਿ ਇਹ ਗ੍ਰਹਿਣ ਕਿੱਥੇ ਤੇ ਕਦੋਂ ਦਿਖਾਈ ਦੇਵਗਾ? ਕੀ ਭਾਰਤ ’ਚ ਵੀ ਇਹ ਵੇਖਿਆ ਜਾ ਸਕਦਾ ਹੈ? ਅਜਿਹੇ ’ਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਸਾਲ ਦਾ ਆਖਰੀ ਸੂਰਜ ਗ੍ਰਹਿਣ ਕਦੋਂ ਲੱਗੇਗਾ, ਕਿਨਾਂ ਸਮਾਂ ਰਹੇਗਾ। ਤਾਂ ਆਓ ਜਾਣਦੇ ਹਾਂ ਇਨ੍ਹਾਂ ਸਾਰੇ ਸੁਆਲਾਂ ਦਾ ਜਵਾਬ। ਅਸੀਂ ਤੁਹਾਨੂੰ ਸੂਰਜ ਗ੍ਰਹਿਣ 2025 ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਦੇਵਾਂਗੇ।
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਸਰਕਾਰ ਨੇ ਕੀਤਾ ਪ੍ਰਸ਼ਾਸਕੀ ਫੇਰਬਦਲ, ਪੀਸੀਐਸ ਅਧਿਕਾਰੀਆਂ ਦੇ ਤਬਾਦਲੇ
ਸੂਰਜ ਗ੍ਰਹਿਣ ਦਾ ਸਮਾਂ | Surya Grahan 2025
ਸਾਲ 2025 ਦਾ ਦੂਜਾ ਤੇ ਆਖਰੀ ਸੂਰਜ ਗ੍ਰਹਿਣ 21 ਸਤੰਬਰ ਨੂੰ ਲੱਗੇਗਾ। ਇਹ ਘਟਨਾ ਭਾਰਤੀ ਸਮੇਂ ਮੁਤਾਬਕ ਰਾਤ ਨੂੰ 11 ਵਜੇ ਸ਼ੁਰੂ ਹੋਵੇਗੀ ਤੇ 22 ਸਤੰਬਰ ਦੀ ਸਵੇਰ 3:24 ਮਿੰਟਾਂ ’ਤੇ ਸਮਾਪਤ ਹੋਵੇਗੀ। ਇਸ ਤਰ੍ਹਾਂ ਸੂਰਜ ਗ੍ਰਹਿਣ ਦਾ ਸਮਾਂ ਕੁੱਲ 4 ਘੰਟੇ ਤੇ 24 ਮਿੰਟ ਰਹੇਗਾ। Surya Grahan 2025
ਕਿਉਂ ਲੱਗਦਾ ਹੈ ਸੂਰਜ ਗ੍ਰਹਿਣ? | Surya Grahan 2025
ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਤੇ ਧਰਤੀ ਨਾਲ ਚੰਦਰਮਾ ਵੀ ਇਸ ਦੇ ਦੁਆਲੇ ਘੁੰਮਦਾ ਹੈ। ਹਾਲਾਂਕਿ, ਚੰਦਰਮਾ ਵੀ ਧਰਤੀ ਦੁਆਲੇ ਘੁੰਮਦਾ ਹੈ। ਅਜਿਹੇ ’ਚ ਕਈ ਵਾਰ ਚੰਦਰਮਾ ਘੁੰਮਦੇ ਹੋਏ ਸੂਰਜ ਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ। ਇਸ ਨਾਲ ਕੁੱਝ ਸਮੇਂ ਲਈ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਪਹੁੰਚ ਸਕਦੀ, ਇਸ ਨੂੰ ਹੀ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਇਸ ਦੌਰਾਨ ਚੰਦਰਮਾ ਦਾ ਪਰਛਾਵਾਂ ਧਰਤੀ ’ਤੇ ਪੈਂਦਾ ਹੈ।
ਕਿੱਥੇ-ਕਿੱਥੇ ਦੇਵੇਗਾ ਦਿਖਾਈ?
ਇਸ ਸੂਰਜ ਗ੍ਰਹਿਣ ਮੁੱਖ ਤੌਰ ’ਤੇ ਨਿਊਜੀਲੈਂਡ ਤੇ ਅਸਟਰੇਲੀਆ ਦੇ ਕੁੱਝ ਇਲਾਕਿਆਂ ’ਚ ਚੰਗੀ ਤਰ੍ਹਾਂ ਦਿਖਾਈ ਦੇਵਾਗਾ। ਪਰ ਗ੍ਰਹਿਣ ਦੇ ਸਮੇਂ ਭਾਰਤ ’ਚ ਰਾਤ ਹੋਵੇਗੀ, ਅਜਿਹੇ ’ਚ ਇੱਥੇ ਰਹਿਣ ਵਾਲਿਆਂ ਨੂੰ ਇਹ ਦਿਖਾਈ ਨਹੀਂ ਦੇਵੇਗਾ। ਇਹ ਗ੍ਰਹਿਣ ਅਸਟਰੇਲੀਆ, ਇੰਡੋਨੇਸ਼ੀਆ ਤੇ ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਕੁੱਝ ਹਿੱਸਿਆਂ ’ਚ ਹੀ ਦਿਖਾਈ ਦੇਵੇਗਾ।