ਪੰਜ ਔਰਤਾਂ ਸਮੇਤ 7 ਯਾਤਰੀਆਂ ਦੀ ਮੌਤ
ਸ੍ਰੀਨਗਰ: ਕਸ਼ਮੀਰ ਦੇ ਆਈਜੀ ਮੁਨੀਰ ਖਾਨ ਨੇ ਕਿਹਾ ਕਿ ਅਨੰਤਨਾਗ ਹਮਲੇ ਪਿੱਛੇ ਲਸ਼ਕਰ-ਏ-ਤੈਅਬਾ ਦਾ ਹੱਥ ਹੈ। ਮੁਨੀਰ ਖਾਨ ਨੇ ਕਿਹਾ ਕਿ ਹਮਲੇ ਦਾ ਮਾਸਟਰ ਮਾਈਂਡ ਲਸ਼ਕਰ ਦਾ ਪਾਕਿਸਤਾਨੀ ਅੱਤਵਾਦੀ ਇਸਮਾਈਲ ਹੈ।
ਉੱਧਰ, ਭਾਰਤ ਨੇ ਅਨੰਤਨਾਗ ਵਿੱਚ ਅੱਤਵਾਦੀ ਹਮਲੇ ਲਈ ਪਾਕਿਸਤਾਨ ਨੂੰ ਜਿੰਮੇਵਾਰ ਠਹਿਰਾਇਆ ਹੈ। ਕੇਂਦਰੀ ਮੰਤਰੀ ਵੈਂਕਇੀਆ ਨਾਇਡੂ ਨੇ ਕਿਹਾ ਕਿ ਹਮਲੇ ਦੇ ਦੋਸ਼ੀਆਂ ਨੂੰ ਬਖ਼ਸ਼ਣ ਦਾ ਸਵਾਲ ਹੀ ਨਹੀਂ ਹੈ। ਸਾਡਾ ਗੁਆਂਢੀ ਅੱਤਵਾਦ ਨੂੰ ਉਤਸ਼ਾਹਿਤ ਕਰ ਰਿਹਾ ਹੈ।
ਇਸ ਦਰਮਿਆਨ ਦਿੱਲੀ ਵਿੱਚ ਰਾਜਨਾਥ ਦੀ ਰਿਹਾਇਸ਼ ‘ਤੇ ਉੱਚ ਪੱਧਰੀ ਮੀਟਿੰਗ ਬੁਲਾਈ ਗਈ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਅਨੰਤਨਾਗ ਵਿੱਚ ਅਮਰਨਾਥ ਯਾਤਰੀਆਂ ਦੀ ਬੱਸ ‘ਤੇ ਸੋਮਵਾਰ ਰਾਤ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ 5 ਔਰਤਾਂ ਸਮੇਤ 7 ਸ਼ਰਧਾਲੂਆਂ ਦੀ ਮੌਤ ਹੋ ਗਈ ਜਦੋਂ ਕਿ 19 ਤੀਰਥ ਯਾਤਰੀ ਜ਼ਖ਼ਮੀ ਹੋਏ ਹਨ। ਹਮਲੇ ਦੇ ਸ਼ਿਕਾਰ 3 ਯਾਤਰੀ ਗੁਜਰਾਤ, 2 ਦਮਨ ਅਤੇ 2 ਮਹਾਰਾਸ਼ਟਰ ਦੇ ਸਨ।