ਮਾਨਸਾ (ਸੁਖਜੀਤ ਮਾਨ) ਪਿੰਡ ਬੁਰਜ਼ ਢਿੱਲਵਾਂ ਦੇ ਨੌਜਵਾਨ ਹਿੰਮਤੀ ਹਨ ਸੇਵਾ ਦਾ ਜਜ਼ਬਾ ਐਨਾ ਹੈ ਕਿ ਦੂਜੇ ਦਾ ਦੁੱਖ ਉਨ੍ਹਾਂ ਨੂੰ ਆਪਣਾ ਲੱਗਦਾ ਹੈ ਕਿਸੇ ਦਾ ਦੁੱਖ ਵੰਡਾਉਣਾ ਹੋਵੇ ਤਾਂ ਇਸ ਪਿੰਡ ਦੇ ਵਾਸੀ ਦਿਨ-ਰਾਤ ਨਹੀਂ ਵੇਖਦੇ ਸੇਵਾ ਭਾਵਨਾ ਦਾ ਹੀ ਨਤੀਜਾ ਹੈ ਕਿ ਰਾਤ ਨੂੰ ਇੱਕ ਵਜੇ ਉੱਠਕੇ ਪਿੰਡ ਦੀਆਂ ਮਹਿਲਾਵਾਂ ਨੇ ਘਰਾਂ ‘ਚ ਚੁੱਲ੍ਹੇ ਤਪਾ ਦਿੱਤੇ ਕੁੱਝ ਕੁ ਸਮੇਂ ‘ਚ ਹੀ ਪਿੰਡ ਦੇ ਵੱਖ-ਵੱਖ ਘਰਾਂ ‘ਚ 2000 ਰੋਟੀ ਪੱਕ ਗਈ 5 ਵਜੇ ਘਰੋਂ ਚੱਲ ਕੇ 15 ਨੌਜਵਾਨਾਂ ਨੇ ਪੀਜੀਆਈ ਚੰਡੀਗੜ੍ਹ ਜਾ ਕੇ 9 ਵਜੇ ਲੰਗਰ ਸ਼ੁਰੂ ਕਰ ਦਿੱਤਾ
ਵੇਰਵਿਆਂ ਮੁਤਾਬਿਕ ਪਿੰਡ ਬੁਰਜ਼ ਢਿੱਲਵਾਂ ਦੇ ਕਈ ਵਾਸੀ ਖੁਦ ਪੀਜੀਆਈ ਚੰਡੀਗੜ੍ਹ ਤੋਂ ਦਵਾਈ ਲੈਣ ਜਾਂਦੇ ਨੇ ਇਨ੍ਹਾਂ ਨੇ ਜਦੋਂ ਉੱਥੇ ਵੇਖਿਆ ਕਿ ਪੀਜੀਆਈ ‘ਚ ਪੰਜਾਬ-ਹਰਿਆਣਾ ਤੋਂ ਇਲਾਵਾ ਹੋਰ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਮਰੀਜ਼ਾਂ ਦੇ ਵਾਰਿਸਾਂ ਆਦਿ ਨੂੰ ਖਾਣੇ ਦੀ ਮੁਸ਼ਕਿਲ ਆਉਂਦੀ ਹੈ ਤਾਂ ਇਹ ਤਕਲੀਫ ਜ਼ਰੀ ਨਾ ਗਈ ਦਿਲ ‘ਚ ਜਾਗੀ ਭਾਵਨਾ ਨੂੰ ਅਮਲੀ ਰੂਪ ਦਿੰਦਿਆਂ ਪਿੰਡ ਦੇ ‘ਦ ਗ੍ਰੇਟਰ ਥਿੰਕ ਗਰੁੱਪ’ ਦੇ ਮੈਂਬਰਾਂ ਨੇ ਉੱਥੇ ਲੰਗਰ ਲਾਉਣ ਦੀ ਠਾਣ ਲਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਬੇਟੀ ਦੀ ਅੱਖ ਦੀ ਦਵਾਈ ਲੈਣ, ਗੁਰਪ੍ਰੀਤ ਸਿੰਘ ਆਪਣੇ ਪਿਤਾ ਦੀ ਦਵਾਈ ਲੈਣ ਉੱਥੇ ਜਾਂਦਾ ਹੈ ਇਨ੍ਹਾਂ ਸਾਰਿਆਂ ਨੇ ਮਰੀਜਾਂ ਦੇ ਵਾਰਿਸਾਂ ਨੂੰ ਖਾਣੇ ਦੀ ਆਉਂਦੀ ਮੁਸ਼ਕਿਲ ਵੇਖੀ ਇਨ੍ਹਾਂ ਨੌਜਵਾਨਾਂ ਨੇ ਪਿੰਡ ਆ ਕੇ ਇਹ ਗੱਲ ਸਾਂਝੀ ਕੀਤੀ ਤਾਂ ਫਿਰ ਇਹ ਉੱਦਮ ਕਰਕੇ ਲੰਗਰ ਲਾਇਆ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਤੋਂ 14 ਸਾਲ ਪਹਿਲਾਂ ਵੀ ਉਨ੍ਹਾਂ ਦੇ ਪਿੰਡੋਂ ਲਖਵਿੰਦਰ ਸਿੰਘ ਆਪਣੀ ਦਵਾਈ ਲੈਣ ਪੀਜੀਆਈ ਜਾਂਦਾ ਸੀ ਤਾਂ ਉਸਨੇ ਇਸ ਮੁਸ਼ਕਿਲ ਨੂੰ ਵੇਖਿਆ ਸੀ ਉਸ ਵੇਲੇ ਭਾਵੇਂ ਲੰਗਰ ਲਾਉਣ ਦਾ ਕੋਈ ਹੀਲਾ ਨਹੀਂ ਬਣ ਸਕਿਆ ਪਰ ਹੁਣ ਉਸਦੀ ਦਿਲੀ ਭਾਵਨਾ ਹੁਣ ਪੂਰੀ ਕਰ ਦਿੱਤੀ ਉਨ੍ਹਾਂ ਦੱਸਿਆ ਕਿ ਇਸ ਲੰਗਰ ਲਈ ਕਰੀਬ 2000 ਰੋਟੀਆਂ ਜੋ ਪਿੰਡ ਦੇ ਵੱਖ-ਵੱਖ ਘਰਾਂ ‘ਚ ਬਣਵਾਈਆਂ ਗਈਆਂ ਪਿੰਡ ਦੇ ਵੱਖ-ਵੱਖ ਘਰਾਂ ਤੇ ਸ੍ਰੀ ਗੁਰਦੁਆਰਾ ਸਾਹਿਬ ‘ਚੋਂ 200 ਲੀਟਰ ਲੱਸੀ, 30 ਕਿੱਲੋ ਦਹੀਂ ਲੈ ਕੇ ਉਹ ਉੱਥੇ ਪੁੱਜੇ ਉਨ੍ਹਾਂ ਦੱਸਿਆ ਕਿ ਇਸ ਲੰਗਰ ਲਈ 15 ਗਰੁੱਪ ਮੈਂਬਰ ਗਏ ਸਨ, ਜਿਨ੍ਹਾਂ ‘ਚ ਇੰਦਰਜੀਤ ਸਿੰਘ, ਪਰਵਿੰਦਰ ਸਿੰਘ, ਜਗਤਾਰ ਸਿੰਘ, ਹਰਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਤੇ ਅਮਰੀਕ ਸਿੰਘ ਆਦਿ ਸ਼ਾਮਲ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।