ਸਿੰਗਲਾ ਪਰਿਵਾਰ ਵੱਲੋਂ ਵੱਡਾ ਉੱਦਮ, ਲਾਇਆ ਹਸਪਤਾਲ ਦੇ ਬਾਹਰ ਲੰਗਰ

08_Chandigarh_01

700 ਤੋਂ ਜਿਆਦਾ ਮਰੀਜ਼ਾਂ ਅਤੇ ਵਾਰਸਾਂ ਨੂੰ ਦਿੱਤਾ ਖਾਣਾ, ਵੰਡੇ ਗਏ ਮਾਸਕ

  • ਐਨ.ਆਰ. ਸਿੰਗਲਾ (Singla Family) ਲਗਾਤਾਰ ਕਰਦਾ ਆ ਰਿਹਾ ਐ ਮਾਨਵਤਾ ਭਲਾਈ ਦੇ ਕੰਮ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ ਦੇ ਸੈਕਟਰ 32 ਵਿੱਚ ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਆਉਣ ਵਾਲੇ ਜ਼ਰੂਰਤਮੰਦ ਮਰੀਜ਼ ਅਤੇ ਉਨਾਂ ਦਾ ਵਾਰਸਾਂ ਲਈ ਇੰਜੀਨੀਅਰ ਐਨ.ਆਰ. ਸਿੰਗਲਾ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ (Singla Family) ਵੱਲੋਂ ਬੀਤੇ ਦਿਨੀਂ ਲੰਗਰ ਲਾਇਆ ਗਿਆ। ਇਸ ਲੰਗਰ ਦੌਰਾਨ 700 ਤੋਂ ਜਿਆਦਾ ਮਰੀਜ਼ ਅਤੇ ਉਨਾਂ ਦੇ ਵਾਰਸਾਂ ਨੂੰ ਲੰਗਰ ਵੰਡਣ ਦੇ ਨਾਲ ਹੀ ਐਨ.ਆਰ. ਸਿੰਗਲਾ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਮਾਸਕ ਵੀ ਵੰਡੇ ਗਏ ਤਾਂ ਕਿ ਕੋਰੋਨਾ ਦੀ ਮਹਾਂਮਾਰੀ ਤੋਂ ਵੀ ਉਨਾਂ ਨੂੰ ਬਚਾਇਆ ਜਾ ਸਕੇ।

ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਕ ਵੀ ਵੰਡੇ 

ਐਨ.ਆਰ. ਸਿੰਗਲਾ ਪੰਜਾਬ ਸਰਕਾਰ ਵਿੱਚ ਇੰਜੀਨੀਅਰ ਰਹਿਣ ਦੇ ਨਾਲ ਹੀ ਡੇਰਾ ਸੱਚਾ ਸੌਦਾ ਨਾਲ ਵੀ ਜੁੜੇ ਹੋਏ ਹਨ। ਇਸ ਪਰਿਵਾਰ ਵੱਲੋਂ ਲਗਾਤਾਰ ਮਾਨਵਤਾ ਭਲਾਈ ਦੇ ਕੰਮ ਕਰਨ ਦੇ ਨਾਲ ਸਮੇਂ-ਸਮੇਂ ’ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਣ ਤੋਂ ਲੈ ਕੇ ਗਰਮ ਕੱਪੜੇ ਦੀ ਸਹਾਇਤਾ ਦੇਣ ਦੇ ਨਾਲ ਹੀ ਜ਼ਰੂਰਤਮੰਦ ਮਰੀਜ਼ਾਂ ਨੂੰ ਦਵਾਈ ਤੱਕ ਲੈ ਕੇ ਦਿੱਤੀ ਜਾਂਦੀ ਹੈ।

ਇੰਜੀਨੀਅਰ ਐਨ.ਆਰ. ਸਿੰਗਲਾ ਵੱਲੋਂ ਦੱਸਿਆ ਗਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਹੀ ਉਹ ਮਾਨਵਤਾ ਭਲਾਈ ਦੇ ਕੰਮ ਕਰਦੇ ਆ ਰਹੇ ਹਨ। ਜਿੱਥੇ ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਮਾਨਵਤਾ ਭਲਾਈ ਦੇ ਕੰਮ ਕਰਨ ਤੋਂ ਉਹ ਪਿੱਛੇ ਨਹੀਂ ਹਟੇ ਹਨ ਤਾਂ ਸਮਾਜ ਵਿੱਚ ਹਿੱਸਾ ਹੋਣ ਦੇ ਨਾਲ ਹੀ ਵੱਡੇ ਪੱਧਰ ’ਤੇ ਸਮਾਜਿਕ ਪ੍ਰੋਗਰਾਮ ਵਿੱਚ ਵੀ ਉਹ ਹਿੱਸਾ ਲੈਂਦੇ ਆ ਰਹੇ ਹਨ।

08_Chandigarh_02ਉਨਾਂ ਦੱਸਿਆ ਕਿ ਸੈਕਟਰ 32 ਚੰਡੀਗੜ੍ਹ ਸਥਿਤ ਸਰਕਾਰੀ ਹਸਪਤਾਲ ਵਿੱਚ ਕਾਫ਼ੀ ਦੂਰ-ਦੂਰ ਤੋਂ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ ਤਾਂ ਉਨਾਂ ਦੇ ਇੱਕ ਦੋ ਵਾਰਸਾਂ ਨੂੰ ਵੀ ਇੱਥੇ ਰਹਿਣਾ ਪੈਂਦਾ ਹੈ ਪਰ ਰੋਜ਼ਾਨਾ ਬਾਹਰ ਤੋਂ ਖਾਣਾ ਖਰੀਦ ਕੇ ਖਾਣ ’ਤੇ ਹੀ ਕਾਫ਼ੀ ਖ਼ਰਚ ਹੁੰਦਾ ਹੈ।

ਇਸ ਲਈ ਚੰਡੀਗੜ੍ਹ ਵਿਖੇ ਲੰਗਰ ਲਗਾਉਂਦੇ ਹੋਏ ਇਨਾਂ ਜਰੂਰਤਮੰਦ ਮਰੀਜ਼ਾਂ ਅਤੇ ਉਨਾਂ ਦੇ ਵਾਰਸਾਂ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਹੁੰਦੀ ਹੈ। ਇਸ ਨਾਲ ਉਨਾਂ ਨੂੰ ਖਾਣ ਲਈ ਰੋਟੀ ਮਿਲ ਜਾਂਦੀ ਹੈ। ਉਨਾਂ ਦੱਸਿਆ ਕਿ ਬੀਤੇ ਦਿਨੀਂ ਉਨਾਂ ਵੱਲੋਂ ਵੀ ਲੰਗਰ ਲਗਾਇਆ ਗਿਆ ਸੀ। ਜਿਸ ਵਿੱਚ ਉਨਾਂ ਵੱਲੋਂ 700 ਦੇ ਕਰੀਬ ਮਰੀਜ਼ ਅਤੇ ਉਨਾਂ ਦੇ ਵਾਰਸਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਇਸ ਦੌਰਾਨ ਮਾਸਕ ਵੀ ਵੰਡੇ ਗਏ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ