ਲਕਸ਼ੇ ਟੀਚੇ ਤੋਂ ਖੁੰਝੇ, ਯੂਥ ਓਲੰਪਿਕ ਂਚ ਚਾਂਦੀ ਨਾਲ ਕਰਨਾ ਪਿਆ ਸੰਤੋਸ਼

ਲਕਸ਼ੇ ਨੇ 8 ਸਾਲ ਬਾਅਦ ਯੂਥ ਓਲੰਪਿਕ ‘ਚ ਦਿਵਾਇਆ ਤਮਗਾ

 ਲਕਸ਼ੇ ਨੇ ਇਸ ਸਾਲ ਹੀ ਏਸ਼ੀਆਈ ਚੈਂਪੀਅਨਸਿ਼ਪ ਦੇ ਕੁਆਰਟਰ ਫਾਈਨਲ ਂਚ ਸਿ਼ਫੇਂਗ ਨੂੰ ਸਿੱਧੇ ਸੈੱਟਾਂ ਂਚ ਹਰਾਇਆ ਸੀ ਪਰ ਚੀਨੀ ਖਿਡਾਰੀ ਨੇ ਛੇਤੀ ਹੀ ਇਸ ਦਾ ਬਦਲਾ ਚੁੱਕਤਾ ਕਰ ਦਿੱਤਾ

ਬਿਊਨਸ ਆਇਰਸ, 13 ਅਕਤੂਬਰ

 

ਭਾਰਤ ਦੇ ਅੱਵਲ ਜੂਨੀਅਰ ਸ਼ਟਲਰ ਲਕਸ਼ੇ ਸੇਨ ਨੂੰ ਇੱਥੇ ਯੂਥ ਓਲੰਪਿਕ ਦੀ ਪੁਰਸ਼ ਸਿੰਗਲ ਬੈਡਮਿੰਟਨ ਈਵੇਂਟ ਦੇ ਫਾਈਨਲ ‘ਚ ਹਾਰ ਕੇ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਅੱਠ ਸਾਲਾਂ ਬਾਅਦ ਇਹਨਾਂ ਖੇਡਾਂ ਦੀ ਬੈਡਮਿੰਟਨ ਈਵੇਂਟ ‘ਚ ਭÎਾਰਤ ਦਾ ਇਹ ਦੂਸਰਾ ਤਮਗਾ ਹੈ
17 ਸਾਲ ਦੇ ਲਕਸ਼ੇ ਨੂੰ ਚੀਨ ਦੇ ਸ਼ੀਫੇਂਗ ਲੀ ਦੇ ਹੱਥੋਂ 42 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ‘ਚ 15-21, 19-21 ਨਾਲ ਮਾਤ ਦੇ ਕਾਰਨ ਚਾਂਦੀ ਤਮਗੇ ਨਾਲ ਸੰਤੋਸ਼ ਕਰਨਾ ਪਿਆ ਚੌਥਾ ਦਰਜਾ ਭਾਰਤੀ ਖਿਡਾਰੀ ਨੇ ਹਾਲਾਂਕਿ ਦੂਸਰੀ ਗੇਮ ‘ਚ ਕਮਾਲ ਦੀ ਲੈਅ ਦਿਖਾਉਂਦੇ ਹੋਏ ਚਾਰ ਮੈਚ ਅੰਕ ਬਚਾਏ ਪਰ ਲੀ ਨੇ ਲਗਾਤਾਰ ਦੋ ਅੰਕ ਲੈ ਕੇ 21-19 ਨਾਲ ਗੇਮ ਸਮਾਪਤ ਕਰ ਦਿੱਤਾ ਅਤੇ ਬਿਨਾਂ ਇੱਕ ਵੀ ਗੇਮ ਗੁਆਇਆਂ ਸੋਨ ਤਮਗਾ ਆਪਣੇ ਨਾਂਅ ਕਰ ਲਿਆ

 
ਪਹਿਲੇ ਗੇਮ ‘ਚ ਲੀ ਨੇ ਸ਼ੁਰੂਆਤ ‘ਚ ਹੀ 14-5 ਦਾ ਵਾਧਾ ਬਣਾ ਲਿਆ ਹਾਲਾਂਕਿ ਲਕਸ਼ੇ ਨੇ ਵਾਪਸੀ ਕਰਦੇ ਹੋਏ ਸਕੋਰ 13-16 ਕੀਤਾ ਪਰ ਚੀਨੀ ਖਿਡਾਰੀ ਨੇ ਫਿਰ ਵਾਧੇ ਨੂੰ 18-13 ਅਤੇ 20-14 ਤੱਕ ਪਹੁੰਚਾਇਆ ਲਕਸ਼ੇ ਨੇ ਇੱਕ ਗੇਮ ਅੰਕ ਬਚਾਇਆ ਪਰ ਚੀਨੀ ਖਿਡਾਰੀ ਨੇ ਅਗਲੀ ਗੇਮ ਅੰਕ ਜਿੱਤਿਆ ਅਤੇ 17 ਮਿੰਟ ‘ਚ ਪਹਿਲੀ ਗੇਮ ਜਿੱਤ ਕੇ ਵਾਧਾ ਬਣਾ ਲਿਆ

 

 
ਦੂਸਰੀ ਗੇਮ ‘ਚ ਦੋਵਾਂ ਖਿਡਾਰੀਆਂ ਦਰਮਿਆਨ ਮਕਾਬਲਾ ਕਰੀਬੀ ਰਿਹਾ ਚੀਨੀ ਖਿਡਾਰੀ ਨੇ 12-7 ਦਾ ਵਾਧਾ ਬਣਾਇਆ ਪਰ ਲਕਸ਼ੇ ਨੇ ਅੰਕ ਹਾਸਲ ਕੀਤੇ ਅਤੇ ਸਕੋਰ 11-14 ਕੀਤਾ ਪਰ ਆਖ਼ਰ ਲੀ ਨੇ 19-14 ਤੋਂ ਬਾਅਦ ਗੇਮ ਅੰਕ ‘ਤੇ ਮੈਚ ਜਿੱਤ ਲਿਆ
ਲਕਸ਼ੇ ਦੇ ਚਾਂਦੀ ਤਮਗੇ ਨਾਲ ਭਾਰਤ ਨੇ ਯੂਥ ਓਲੰਪਿਕ ਖੇਡਾਂ ‘ਚ ਹੁਣ ਤੱਕ ਆਪਣੇ ਤਮਗਿਆਂ ਦੀ ਗਿਣਤੀ ਸੱਤ ਤੱਕ ਪਹੁੰਚਾ ਦਿੱਤੀ ਹੈ ਉਹ ਅੱਠ ਸਾਲਾਂ ‘ਚ ਸਿਰਫ਼ ਦੂਸਰੇ ਸ਼ਟਲਰ ਹਨ ਜਿੰਨ੍ਹਾਂ ਨੇ ਯੂਥ ਓਲੰਪਿਕ ‘ਚ ਭਾਰਤ ਨੂੰ ਤਮਗਾ ਦਿਵਾਇਆ ਹੈ ਇਸ ਤੋਂ ਪਹਿਲਾਂ ਸਾਲ 2010 ‘ਚ ਐਚ.ਐਸ.ਪ੍ਰਣੇ ਨੇ ਤਮਗਾ ਜਿੱਤਿਆ ਸੀ

 

 

 

 

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।


LEAVE A REPLY

Please enter your comment!
Please enter your name here