ਲਾਲੂ ਦੀ ਲੜਕੀ ਨੂੰ ਪੁੱਛਗਿੱਛ ਲਈ ਸੱਦਿਆ

(ਏਜੰਸੀ) ਨਵੀਂ ਦਿੱਲੀ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ‘ਤੇ ਬੇਨਾਮੀ ਜਾਇਦਾਦ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਇਸ ਮਾਮਲੇ ‘ਚ ਲਾਲੂ ਯਾਦਵ ਦੀ ਧੀ (Lalu’s Daughter ) ਤੇ ਰਾਜਦ ਸਾਂਸਦ ਮੀਸਾ ਭਾਰਤੀ ਨੂੰ ਆਮਦਨ ਕਰ ਵਿਭਾਗ ਨੇ ਸੰਮਨ ਜਾਰੀ ਕੀਤਾ ਹੈ ਮੀਸਾ ਤੇ ਉਨ੍ਹਾਂ ਦੇ ਪਤੀ ਸ਼ੈਲੇਸ਼ ਕੁਮਾਰ ਨੂੰ ਜੂਨ ਦੇ ਪਹਿਲੇ ਹਫ਼ਤੇ ‘ਚ ਆਮਦਨ ਕਰ ਵਿਭਾਗ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ