ਲੱਖੂ ਰਾਮ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ

Welfare Work
ਕੋਟਕਪੂਰਾ: ਡੇਰਾ ਸ਼ਰਧਾਲੂ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ।

(ਅਜੈ ਮਨਚੰਦਾ) ਕੋਟਕਪੂਰਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 157 ਕਾਰਜ ਪੂਰੀ ਦੁਨੀਆ ਅੰਦਰ ਮਿਸਾਲ ਬਣ ਚੁੱਕੇ ਹਨ ਤੇ ਇਸੇ ਲੜੀ ਤਹਿਤ ਆਉਂਦਾ ਹੈ ਮਰਨ ਤੋਂ ਬਾਅਦ ਸਰੀਰਦਾਨ ਕਰਨਾ (Welfare Work)। ਇਸੇ ਤਹਿਤ ਬਲਾਕ ਕੋਟਕਪੂਰਾ ਦੇ ਪਿੰਡ ਦੁਆਰੇਆਣਾ ਦੇ ਲੱਖੂ ਰਾਮ ਇੰਸਾਂ ਵੱਲੋਂ ਆਪਣੀ ਸਵੈ-ਇੱਛਾ ਨਾਲ ਜਿਉਂਦੇ ਜੀਅ ਇੱਕ ਫਾਰਮ ਭਰਿਆ ਗਿਆ ਸੀ ਤਾਂ ਜੋ ਉਹ ਮਰਨ ਤੋਂ ਬਾਅਦ ਆਪਣਾ ਸਰੀਰ ਮਾਨਵਤਾ ਦੇ ਲੇਖੇ ਲਾ ਸਕੇ ਤੇ ਮਰਨ ਉਪਰੰਤ ਪਰਿਵਾਰ ਵੱਲੋਂ ਸੱਚਖੰਡ ਵਾਸੀਂ ਲੱਖੂ ਰਾਮ ਇੰਸਾਂ ਦੀ ਦਿਲੀ ਇੱਛਾ ਅਨੁਸਾਰ ਉਸ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ।

ਸੱਚਖੰਡ ਵਾਸੀ ਲੱਖੂ ਰਾਮ ਇੰਸਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਐਂਬੂਲੈਂਸ ਵਾਲੀ ਗੱਡੀ ਨੂੰ ਫੁੱਲਾਂ ਤੇ ਗੁਬਾਰੇ ਲਾ ਕੇ ਸ਼ਿੰਗਾਰਿਆ ਗਿਆ ਤੇ ਫਿਰ ਬਲਾਕ ਦੀ ਸਾਧ-ਸੰਗਤ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੱੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਸਕੇ-ਸਬੰਧੀਆਂ ਵੱਲੋਂ ਬਾਈ ਲੱਖੂ ਰਾਮ ਇੰਸਾਂ ਅਮਰ ਰਹੇ ਦੇ ਨਾਅਰਿਆਂ ਨਾਲ ਉਸ ਦੀ ਮਿ੍ਰਤਕ ਦੇਹ ਨੂੰ ਰਵਾਨਾ ਕੀਤਾ ਗਿਆ । ਸੱਚਖੰਡਵਾਸੀ ਲੱਖੂ ਰਾਮ ਇੰਸਾਂ ਦੀ ਮਿ੍ਰਤਕ ਦੇਹ ਨੂੰ ਅਮਿ੍ਰਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ ਐਂਡ ਰਿਸਰਚ ਸੈਂਟਰ, ਫਰੀਦਾਬਾਦ, ਹਰਿਆਣਾ ਲਈ ਰਵਾਨਾ ਕੀਤਾ ਗਿਆ, ਜਿੱਥੇ ਇਸ ’ਤੇ ਮੈਡੀਕਲ ਸਾਇੰਸ ਦੇ ਵਿਦਿਆਰਥੀਆਂ ਵੱਲੋਂ ਪੜ੍ਹਾਈ ਕੀਤੀ ਜਾਵੇਗੀ ਤੇ ਸਰਚ ਕੀਤਾ ਜਾਵੇਗਾ। (Welfare Work)

ਇਹ ਵੀ ਪੜ੍ਹੋ : ਸੁਰਿੰਦਰ ਛਿੰਦੇ ਦੇ ਤੁਰ ਜਾਣ ਨਾਲ ਲੋਕ ਗਾਇਕੀ ਦੇ ਇਕ ਯੁੱਗ ਦਾ ਅੰਤ : ਮੀਤ ਹੇਅਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਟਕਪੂਰਾ ਦੇ ਜਿੰਮੇਵਾਰ ਕੁਲਵੰਤ ਇੰਸਾਂ ਤੇ ਰਾਜੂ ਇੰਸਾਂ ਸੱਚਖੰਡਵਾਸੀ ਲੱਖੂ ਰਾਮ ਇੰਸਾਂ ਦੇ ਪਰਿਵਾਰਕ ਮੈਂਬਰ ਮਿੰਟੂ ਇੰਸਾਂ ਨੇ ਦੱਸਿਆ ਕਿ ਬਲਾਕ ਕੋਟਕਪੂਰਾ ਦੇ ਡੇਰਾ ਸ਼ਰਧਾਲੂਆਂ ਵੱਲੋਂ ਇਹ ਬਾਰਵਾਂ ਸਰੀਰ ਦਾਨ ਕੀਤਾ ਗਿਆ ਹੈ ਇਸ ਮੌਕੇ 85 ਮੈਂਬਰ ਜੋਲੀ ਇੰਸਾਂ, ਨਿੰਦਰ ਇੰਸਾਂ, 85 ਮੈਂਬਰ ਭੈਣਾਂ ਅਨੀਤਾ ਇੰਸਾਂ, ਮੀਨਾ ਇੰਸਾਂ, ਰਾਣੀ ਇੰਸਾਂ ਤੇ ਪਿੰਡ ਦੁਆਰੇਆਣਾ ਦੀ ਪੰਚਾਇਤ, 15 ਮੈਂਬਰ ਦੀਵਾਨ ਚੰਦ ਇੰਸਾਂ, ਸਤੀਸ਼ ਇੰਸਾਂ, ਕੁਲਵੰਤ ਇੰਸਾਂ, ਗੁਰਦਿਆਲ ਇੰਸਾਂ, ਪਿੰਡਾਂ ਤੇ ਸ਼ਹਿਰਾਂ ਪ੍ਰੇਮੀ ਸੇਵਕ ਓਮਪ੍ਰਕਾਸ਼ ਇੰਸਾਂ, ਜੱਜ ਇੰਸਾਂ, ਰਾਜੂ ਇੰਸਾਂ, ਹਰਪਾਲ ਇੰਸਾਂ, ਰਜਿੰਦਰ ਇੰਸਾਂ, ਐਮਐਸਜੀ ਆਈਟੀ ਵਿੰਗ ਦੀ ਟੀਮ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਭੈਣ-ਭਾਈ ਤੇ ਸਾਧ-ਸੰਗਤ ਹਾਜ਼ਰ ਸੀ ।

LEAVE A REPLY

Please enter your comment!
Please enter your name here