ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News IMD Weather U...

    IMD Weather Update: ਫੌਜੀ ਕੈਂਪ ’ਤੇ ਜ਼ਮੀਨ ਖਿਸਕੀ, 3 ਦੀ ਮੌਤ, 6 ਜਵਾਨ ਲਾਪਤਾ

    IMD Weather Update
    IMD Weather Update: ਫੌਜੀ ਕੈਂਪ ’ਤੇ ਜ਼ਮੀਨ ਖਿਸਕੀ, 3 ਦੀ ਮੌਤ, 6 ਜਵਾਨ ਲਾਪਤਾ

    ਸਿੱਕਮ ’ਚ ਜਮੀਨ ਖਿਸਕਣ ਕਾਰਨ 6 ਜਵਾਨ ਲਾਪਤਾ

    IMD Weather Update: ਨਵੀਂ ਦਿੱਲੀ (ਏਜੰਸੀ)। ਸਿੱਕਮ ’ਚ ਇੱਕ ਫੌਜੀ ਕੈਂਪ ਐਤਵਾਰ ਸ਼ਾਮ 7 ਵਜੇ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਲਪੇਟ ’ਚ ਆ ਗਿਆ। ਇਸ ’ਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। 6 ਫੌਜੀ ਲਾਪਤਾ ਹਨ। ਫੌਜ ਨੇ ਸੋਮਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਹਾਸਲ ਹੋਏ ਵੇਰਵਿਆਂ ਮੁਤਾਬਕ ਇੱਕ ਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਚਾਰ ਲੋਕਾਂ ਨੂੰ ਬਚਾਇਆ ਗਿਆ ਹੈ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਲਾਪਤਾ ਸੈਨਿਕਾਂ ਦੀ ਭਾਲ ਲਈ ਖੋਜ ਮੁਹਿੰਮ ਜਾਰੀ ਹੈ। ਦੂਜੇ ਪਾਸੇ, 30 ਮਈ ਤੋਂ ਸਿੱਕਮ ਦੇ ਲਾਚੇਨ ਤੇ ਲਾਚੁੰਗ ’ਚ ਫਸੇ ਇੱਕ ਹਜ਼ਾਰ ਤੋਂ ਵੱਧ ਸੈਲਾਨੀਆਂ ਨੂੰ ਅੱਜ ਬਾਹਰ ਕੱਢਿਆ ਗਿਆ। IMD Weather Update

    ਇਹ ਖਬਰ ਵੀ ਪੜ੍ਹੋ : Water Discovery on Mercury: ਬੁੱਧ ਗ੍ਰਹਿ ’ਤੇ ਪਾਣੀ ਦੀ ਖੋਜ, ਵਿਗਿਆਨ ਦਾ ਹੈਰਾਨੀਜ਼ਨਕ ਕਾਰਨਾਮਾ

    ਪਿਛਲੇ 4 ਦਿਨਾਂ ਤੋਂ ਸਿੱਕਮ ਸਮੇਤ ਉੱਤਰ-ਪੂਰਬੀ ਸੂਬਿਆਂ ’ਚ ਭਾਰੀ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਹੜ੍ਹਾਂ ਤੇ ਜ਼ਮੀਨ ਖਿਸਕਣ ਵਿੱਚ ਹੁਣ ਤੱਕ 37 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ’ਚ ਅਸਾਮ ’ਚ 10, ਅਰੁਣਾਚਲ ਪ੍ਰਦੇਸ਼ ’ਚ 9, ਮਿਜ਼ੋਰਮ ’ਚ 5 ਅਤੇ ਮੇਘਾਲਿਆ ਵਿੱਚ 6 ਮੌਤਾਂ ਸ਼ਾਮਲ ਹਨ। ਸਿੱਕਮ ਵਿੱਚ, ਅਕਤੂਬਰ 2023 ਵਿੱਚ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ’ਚ ਅਚਾਨਕ ਹੜ੍ਹ ਆਉਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ। ਘੱਟੋ-ਘੱਟ 98 ਲੋਕ ਲਾਪਤਾ ਹੋ ਗਏ ਸਨ, ਜਿਨ੍ਹਾਂ ’ਚ 22 ਫੌਜੀ ਜਵਾਨ ਸ਼ਾਮਲ ਸਨ। ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। IMD Weather Update

    ਭਾਰਤੀ ਫੌਜ, ਹਵਾਈ ਸੈਨਾ ਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਉੱਤਰ-ਪੂਰਬੀ ਸੂਬਿਆਂ ’ਚ ਰਾਹਤ ਤੇ ਬਚਾਅ ਲਈ ਤਾਇਨਾਤ ਕੀਤਾ ਗਿਆ ਹੈ। ਅਸਾਮ ’ਚ ਹੜ੍ਹਾਂ ਨਾਲ 3.64 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਬ੍ਰਹਮਪੁੱਤਰ ਤੇ ਬਰਾਕ ਸਮੇਤ 10 ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਮਨੀਪੁਰ ’ਚ ਹੜ੍ਹਾਂ ਨਾਲ 19,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। 3,365 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਤ੍ਰਿਪੁਰਾ ’ਚ ਹੜ੍ਹਾਂ ਨਾਲ 10 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। IMD Weather Update

    ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ ’ਚ ਭਾਰੀ ਬਾਰਿਸ਼ ਕਾਰਨ 2 ਜੂਨ ਨੂੰ ਸਾਰੇ ਸਕੂਲ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। 30 ਮਈ ਤੋਂ ਲੈ ਕੇ ਹੁਣ ਤੱਕ ਸੂਬੇ ’ਚ ਜ਼ਮੀਨ ਖਿਸਕਣ ਦੀਆਂ 211 ਘਟਨਾਵਾਂ ਵਾਪਰੀਆਂ ਹਨ। ਇਸ ਦੌਰਾਨ, ਰਾਜਸਥਾਨ ਦੇ 30 ਜ਼ਿਲ੍ਹਿਆਂ ਤੇ ਮੱਧ ਪ੍ਰਦੇਸ਼ ਦੇ 50 ਜ਼ਿਲ੍ਹਿਆਂ ’ਚ ਮੀਂਹ ਦੀ ਚੇਤਾਵਨੀ ਹੈ। ਐਤਵਾਰ ਸ਼ਾਮ ਨੂੰ ਬਿਹਾਰ ਦੇ ਵੈਸ਼ਾਲੀ ’ਚ ਭਾਰੀ ਤੂਫ਼ਾਨ ਤੇ ਮੀਂਹ ਕਾਰਨ ਇੱਕ ਘਰ ਢਹਿ ਜਾਣ ਕਾਰਨ ਇੱਕ 60 ਸਾਲਾ ਮਹਿਲਾ ਦੀ ਮੌਤ ਹੋ ਗਈ। ਸੂਬੇ ਦੇ 9 ਜ਼ਿਲ੍ਹਿਆਂ ’ਚ ਤੂਫ਼ਾਨ ਤੇ ਮੀਂਹ ਦੀ ਚੇਤਾਵਨੀ ਹੈ।