ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News Punjab Land N...

    Punjab Land News: ਪੰਜਾਬ ’ਚ ਨਵੇਂ ਪ੍ਰੋਜੈਕਟਾਂ ਦਾ ਰਾਹ ਪੱਧਰਾ, ਜ਼ਮੀਨ ਹੋਵੇਗੀ ਐਕਵਾਇਰ, ਵਾਜ਼ਬ ਰੇਟਾਂ ’ਤੇ ਮਿਲੇਗੀ ਰਿਹਾਇਸ਼

    Punjab Land News
    Punjab Land News: ਪੰਜਾਬ ’ਚ ਨਵੇਂ ਪ੍ਰੋਜੈਕਟਾਂ ਦਾ ਰਾਹ ਪੱਧਰਾ, ਜ਼ਮੀਨ ਹੋਵੇਗੀ ਐਕਵਾਇਰ, ਵਾਜ਼ਬ ਰੇਟਾਂ ’ਤੇ ਮਿਲੇਗੀ ਰਿਹਾਇਸ਼

    Punjab Land News: ਲੁਧਿਆਣਾ। ਪੰਜਾਬ ਸਰਕਾਰ ਵੱਲੋਂ ਜਲੰਧਰ, ਲੁਧਿਆਣਾ ਸਮੇਤ 6 ਜ਼ਿਲ੍ਹਿਆਂ ਵਿਚ ਹਾਊਸਿੰਗ ਪ੍ਰਾਜੈਕਟ ਲਗਾਉਣ ਦੀ ਤਿਆਰੀ ਹੈ। ਮੁੱਖ ਸਕੱਤਰ ਕੇ.ਪੀ.ਐੱਸ. ਸਿਨਹਾ ਦੀ ਮਨਜ਼ੂਰੀ ਮਗਰੋਂ ਹਾਊਸਿੰਗ ਐਂਡ ਅਰਬਨ ਡਿਵਲਪਮੈਂਟ ਦੇ ਇਸ ਪ੍ਰਾਜੈਕਟ ਲਈ ਰਾਹ ਪੱਧਰਾ ਹੋ ਗਿਆ ਹੈ। ਹੁਣ 10 ਫ਼ਰਵਰੀ ਨੂੰ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਇਸ ’ਤੇ ਮੋਹਰ ਲੱਗ ਸਕਦੀ ਹੈ। ਦੱਸ ਦਈਏ ਕਿ ਕੈਬਨਿਟ ਦੀ ਮੀਟਿੰਗ ਪਹਿਲਾਂ 6 ਫ਼ਰਵਰੀ ਨੂੰ ਹੋਣੀ ਸੀ, ਜਿਸ ਦੀ ਤਾਰੀਖ਼ ਬਦਲ ਕੇ 10 ਫ਼ਰਵਰੀ ਕਰ ਦਿੱਤੀ ਗਈ ਸੀ।

    Punjab Land News

    ਮੁੱਖ ਸਕੱਤਰ ਨੇ ਸਬੰਧਤ ਜ਼ਿਲ੍ਹਿਆਂ ਦੇ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਤੇ ਵਿਚਾਰ-ਵਟਾਂਦਰੇ ਮਗਰੋਂ ਬੁੱਧਵਾਰ ਨੂੰ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ ਹੈ। ਅਰਬਨ ਹਾਊਸਿੰਗ ਡਿਵਲਮੈਂਟ ਦੇ ਸਕੱਤਰ ਤੇ ਸੂਬੇ ਦੇ ਮੁੱਖ ਸਕੱਤਰ ਇਸ ਪ੍ਰਸਤਾਅ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਗੇ ਰੱਖਣਗੇ। 10 ਫ਼ਰਵਰੀ ਦੀ ਕੈਬਨਿਟ ਮੀਟਿੰਗ ਮਗਰੋਂ ਇਸ ਦਾ ਰਸਮੀ ਤੌਰ ’ਤੇ ਐਲਾਨ ਹੋ ਸਕਦਾ ਹੈ। ਦਰਅਸਲ, ਮੁੱਖ ਮੰਤਰੀ ਮਾਨ ਦੀਆਂ ਹਦਾਇਤਾਂ ਮੁਤਾਬਕ ਹੀ ਅਰਬਨ ਡਿਵਲਪਮੈਂਟ ਵਿਭਾਗ ਵੱਲੋਂ ਇਹ ਪ੍ਰਸਤਾਅ ਤਿਆਰ ਕੀਤਾ ਗਿਆ ਸੀ।

    ਐਕਵਾਇਰ ਕੀਤੀ ਜਾਵੇਗੀ 5 ਹਜ਼ਾਰ ਏਕੜ ਜ਼ਮੀਨ

    ਮੀਡੀਆ ਰਿਪੋਰਟਾਂ ਮੁਤਾਬਕ ਇਸ ਪ੍ਰਾਜੈਕਟ ਲਈ 5 ਹਜ਼ਾਰ ਏਕੜ ਜ਼ਮੀਨ ਨੂੰ ਐਕਵਾਇਰ ਕੀਤਾ ਜਾਵੇਗਾ। ਇਸ ਮਗਰੋਂ ਜਲੰਧਰ, ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਤੇ ਮੋਹਾਲੀ ਵਿਚ ਵੱਖ-ਵੱਖ ਕੈਟੇਗਰੀ ਵਿਚ ਪਲਾਟ ਕੱਟੇ ਜਾਣਗੇ। ਇਨ੍ਹਾਂ ਵਿਚ ਵਾਜਿਬ ਕੀਮਤਾਂ ’ਤੇ ਰਿਹਾਇਸ਼ੀ, ਕਮਰਸ਼ੀਅਲ ਤੇ ਇੰਸਟੀਟਿਊਸ਼ਨਲ ਪਲਾਟ ਸ਼ਾਮਲ ਹੋਣਗੇ। ਇਸ ਪ੍ਰਾਜੈਕਟ ਤਹਿਤ ਸਕੂਲਾਂ, ਹਸਪਤਾਲਾਂ, ਸ਼ਾਪਿੰਗ ਮਾਲ ਲਈ ਵੀ ਪਲਾਟ ਅਲਾਟ ਕੀਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਰਿਹਾਇਸ਼ੀ ਪਲਾਟ 150, 200, 300 ਤੇ 500 ਗਜ਼ ਦੇ ਹੋਣਗੇ। ਮੋਹਾਲੀ ਵਿਚ 1 ਹਜ਼ਾਰ ਏਕੜ ਅਤੇ ਤੇ ਬਾਕੀ ਸ਼ਹਿਰਾਂ ਵਿਚ 600-900 ਏਕੜ ਜ਼ਮੀਨ ਐਕਵਾਇਰ ਕੀਤੀ ਜਾਵੇਗੀ।

    Read Also : Haryana-Punjab Weather News: ਪੰਜਾਬ-ਹਰਿਆਣਾ ਵਾਲੇ ਸਾਵਧਾਨ, ਇਸ ਰਾਤ ਤੋਂ ਹੋਣ ਵਾਲੀ ਹੈ ਭਾਰੀ ਬਾਰਿਸ਼

    LEAVE A REPLY

    Please enter your comment!
    Please enter your name here