ਲਾਲ ਸਿੰਘ ਇੰਸਾਂ ਨੇ 35ਵੀਂ ਵਾਰ ਖੂਨਦਾਨ ਕਰ ਨਿਭਾਇਆ ਮਾਨਵਤਾ ਦਾ ਫਰਜ਼

Lal Singh Insan Blood Donation
ਲਾਲ ਸਿੰਘ ਇੰਸਾਂ ਨੇ 35ਵੀਂ ਵਾਰ ਖੂਨਦਾਨ ਕਰ ਨਿਭਾਇਆ ਮਾਨਵਤਾ ਦਾ ਫਰਜ਼

Lal Singh Insan Blood Donation: ਸਰਸਾ (ਸੱਚ ਕਹੂੰ ਨਿਊਜ਼)। ਜਦੋਂ ਹਸਪਤਾਲ ’ਚ ਪਏ ਮਰੀਜ਼ ਲਈ ਆਪਣੇ ਹੀ ਖੂਨਦਾਨ ਕਰਨ ਤੋਂ ਮੂੰਹ ਮੋੜ ਲੈਣ ਤੇ ਬਹਾਨੇ ਬਣਾ ਕੇ ਹਸਪਤਾਲ ’ਚੋਂ ਚਲੇ ਜਾਣ ਤਾਂ ਉਸ ਸਮੇਂ ਮਰੀਜ਼ ਦੀ ਜਾਨ ਬਚਾਉਣ ਲਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭੱਜੇ ਆਉਂਦੇ ਹਨ। ਇਨ੍ਹਾਂ ’ਚ ਹੀ ਸ਼ਾਮਲ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਲਾਲ ਸਿੰਘ ਇੰਸਾਂ ਪਿੰਡ ਮਹਿਣਾ, ਬਲਾਕ ਲੰਬੀ (ਸ੍ਰੀ ਮੁਕਤਸਰ ਸਾਹਿਬ) ਜੋ 35 ਵਾਰ ਖੂਨਦਾਨ ਕਰ ਚੁੱਕੇ ਹਨ। ਲਾਲ ਸਿੰਘ ਇੰਸਾਂ ਨੇ ਡੇਂਗੂ ਪੀੜਤ ਲਈ ਅੱਜ ਖੂਨਦਾਨ ਕਰਕੇ ਮਾਨਵਤਾ ਦਾ ਫਰਜ਼ ਨਿਭਾਇਆ। Lal Singh Insan Blood Donation

ਇਹ ਖਬਰ ਵੀ ਪੜ੍ਹੋ : India vs South Africa: ਸ਼ਰਮਨਾਕ ਪ੍ਰਦਰਸ਼ਨ, ਘਰੇਲੂ ਮੈਦਾਨ ’ਤੇ 15 ਸਾਲ ਬਾਅਦ ਅਫਰੀਕਾ ਤੋਂ ਹਾਰਿਆ ਭਾਰਤ, ਗਿੱਲ ਬੱਲੇਬ…

ਉਨ੍ਹਾਂ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ’ਚ ਬਾਪੂ ਮੱਘਰ ਸਿੰਘ ਜੀ ਬਲੱਡ ਬੈਂਕ ’ਚ ਅੱਜ 35ਵੀਂ ਵਾਰ ਖੂਨਦਾਨ ਕੀਤਾ। ਦੱਸ ਦੇਈਏ ਕਿ ਪ੍ਰੇਮੀ ਲਾਲ ਸਿੰਘ ਇੰਸਾਂ ਹਰ 3 ਮਹੀਨਿਆਂ ਬਾਅਦ ਖੂਨਦਾਨ ਕਰਦੇ ਰਹਿੰਦੇ ਹਨ। ਖੂਨਦਾਨ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਮਨੁਖਤਾ ਦੀ ਸੇਵਾ ਕਰਕੇ ਉਨ੍ਹਾਂ ਨੂੰ ਦਿਲੋਂ ਮਾਣ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਕੇ ਜੇਕਰ ਉਨ੍ਹਾਂ ਦੇ ਖੂਨ ਨਾਲ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ, ਤਾਂ ਇਹ ਉਨ੍ਹਾਂ ਲਈ ਸਭ ਤੋਂ ਵੱਡੀ ਖੁਸ਼ੀ ਹੈ। Lal Singh Insan Blood Donation