IND vs ZIM: ਭਾਰਤ-ਜਿੰਬਾਬਵੇ ਸੀਰੀਜ਼ ਦਾ ਆਖਿਰੀ ਟੀ20 ਮੁਕਾਬਲਾ ਅੱਜ, ਜਾਣੋ ਪਲੇਇੰਗ-11

IND vs ZIM

ਕਪਤਾਨ ਸ਼ੁਭਮਨ ਗਿੱਲ ਅੱਜ ਕਰ ਸਕਦੇ ਹਨ ਵੱਡੇ ਬਦਲਾਅ

  • ਸੀਰੀਜ਼ ਪਹਿਲਾਂ ਹੀ ਆਪਣੇ ਨਾਂਅ ਕਰ ਚੁੱਕੀ ਭਾਰਤੀ ਟੀਮ
  • ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-11

ਸਪੋਰਟਸ ਡੈਸਕ। ਵਿਸ਼ਵ ਚੈਂਪੀਅਨ ਭਾਰਤੀ ਟੀਮ ਤੇ ਜਿੰਬਾਬਵੇ ਵਿਚਕਾਰ ਪੰਜ ਟੀ20 ਮੈਚਾਂ ਦੀ ਸੀਰੀਜ਼ ਖੇਡੀ ਜਾ ਰਹੀ ਹੈ। ਜਿਸ ਸੀਰੀਜ਼ ਦਾ ਪੰਜਵਾਂ ਤੇ ਆਖਿਰੀ ਮੁਕਾਬਲਾ ਅੱਜ ਸ਼ਾਮ 4:30 ਵਜੇ ਤੋਂ ਹਰਾਰੇ ਸਪੋਰਟਸ ਕਲੱਬ ਜ਼ਿੰਬਾਬਵੇ ’ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤੀ ਟੀਮ ਸੀਰੀਜ਼ ਤਾਂ ਪਹਿਲਾਂ ਹੀ ਜਿੱਤ ਚੁੱਕੀ ਹੈ। ਅੱਜ ਭਾਰਤੀ ਟੀਮ ਦੇ ਜ਼ਿੰਬਾਬਵੇ ਦੌਰੇ ਦਾ ਇਹ ਆਖਿਰੀ ਟੀ20 ਮੈਚ ਹੈ। ਭਾਰਤੀ ਟੀਮ ਨੇ ਆਪਣਾ ਸ਼ੁਰੂਆਤੀ ਮੁਕਾਬਲਾ ਗੁਆਇਆ ਸੀ। (IND vs ZIM)

ਪਰ ਬਾਅਦ ’ਚ ਜਬਰਦਸਤ ਵਾਪਸੀ ਕਰਦੇ ਹੋਏ ਤਿੰਨੇ ਮੁਕਾਬਲੇ ਆਪਣੇ ਨਾਂਅ ਕਰ ਲਏ। ਪਹਿਲਾ ਮੈਚ ਭਾਰਤ ਹਾਰਿਆ ਸੀ। ਪਰ ਦੂਜੇ ਮੁਕਾਬਲੇ ’ਚ ਅਭਿਸ਼ੇਕ ਸ਼ਰਮਾ ਤੇ ਤੂਫਾਨੀ ਸੈਂਕੜੇ ਨਾਲ ਭਾਰਤੀ ਟੀਮ ਨੇ ਵੱਡਾ ਸਕੋਰ ਬਣਾਇਆ ਸੀ ਤੇ ਮੁਕਾਬਲਾ ਆਪਣੇ ਨਾਂਅ ਕੀਤਾ ਸੀ, ਚੌਥੇ ਮੁਕਾਬਲੇ ’ਚ ਵੀ ਜਿੰਬਾਬਵੇ ਦੀ ਟੀਮ ਨੂੰ 10 ਵਿਕਟਾਂ ਦੀ ਵੱਡੀ ਜਿੱਤ ਨਾਲ ਹਰਾਇਆ ਸੀ। ਪਿਛਲੇ ਮੁਕਾਬਲੇ ’ਚ ਭਾਰਤੀ ਟੀਮ ਦੇ ਓਪਰਨ ਯਸ਼ਸਵੀ ਜਾਇਸਵਾਲ ਨੇ ਨਾਬਾਦ (93), ਜਦਕਿ ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ (58) ਦੌੜਾਂ ਦੀ ਜਬਰਦਸਤ ਪਾਰੀ ਖੇਡੀ ਸੀ। ਅੱਜ ਵਾਲਾ ਮੈਚ ਭਾਰਤੀ ਟੀਮ ਜਿੱਤ ਕੇ ਸੀਰੀਜ਼ 4-1 ਨਾਲ ਜਿੱਤਣ ਦੀ ਕੋਸ਼ਿਸ਼ ਕਰੇਗੀ। (IND vs ZIM)

ਅੱਜ ਭਾਰਤੀ ਕਪਤਾਨ ਸ਼ੁਭਮਨ ਗਿੱਲ ਟੀਮ ’ਚ ਦੋ ਬਦਲਾਅ ਕਰ ਸਕਦੇ ਹਨ। ਟੀਮ ’ਚ ਰਿਆਨ ਪਰਾਗ ਤੇ ਧਰੁਵ ਜੁਰੇਲ ਤੇ ਮੁਕੇਸ਼ ਕੁਮਾਰ ਨੂੰ ਟੀਮ ’ਚ ਸ਼ਾਮਲ ਕੀਤਾ ਜਾ ਸਕਦਾ ਹੈ, ਜਦਕਿ ਰਿਤੂਰਾਜ਼ ਗਾਇਕਵਾੜ ਤੇ ਖਲੀਲ ਅਹਿਮਦ ਨੂੰ ਇਹ ਮੈਚ ’ਚ ਆਰਾਮ ਦਿੱਤਾ ਜਾ ਸਕਦਾ ਹੈ। ਰਿਆਨ ਪਰਾਗ ਨੂੰ ਖੇਡਣ ਦਾ ਜ਼ਿਆਦਾ ਮੌਕਾ ਨਹੀਂ ਮਿਲਿਆ ਹੈ, ਇਸ ਲਈ ਉਨ੍ਹਾਂ ਨੂੰ ਬੱਲੇਬਾਜ਼ੀ ’ਚ ਉਪਰ ਭੇਜਿਆ ਜਾ ਸਕਦਾ ਹੈ। (IND vs ZIM)

Read This : IND Vs ZIM : ਭਾਰਤ ਨੇ ਕੀਤਾ ਲਡ਼ੀ ’ਤੇ ਕਬਜ਼ਾ, ਜ਼ਿੰਬਾਬਾਵੇ ਨੂੰ 10 ਵਿਕਟਾਂ ਨਾਲ ਹਰਾਇਆ

ਮੈਚ ਸਬੰਧੀ ਜਾਣਕਾਰੀ | IND vs ZIM

  • ਟੂਰਨਾਮੈਂਟ : ਟੀ20 ਸੀਰੀਜ਼
  • ਭਾਰਤ ਬਨਾਮ ਜ਼ਿੰਬਾਬਵੇ
  • ਮਿਤੀ : 14 ਜੂਨ
  • ਸਟੇਡੀਅਮ : ਹਰਾਰੇ ਸਪੋਰਟਸ ਕਲੱਬ
  • ਟਾਸ : ਸ਼ਾਮ 4:00 ਵਜੇ, ਮੈਚ ਸ਼ੁਰੂ : 4:30 ਵਜੇ

ਮੌਸਮ ਸਬੰਧੀ ਰਿਪੋਰਟ | IND vs ZIM

ਐਤਵਾਰ ਨੂੰ ਹਰਾਰੇ ’ਚ ਮੌਸਮ ਕਾਫੀ ਚੰਗਾ ਰਹੇਗਾ। ਸ਼ਾਮ ਨੂੰ ਮੌਸਮ ਠੰਢਾ ਰਹਿਣ ਦੀ ਉਮੀਦ ਹੈ ਤੇ ਤਾਪਮਾਨ 20 ਡਿਗਰੀ ਸੈਲਸੀਅਸ ਦੇ ਨੇੜੇ-ਨੇੜੇ ਰਹੇਗਾ। ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਬਾਕੀ ਮੈਚ ਸਮੇਂ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਜਗ੍ਹਾ ’ਤੇ ਤਾਪਮਾਨ 26 ਤੋਂ 10 ਡਿਗਰੀ ਸੈਲਸੀਅਸ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs ZIM

ਭਾਰਤ : ਸ਼ੁਭਮਨ ਗਿੱਲ (ਕਪਤਾਨ), ਯਸ਼ਸਵੀ ਜਾਇਸਵਾਲ, ਅਭਿਸ਼ੇਕ ਸ਼ਰਮਾ, ਰਿਤੂਰਾਜ ਗਾਇਕਵਾੜ, ਸੰਜੂ ਸੈਮਸਨ (ਵਿਕਟਕੀਪਰ), ਸ਼ਿਵਮ ਦੁੁੱੁਬੇ, ਰਿੰਕੂ ਸਿੰਘ, ਵਾਸ਼ਿੰਗਟਨ ਸੁੰਦਰ, ਰਵਿ ਬਿਸ਼ਨੋਈ, ਤੁਸ਼ਾਰ ਦੇਸ਼ਪਾਂਡੇ ਤੇ ਖਲੀਲ ਅਹਿਮਦ।

ਜ਼ਿੰਬਾਬਵੇ : ਸਿਕੰਦਰ ਰਜ਼ਾ (ਕਪਤਾਨ), ਤਦੀਵਨਾਮੇ ਮਾਰੂਮਾਨੀ, ਵੇਸਲੇ ਮਾਧਵਾਰੇ, ਬ੍ਰਾਇਨ ਬੇਨੇਟ, ਡਿਓਨ ਮਾਇਰਸ, ਜੋਨਾਥਨ ਕੈਂਪਬੈਲ, ਕਲਾਈਵ ਮਦਾਂਡੇ (ਵਿਕਟਕੀਪਰ), ਵੈÇਲੰਗਟਨ ਮਸਾਕਾਦਜ਼ਾ, ਰਿਚਰਡ ਨਗਾਰਾਵਾ, ਬਲੇਮਿੰਗ ਮੁਜ਼ਾਰਬਾਨੀ, ਟੇਂਡਾਈ ਚਤਾਰਾ। (IND vs ZIM)