ਨਿਸਾਂਕਾ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
- ਬਿਸ਼ਨੋਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼
- ਭਾਰਤੀ ਟੀਮ ਪਹਿਲਾਂ ਹੀ ਜਿੱਤ ਚੁੱਕੀ ਹੈ ਸੀਰੀਜ਼
IND vs SL: ਸਪੋਰਟਸ ਡੈਸਕ। ਭਾਰਤ ਤੇ ਸ਼੍ਰੀਲੰਕਾ ਵਿਚਕਾਰ ਤਿੰਨ ਮੈਚਾਂ ਦੀ ਟੀ20 ਸੀਰੀਜ਼ ਦਾ ਆਖਿਰੀ ਮੁਕਾਬਲਾ ਅੱਜ ਮੰਗਲਵਾਰ ਨੂੰ ਪੱਲੇਕੇਲੇ ਦੇ ਮੈਦਾਨ ’ਤੇ ਹੀ ਖੇਡਿਆ ਜਾਵੇਗਾ। ਸੀਰੀਜ਼ ’ਚ ਭਾਰਤੀ ਟੀਮ 2-0 ਨਾਲ ਅੱਗੇ ਹੈ। ਤੀਜੇ ਮੁਕਾਬਲੇ ’ਚ ਭਾਰਤੀ ਟੀਮ 3-0 ਨਾਲ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉੱਤਰੇਗੀ। ਪਹਿਲੇ ਮੈਚ ’ਚ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ 43 ਦੌੜਾਂ ਨਾਲ ਹਰਾਇਆ ਸੀ, ਜਦਕਿ ਦੂਜੇ ਮੈਚ ’ਚ ਡੀਐੱਲਐੱਸ ਨਿਯਮ ਤਹਿਤ ਭਾਰਤ ਨੇ 7 ਵਿਕਟਾਂ ਨਾਲ ਮੁਕਾਬਲਾ ਜਿੱਤਿਆ ਸੀ। ਇਨ੍ਹਾਂ ਦੋ ਜਿੱਤ ਨਾਲ ਭਾਰਤ ਪਹਿਲਾਂ ਹੀ ਸੀਰੀਜ਼ ਜਿੱਤ ਚੁੱਕਿਆ ਹੈ। 27 ਜੁਲਾਈ ਤੋਂ 7 ਅਗਸਤ ਤੱਕ ਚੱਲਣ ਵਾਲੇ ਇਸ ਦੌਰੇ ’ਤੇ ਟੀਮ ਇੰਡੀਆ 3 ਮੈਚਾਂ ਦੀ ਟੀ20 ਸੀਰੀਜ਼ ਤੋਂ ਬਾਅਦ ਤਿੰਨ ਮੈਚਾਂ ਦੀ ਇੱਕਰੋਜ਼ਾ ਸੀਰੀਜ਼ ਖੇਡੇਗੀ। IND vs SL
Read This : Manu Bhaker: ਮਨੂ ਇੱਕ ਹੋਰ ਕਾਂਸੀ ਦੀ ਦੌੜ ਵਿੱਚ : 10 ਮੀ. ਏਅਰ ਪਿਸਟਲ ਮਿਕਸਡ ਈਵੈਂਟ ਲਈ ਹੋਵੇਗਾ ਮੁਕਾਬਲਾ
ਮੈਚ ਸਬੰਧੀ ਜਾਣਕਾਰੀ | IND vs SL
- ਸੀਰੀਜ਼ : 3 ਮੈਚਾਂ ਦੀ ਟੀ20 ਸੀਰੀਜ਼
- ਮਿਤੀ : 30 ਜੁਲਾਈ
- ਮੈਚ : ਭਾਰਤ ਬਨਾਮ ਸ਼੍ਰੀਲੰਕਾ, ਤੀਜਾ ਟੀ20 ਮੁਕਾਬਲਾ
- ਟਾਸ : ਸ਼ਾਮ 6:30 ਵਜੇ, ਮੈਚ ਸ਼ੁਰੂ, 7:00 ਵਜੇ
- ਸਟੇਡੀਅਮ : ਪੱਲੇਕੇਲੇ ਕੌਮਾਂਤਰੀ ਕ੍ਰਿਕੇਟ ਸਟੇਡੀਅਮ, ਸ਼੍ਰੀਲੰਕਾ
ਮੌਸਮ ਸਬੰਧੀ ਜਾਣਕਾਰੀ | IND vs SL
ਭਾਰਤ ਤੇ ਸ਼੍ਰੀਲੰਕਾ ਵਿਚਕਾਰ ਹੋਣ ਵਾਲਾ ਤੀਜਾ ਟੀ20 ਮੁਕਾਬਲਾ ਮੀਂਹ ਕਰਕੇ ਪ੍ਰਭਾਵਿਤ ਹੋ ਸਕਦਾ ਹੈ। 30 ਜੁਲਾਈ ਤੋਂ ਪੱਲੇਕੇਲੇ ’ਚ ਮੀਂਹ ਦੀ ਸੰਭਾਵਨਾ 60 ਫੀਸਦੀ ਤੱਕ ਹੈ। ਬੱਦਲ ਛਾਏ ਰਹਿਣਗੇ ਤੇ ਕੁੱਝ ਥਾਵਾਂ ’ਤੇ ਗਰਜ ਨਾਲ ਮੀਂਹ ’ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 | IND vs SL
ਭਾਰਤ : ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ, ਯਸ਼ਸਵੀ ਜਾਇਸਵਾਲ, ਰਿਸ਼ਭ ਪੰਤ (ਵਿਕਟਕੀਪਰ), ਰਿੰਕੂ ਸਿੰਘ, ਸ਼ਿਵਮ ਦੁਬੇ, ਹਾਰਦਿਕ ਪੰਡਯਾ, ਅਕਸ਼ਰ ਪਟੇਲ, ਰਵਿ ਬਿਸ਼ਨੋਈ, ਅਰਸ਼ਦੀਪ ਸਿੰਘ ਤੇ ਮੁਹੰਮਦ ਸਿਰਾਜ਼।
ਸ਼੍ਰੀਲੰਕਾ : ਚਰਿਥ ਅਸਲੰਕਾ (ਕਪਤਾਨ), ਪਾਥੁਮ ਨਿਸਾਂਕਾ, ਕੁਸ਼ਲ ਮੈਂਡਿਸ (ਵਿਕਟਕੀਪਰ), ਕੁਸ਼ਲ ਪਰੇਰਾ, ਕਾਮਿੰਦੁ ਮੈਂਡਿਸ, ਦਾਸੁਨ ਸ਼ਨਾਕਾ, ਵਾਨਿੰਦੁ ਹਸਰੰਗਾ, ਮਹੀਸ਼ ਤੀਕਸ਼ਣਾ, ਅਸਿਥਾ ਫਰਨਾਂਡੋ, ਦਿਲਸ਼ਾਨ ਮਦੁਸ਼ੰਕਾ ਤੇ ਮਥੀਥਾ ਪਥੀਰਾਨਾ।