ਲੱਭਿਆ ਹੋਇਆ 50000 ਨਗਦ ਵਾਪਿਸ ਕੀਤਾ | Bathinda News
ਬਠਿੰਡਾ (ਸੁਖਨਾਮ)। Bathinda News: ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਇੱਕ ਡੇਰਾ ਸ਼ਰਧਾਲੂ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ 50000 ਰੁਪਏ ਦੀ ਲੱਭੀ ਨਗਦੀ ਵਾਪਸ ਕਰਕੇ ਇਨਸਾਨੀਅਤ ਦਾ ਫ਼ਰਜ ਅਦਾ ਕੀਤਾ ਹੈ। ਇਸ ਸਬੰਧੀ ਗੁਰਪ੍ਰੀਤ ਇੰਸਾਂ (ਸੋਨੂੰ) ਵਾਸੀ ਪਰਸ ਰਾਮ ਨਗਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਕਿਸੇ ਕੰਮ ਲਈ ਬੈਂਕ ਗਿਆ ਸੀ, ਉਸ ਨੂੰ ਕੈਸ਼ ਕਾਊਂਟਰ ਕੋਲ ਡਿੱਗੇ ਹੋਏ 50000 ਨਗਦੀ ਮਿਲੀ ਉਸ ਨੇ ਤੁਰੰਤ ਇਸ ਨਗਦੀ ਬਾਰੇ ਬੈਂਕ ਮੈਨੇਜਰ ਨੂੰ ਸੂਚਿਤ ਕੀਤਾ।
ਇਹ ਖਬਰ ਵੀ ਪੜ੍ਹੋ : Punjab News: ਇਸ ਜ਼ਿਲ੍ਹੇ ਦੇ ਲੋਕਾਂ ਤੇ ਉਦਯੋਗਿਕ ਖਪਤਕਾਰਾਂ ਨੂੰ ਵੱਡੀ ਰਾਹਤ, ਪੜ੍ਹੋ ਪੂਰੀ ਖਬਰ
ਉਨ੍ਹਾਂ ਪਤਾ ਲਾਇਆ ਕਿ ਇਹ ਨਗਦੀ ਪ੍ਰਤਾਪ ਨਗਰ, ਬਠਿੰਡਾ ਦੇ ਰਹਿਣ ਵਾਲੇ ਚਰਨਜੀਤ ਸਿੰਘ ਦੀ ਹੈ ਜੋ ਕਿ ਥੋੜ੍ਹਾ ਸਮਾਂ ਪਹਿਲਾਂ ਕੈਸ਼ ਕਢਵਾ ਕੇ ਲੈ ਗਿਆ ਸੀ ਤੇ 500 ਦੇ ਨੋਟਾਂ ਦੀ 1 ਗੁੱਟੀ ਹੇਠਾਂ ਡਿੱਗ ਗਈ ਸੀ। ਇਸ ਮੌਕੇ ਬੈਂਕ ਮੈਨੇਜਰ ਅਮਿਤ ਕੁਮਾਰ, ਕੈਸ਼ੀਅਰ ਹੇਮੰਤ ਕੁਮਾਰ ਤੇ ਚਰਨਜੀਤ ਸਿੰਘ ਨੇ ਡਿੱਗੀ ਹੋਈ ਨਗਦੀ ਵਾਪਸ ਕਰਨ ’ਤੇ ਸੋਨੂੰ ਇੰਸਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਚਰਨਜੀਤ ਸਿੰਘ ਨੇ ਗੁਰਪ੍ਰੀਤ ਇੰਸਾਂ (ਸੋਨੂੰ) ਦਾ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਧੰਨ ਕਹਿਣ ਦੇ ਕਾਬਲ ਹਨ ਜੋ ਆਪਣੇ ਗੁਰੂ ਦੇ ਦਿਖਾਏ ਹੋਏ ਇਨਸਾਨੀਅਤ ਦੇ ਰਸਤੇ ਤੇ ਚੱਲਦੇ ਹਨ। Bathinda News
ਇਹ ਖਬਰ ਵੀ ਪੜ੍ਹੋ : Saint Dr MSG: ਪਿਆਰੇ ਸਤਿਗੁਰੂ ਜੀ ਦੀ ਰਹਿਮਤ ਨਾਲ ਬੱਚੇ ਦੀ ਅੱਖ ਹੋਈ ਠੀਕ