Body Donation: ਖੂਈਆਂ ਸਰਵਰ ’ਚ ਗੂੰਜੇ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ

Body Donation
ਅਬੋਹਰ: ਸਰੀਰਦਾਨੀ ਲਾਲ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਸਮੇਂ ਪਰਿਵਾਰ, ਰਿਸ਼ਤੇਦਾਰ, ਸਾਧ-ਸੰਗਤ ਤੇ ਹੋਰ ਤੇ ਇਨਸੈਟ ’ਚ ਸਰੀਰਦਾਨੀ ਦੀ ਪੁਰਾਣੀ ਫੋਟੋ। ਤਸਵੀਰ: ਮੇਵਾ ਸਿੰਘ

ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ

  • ਪਿੰਡ ਖੂਈਆਂ ਸਰਵਰ ਦੇ 7ਵੇਂ ਤੇ ਬਲਾਕ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ

Body Donation: (ਮੇਵਾ ਸਿੰਘ) ਖੂਈਆਂ ਸਰਵਰ। ਅੱਜ ਪਿੰਡ ਖੂਈਆਂ ਸਰਵਰ ’ਚ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਦੇ ਨਾਅਰੇ ਗੂੰਜੇ, ਜਿਨ੍ਹਾਂ ਦਾ ਮ੍ਰਿਤਕ ਡੇਰਾ ਸੱਚਾ ਸੌਦਾ ਦੀ ਪ੍ਰੇਰਨਾ ਨਾਲ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ, ਜਿੱਥੇ ਡਾਕਟਰੀ ਪੜ੍ਹਾਈ ਕਰ ਰਹੇ ਵਿਦਿਆਰਥੀ ਮ੍ਰਿਤਕ ਦੇਹ ’ਤੇ ਮੈਡੀਕਲ ਖੋਜਾਂ ਕਰਨਗੇ। ਜਾਣਕਾਰੀ ਅਨੁਸਾਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭੈਣ ਲਾਲ ਕੌਰ ਇੰਸਾਂ (55) ਧਰਮ ਪਤਨੀ ਮੱਖਣ ਸਿੰਘ ਵਾਸੀ ਖੂਈਆਂ ਸਰਵਰ ਬਲਾਕ ਖੂਈਆਂ ਸਰਵਰ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਲਿਖਤੀ ਵਾਅਦਾ ਕੀਤਾ ਹੋਇਆ ਸੀ ਅੱਜ ਉਨ੍ਹਾਂ ਦੇ ਦੇਹਾਂਤ ’ਤੇ ਉਨਾਂ ਦੇ ਇਸ ਵਾਅਦੇ ਨੂੰ ਪੂਰਾ ਕਰਦਿਆਂ ਉਨਾਂ ਦੇ ਪਰਿਵਾਰ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।

ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਲਾਲ ਕੌਰ ਇੰਸਾਂ ਪਤਨੀ ਮੱਖਣ ਸਿੰਘ ਪਿੰਡ ਖੂਈਆਂ ਸਰਵਰ ਦੇ 7ਵੇਂ ਤੇ ਬਲਾਕ ਦੇ 11ਵੇਂ ਸਰੀਰਦਾਨੀ ਬਣ ਗਏ ਹਨ। ਸਾਲ 2025 ਦੌਰਾਨ ਬਲਾਕ ਖੂਈਆਂ ਸਰਵਰ ਵਿਚ ਮਾਨਵਤਾ ਤੇ ਸਮਾਜ ਭਲਾਈ ਸੇਵਾ ਤਹਿਤ ਇਹ ਪਹਿਲਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਹੈ। ਉਨ੍ਹਾਂ ਦਾ ਮ੍ਰਿਤਕ ਸਰੀਰ ਕੇ.ਡੀ. ਮੈਡੀਕਲ ਕਾਲਜ ਹਸਪਤਾਲ ਤੇ ਰਿਸਰਚ ਸੈਂਟਰ, ਪਿੰਡ ਅਕਬਰਪੁਰ, ਜਿਲਾ ਮਥਰਾ (ਉਤਰ ਪ੍ਰਦੇਸ) ਨੂੰ ਦਾਨ ਕੀਤਾ ਗਿਆ।

ਇਹ ਵੀ ਪੜ੍ਹੋ: Patiala News: ਸ਼ਾਹੀ ਸ਼ਹਿਰ ਪਟਿਆਲਾ ਦੀਆਂ ਲਗਭਗ ਸਾਰੀਆਂ ਸੜਕਾਂ ਦੀ ਹਾਲਤ ਹੋਈ ਖਸਤਾ, ਲੋਕ ਪ੍ਰੇਸ਼ਾਨ

ਇਸ ਤੋਂ ਪਹਿਲਾਂ ਉਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਇਕ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖਿਆ ਗਿਆ। ਉਨਾਂ ਦੀ ਅੰਤਿਮ ਯਾਤਰਾ ਵੇਲੇ ਉਨਾਂ ਦੇ ਬੇਟੇ ਗੁਰਜੰਟ ਸਿੰਘ, ਸੂਬਾ ਸਿੰਘ ਤੋਂ ਇਲਾਵਾ ਧੀਆਂ ਕਰਮਜੀਤ ਕੌਰ ਤੇ ਪਵਨਦੀਪ ਕੌਰ ਨੇ ਵੀ ਅਰਥੀ ਨੂੰ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਪਿੰਡ ਦੇ ਸਰਕਾਰੀ ਸਕੂਲ ਕੋਲ ਆ ਕੇ ਸਮਾਪਤ ਹੋਈ। ਇਸ ਮੌਕੇ ਸਰੀਰਦਾਨੀ ਲਾਲ ਕੌਰ ਇੰਸਾਂ ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਲਾਲ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰੇ ਗੂੰਜਦੇ ਰਹੇ।

ਜ਼ਿਕਰਯੋਗ ਹੈ ਕਿ ਇਹ ਇਸ ਪਰਿਵਾਰ ’ਚੋਂ ਦੂਜਾ ਸਰੀਰਦਾਨ ਹੋਇਆ ਹੈ ਇਸ ਤੋਂ ਇਲਾਵਾ ਲਾਲ ਕੌਰ ਇੰਸਾਂ ਨੇ ਪਿੰਡ ਖੂਈਆਂ ਸਰਵਰ ਦੇ 7ਵੇਂ ਤੇ ਬਲਾਕ ਦੇ 11ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ। ਇਸ ਮੌਕੇ ਪੰਜਾਬ ਦੇ 85 ਮੈਂਬਰ ਕ੍ਰਿਸ਼ਨ ਕੁਮਾਰ ਜੇਈ ਇੰਸਾਂ, 85 ਮੈਂਬਰ ਭੈਣ ਸੁਰੇਸ ਰਾਣੀ ਇੰਸਾਂ, ਲਾਭ ਚੰਦ ਇੰਸਾਂ ਬਲਾਕ ਪ੍ਰੇਮੀ ਸੇਵਕ, ਪਿੰਡ ਦੀ ਸਰਪੰਚ ਦਰਸ਼ਨਾ ਰਾਣੀ, ਸਮਾਜ ਸੇਵੀ ਸੁਸੀਲ ਕੁਮਾਰ ਪ੍ਰਤੀਨਿਧ ਸਰਪੰਚ, ਪਿੰਡ ਦੇ ਮੋਹਤਬਾਰਾਂ ਤੇ ਸਮੂਹ ਸਾਧ-ਸੰਗਤ ਤੇ ਜਿੰਮੇਵਾਰ ਹਾਜ਼ਰ ਸਨ। Body Donation

ਡਾਕਟਰੀ ਖੋਜਾਂ ਲਈ ਮ੍ਰਿਤਕ ਸਰੀਰਾਂ ਨੂੰ ਦਾਨ ਕਰਨਾ ਸਲਾਘਾਯੋਗ ਕਦਮ: ਸਰਪੰਚ

ਪਿੰਡ ਖੂਈਆਂ ਸਰਵਰ ਦੀ ਸਰਪੰਚ ਸ੍ਰੀਮਤੀ ਦਰਸ਼ਨਾ ਰਾਣੀ ਤੇ ਉਨਾਂ ਦੇ ਪਤੀ ਸਮਾਜ ਸੇਵੀ ਸੁਸ਼ੀਲ ਕੁਮਾਰ ਨੇ ਕਿਹਾ ਕਿ ਮ੍ਰਿਤਕ ਸਰੀਰ ਨੂੰ ਡਾਕਟਰੀ ਲਈ ਖੋਜਾਂ ਲਈ ਦਾਨ ਕਰਨਾ ਬਹੁਤ ਵੱਡੇ ਜਿਗਰੇ ਦਾ ਕੰਮ ਹੈ। ਉਨਾਂ ਕਿਹਾ ਕਿ ਮਰਨ ਤੋਂ ਬਾਅਦ ਜਾਂ ਤਾਂ ਸਰੀਰ ਨੂੰ ਮਿੱਟੀ ’ਚ ਦਬਾਇਆ ਜਾਂਦਾ ਤੇ ਜਾਂ ਅੱਗ ਵਿਚ ਬਾਲਿਆ ਜਾਂਦਾ ਪਰ ਜੇਕਰ ਮ੍ਰਿਤਕ ਸਰੀਰ ਦੇ ਅੰਗ ਕਿਸੇ ਜ਼ਰੂਰਤਮੰਦ ਦੇ ਕੰਮ ਆ ਜਾਣ ਤਾਂ ਕਿਸੇ ਅਨਮੋਲ ਜਿੰਦਗੀ ਨੂੰ ਬਚਾਇਆ ਜਾ ਸਕਦਾ। ਇਸ ਲਈ ਡਾਕਟਰੀ ਖੋਜਾਂ ਲਈ ਸਰੀਰਦਾਨ ਕਰਨਾ ਸ਼ਲਾਘਾਯੋਗ ਕਦਮ ਹੈ।