ਆਮਦਨ ਕਰ ਵਿਭਾਗ ਤੇ ਸੀਬੀਆਈ ਵੱਲੋਂ ਚੇੱਨਈ, ਮੁੰਬਈ ਤੇ ਦਿੱਲੀ ‘ਚ ਛਾਪੇਮਾਰੀ
ਚੇੱਨਈ, (ਏਜੰਸੀ) । ਮੰਗਲਵਾਰ ਦਾ ਦਿਨ ਛਾਪੇਪਾਰੀ ਦੇ ਨਾਂਅ ਰਿਹਾ ਆਮਦਨ ਕਰ ਵਿਭਾਗ ਨੇ ਲਾਲੂ ਪ੍ਰਸਾਦ ਯਾਦਵ ਤੇ ਸੀਬੀਆਈ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਤੇ ਉਨ੍ਹਾਂ ਦੇ ਬੇਟੇ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਆਮਦਨ ਕਰ ਵਿਭਾਗ ਨੇ ਦਿੱਲੀ ਤੇ ਆਸ-ਪਾਸ ਰਾਸ਼ਟਰੀ ਜਨਤਾ ਦਲ ਦੇ ਆਗੂ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨਾਲ ਸਬੰਧਿਤ ਥਾਵਾਂ ‘ਤੇ ਛਾਪੇਮਾਰੀ ਕੀਤੀ ਅਧਿਕਾਰੀਆਂ ਅਨੁਸਾਰ ਲਾਲੂ ਪ੍ਰਸ਼ਾਦ ਨਾਲ ਜੁੜੇ ਜ਼ਮੀਨੀ ਸੌਦੇ ‘ਚ ਸ਼ਾਮਲ ਲੋਕਾਂ ਦੇ ਘਰਾਂ ‘ਚ ਛਾਪੇ ਮਾਰੇ ਗਏ ਲਾਲੂ ਖਿਲਾਫ਼ 1000 ਕਰੋੜ ਰੁਪਏ ਦੀ ਆਮਦਨ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਹਨ।
ਕੇਂਦਰੀ ਜਾਂਚ ਬਿਊਰੋ ਨੇ ਐਫਆਈਪੀਬੀ ਦੀ
ਮਨਜ਼ੂਰੀ ਦਿਵਾਉਣ ਲਈ ਕਥਿੱਤ ਤੌਰ ‘ਤੇ ਇੱਕ ਕੰਪਨੀ ਦੀ ਤਰਫਦਾਰੀ ਕਰਨ ਦੇ ਮਾਮਲੇ ‘ਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਤੇ ਉਨ੍ਹਾਂ ਦੇ ਪੁੱਤਰ ਕਾਰਤੀ ਚਿਦੰਬਰਮ ਨਾਲ ਜੁੜੇ ਅਨੇਕ ਕੰਪਲੈਕਸਾਂ ‘ਤੇ ਅੱਜ ਛਾਪੇਮਾਰੀ ਕੀਤੀ ਗਈ ਦਿੱਲੀ ‘ਚ ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਮੁੰਬਈ, ਦਿੱਲੀ, ਚੇੱਨਈ ਤੇ ਗੁਰੂਗ੍ਰਾਮ ‘ਚ ਮਾਰੇ ਗਏ ਚੇੱਨਈ ‘ਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੇੱਨਈ ‘ਚ ਪੀ ਚਿਦੰਬਰਮ ਦੇ ਨੁੰਗਮਬਕਕਮ ਰਿਹਾਇਸ਼ ‘ਤੇ ਵੀ ਛਾਪੇ ਮਾਰੇ ਜਾ ਰਹੇ ਹਨ ਰਿਪੋਰਟ ਅਨੁਸਾਰ ਚਿਦੰਬਰਮ ਦੇ ਜੱਦੀ ਸ਼ਹਿਰ ਕਰਾਈਕੁੜੀ ‘ਚ ਵੀ ਛਾਪੇ ਮਾਰੇ ਜਾ ਰਹੇ ਹਨ।
ਸੀਬੀਆਈ ਨੇ ਆਈਐਨਐਕਸ ਮੀਡੀਆ ਦੇ ਖਿਲਾਫ਼ ਕੱਲ੍ਹ ਮਾਮਲਾ ਦਰਜ ਕੀਤਾ ਇਸ ਦੇ ਡਾਇਰੈਕਟਰ ਇੰਦਰਾਣੀ ਮੁਖਰਜੀ, ਤੇ ਪੀਟਰ ਮੁਖਰਜੀ ਦੇ ਮਾਰਫਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਦੀ ਵਫ਼ਾਦਾਰੀ ਉਦੋਂ ਕੀਤੀ ਗਈ ਸੀ ਜਦੋਂ ਪੀ ਚਿਦੰਬਰਮ ਵਿੱਤ ਮੰਤਰੀ ਸਨ ਸੀਬੀਆਈ ਨੇ ਆਈਐਨਐਕਸ ਮੀਡੀਆ ਤੋਂ ਇਲਾਵਾ ਕਾਰਤੀ ਦੀ ਕੰਪਨੀ ਚੇਸ ਮੈਨੇਜਮੈਂਟ ਸਰਵਿਸੇਜ਼ ਤੇ ਐਡਵਾਂਟੇਜ਼ ਕੰਸਲਟਿੰਗ ਲਿਮਿਟਡ ਡਾਇਰੈਕਟਰ ਪਦਮਾ ਵਿਸ਼ਵਨਾਥਨ ਖਿਲਾਫ਼ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਖਿਲਾਫ਼ ਅਪਰਾਧਿਕ ਸਾਜਿਸ਼, ਧੋਖਾਧੜੀ ਤੇ ਭ੍ਰਿਸ਼ਟ ਅਥਵਾ ਗੈਰ ਤਰੀਕੇ ਨਾਲ ਪਰੀਤੁਸ਼ਟੀ ਤੇ ਅਪਰਾਧਿਕ ਕਦਾਚਾਰ ਦੇ ਦੋਸ਼ ਲਾਏ ਗਏ ਹਨ ਓਧਰ ਕੇਂਦਰ ਸਰਕਾਰ ਦੇ ਧੁਰ ਵਿਰੋਧੀ ਪੀ. ਚਿਦੰਬਰਮ ਪਹਿਲਾਂ ਕਹਿ ਚੁੱਕੇ ਹਨ ਕਿ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪੁੱਤਰ ਖਿਲਾਫ਼ ਮਾਮਲਾ ਦਰਜ ਕਰਵਾ ਕੇ ਕੇਂਦਰ ਦੇ ਖਿਲਾਫ਼ ਉਨ੍ਹਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕ।
ਝੁਕਣ ਤੇ ਡਰਨ ਵਾਲਾ ਨਹੀਂ ਹਾਂ ਮੈਂ
ਮੈਂ ਝੁਕਣ ਤੇ ਡਰਨ ਵਾਲੇ ਨਹੀਂ ਹਾਂ ਤੇ ਆਖਰੀ ਸਾਹ ਤੱਕ ਫਾਸ਼ੀਵਾਦੀ ਤਾਕਤਾਂ ਖਿਲਾਫ਼ ਲੜਦਾ ਰਹਾਂਗਾ ਬੀਜੇਪੀ ਨੂੰ ਨਵਾਂ ਗਠਜੋੜ ਮੁਬਾਰਕ ਹੋਵੇ ਮੈਂ ਬੀਜੇਪੀ ਦੇ ਸਰਕਾਰੀ ਤੰਤਰ ਤੇ ਸਰਕਾਰੀ ਸਹਿਯੋਗੀਆਂ ਤੋਂ ਨਹੀਂ ਡਰਦਾ’ ਲਾਲੂ ਪ੍ਰਸ਼ਾਦ ਯਾਦਵ।
ਪੁਖਤਾ ਸਬੂਤ ‘ਤੇ ਹੀ ਹੋਈ ਕਾਰਵਾਈ : ਜੇਤਲੀ
ਨਵੀਂ ਦਿੱਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਾਂਗਰਸੀ ਆਗੂ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਦੇ ਟਿਕਾਣਿਆਂ ‘ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਤੇ ਕੌਮੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਦੇ ਟਿਕਾਣਿਆਂ ‘ਤੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਦੀ ਕਾਰਵਾਈ ‘ਤੇ ਕਿਹਾ ਕਿ ਪੁਖ਼ਤਾ ਸਬੂਤ ਹੋਣ ‘ਤੇ ਵੀ ਮਾਲੀਆ ਵਿਭਾਗ, ਈਡੀ ਤੇ ਸੀਬੀਆਈ ਕਾਰਵਾਈ ਕਰਦੇ ਹਨ ਜੇਤਲੀ ਨੇ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀਬੀਡੀਟੀ) ਦੇ ਸਵੱਛ ਧਨ ਅਭਿਆਨ ਲਈ ਨਵੇਂ ਪੋਰਟਲ ਦਾ ਸ਼ੁੱਭ ਆਰੰਭ ਕਰਨ ਮੌਕੇ ਇਸ ਸਬੰਧੀ ਪੁੱਛੇ ਜਾਣ ‘ਤੇ ਕਿਹਾ ਕਿ ਪੁਖ਼ਤਾ ਸਬੂਤ ਹੋਣ ‘ਤੇ ਹੀ ਕਾਰਵਾਈ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਫਰਜ਼ੀ ਕੰਪਨੀਆਂ ਬਣਾਉਣ ਵਾਲੇ ਬਚ ਨਹੀਂ ਸਕਦੇ ਹਾਲਾਂਕਿ ਇਸ ਦੌਰਾਨ ਉਨ੍ਹਾਂ ਨਾ ਤਾਂ ਚਿਦੰਬਰਮ ਤੇ ਨਾ ਹੀ ਲਾਲੂ ਯਾਦਵ ਦਾ ਨਾਂਅ ਲਿਆ।














