ਲੱਕੜਵਾਲੀ ਆਸ਼ਰਮ : ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ…
(ਸੱਚ ਕਹੂੰ ਨਿਊਜ਼)
ਰੋਡੀ । ਬਲਾਕ ਸ਼੍ਰੀ ਜਲਾਲਆਣਾ ਸਾਹਿਬ ਦੇ ਡੇਰਾ ਸੱਚਾ ਸੌਦਾ ‘ਨਿਰੰਕਾਰ ਪੁਰ ਧਾਮ’ ਲਕੜਵਾਲੀ ਆਸ਼ਰਮ ਵਿਖੇ ਨਾਮ ਚਰਚਾ ਕਰਵਾਈ ਗਈ। ਕੋਵਿਡ-19 ਦੇ ਮੱਦੇਨਜ਼ਰ ਸਾਧ-ਸੰਗਤ ਨੇ ਨਾਮ ਚਰਚਾ ਵਿੱਚ ਮਾਸਕ, ਸੈਨੀਟਾਈਜ਼ਿੰਗ ਅਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਿਆ। ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਬਲਾਕ ਭੰਗੀਦਾਸ ਵੱਲੋਂ ਨਾਮਚਰਚਾ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਵਿੱਤਰ ਗ੍ਰੰਥ ਪਰਾਰਥਨਾ ਸ਼ਬਦ ਨੂੰ ਲਾਗੂ ਕੀਤਾ । ਉਪਰੰਤ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਕਵੀਰਾਜ ਭਾਈਆਂ ਨੇ ਵੱਖ-ਵੱਖ ਭਗਤੀ ਭਜਨਾਂ ਰਾਹੀਂ ਸਤਿਗੁਰੂ ਦੀ ਮਹਿਮਾ ਦਾ ਗੁਣਗਾਨ ਕੀਤਾ। ਨਾਚਚਰਚਾ ’ਚ ਕਵੀਰਾਜ ਨੇ ਸਾਨੂੰ ਮਿਲ ਗਿਆ ਮੁਰਸ਼ਿਦ ਪਿਆਰਾ ਦਾ ਸ਼ਬਦ ਬੋਲਿਆ।
ਨਾਮਚਰਚਾ ’ਚ ਜ਼ਿੰਮੇਵਾਰ ਭਾਈ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹਮੇਸ਼ਾ ਮਨੁੱਖਤਾ ਦੇ ਮਾਰਗ ’ਤੇ ਚੱਲ ਕੇ ਭਲਾ ਕਰਨ ਦਾ ਉਪਦੇਸ਼ ਦਿੱਤਾ ਹੈ। ਸਾਧ-ਸੰਗਤ ਪੂਜਨੀਕ ਗੁਰੂ ਜੀ ਵੱਲੋਂ ਦਰਸ਼ਾਏ ਗਏ ਮਾਰਗ ’ਤੇ ਚੱਲਦੇ ਹੋਏ ਲਗਾਤਾਰ ਮਾਨਵਤਾ ਭਲਾਈ ਦੇ 139 ਕਾਰਜ਼ ਕਰ ਰਹੀ ਹੈ ਅਤੇ ਅੱਗੇ ਹੋਰ ਤੇਜ਼ ਰਫਤਾਰ ਨਾਲ ਇਨ੍ਹਾਂ ਕਾਰਜ਼ਾਂ ਨੂੰ ਕੀਤਾ ਜਾਵੇਗਾ। ਨਾਮਚਰਚਾ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸਤਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਮੰਨਦੇ ਹੋਏ ਪੂਜਨੀਗ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ’ਤੇ ਆਪਣੀ ਅਟੁੱਟ ਸ਼ਰਧਾ ਅਤੇ ਵਿਸ਼ਵਾਸ਼ ਦਾ ਪ੍ਰਗਟਾਵਾ ਕੀਤਾ। ਨਾਮਚਰਚਾ ’ਚ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ