Bank Fraud: ਬੈਂਕ ਮੁਲਾਜ਼ਮ ਦੱਸ ਕੇ ਮਾਰੀ ਲੱਖਾਂ ਦੀ ਠੱਗੀ, ਪਰਚਾ ਦਰਜ

Bank Fraud
Bank Fraud: ਬੈਂਕ ਮੁਲਾਜ਼ਮ ਦੱਸ ਕੇ ਮਾਰੀ ਲੱਖਾਂ ਦੀ ਠੱਗੀ, ਪਰਚਾ ਦਰਜ

Bank Fraud: (ਅਸ਼ੋਕ ਗਰਗ) ਬਠਿੰਡਾ। ਪੰਜਾਬ ਨੈਸ਼ਨਲ ਬੈਂਕ ਦਾ ਕਰਮਚਾਰੀ ਦੱਸ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਵਿਅਕਤੀ ਖਿਲਾਫ ਸਥਾਨਕ ਥਾਣਾ ਸਾਈਬਰ ਕਰਾਈਮ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਠੱਗੀ ਸਬੰਧੀ ਤਰਸੇਮ ਚੰਦ ਵਾਸੀ ਨੇੜੇ ਮਿੱਤਲ ਮਾਲ ਬਠਿੰਡਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ 29 ਸਤੰਬਰ 2025 ਨੂੰ ਉਸ ਨੇ ਆਪਣੇ ਫੇਸਬੁੱਕ ’ਤੇ ਪੰਜਾਬ ਨੈਸ਼ਨਲ ਬੈਂਕ ਦੇ ਲੋਗੋ ਵਾਲਾ ਇੱਕ ਇਸ਼ਤਿਹਾਰ ਦੇਖਿਆ ਜਿਸ ਵਿੱਚ ਮੋਬਾਇਲ ਫੋਨ ਨੰ. ਵੀ ਦਰਜ ਸੀ।

ਇਹ ਵੀ ਪੜ੍ਹੋ: ED Raid Delhi: ਦਿੱਲੀ ’ਚ ਈਡੀ ਦੀ ਵੱਡੀ ਕਾਰਵਾਈ, ਕਰੋੜਾਂ ਦੀ ਨਗਦੀ, ਸੋਨਾ ਅਤੇ ਦਸਤਾਵੇਜ਼ ਜ਼ਬਤ

ਜਦੋਂ ਮੁੱਦਈ ਨੇ ਆਪਣੇ ਖਾਤੇ ’ਤੇ ਐਪ ਚਲਾਉਣ ਲਈ ਇਸ ਨੰਬਰ ’ਤੇ ਫੋਨ ਕੀਤਾ ਤਾਂ ਇੱਕ ਵਿਅਕਤੀ ਨੇ ਆਪਣੇ-ਆਪ ਨੂੰ ਬੈਂਕ ਕਰਮਚਾਰੀ ਦੱਸਿਆ ਅਤੇ ਐਪ ਚਲਾਉਣ ਲਈ ਉਸ ਨੇ ਮੁੱਦਈ ਤੋਂ ਜਾਣਕਾਰੀ ਅਤੇ ਓਟੀਪੀ ਲੈ ਕੇ ਖਾਤੇ ਵਿੱਚੋਂ 6,53,500 ਰੁਪਏ ਕੱਢ ਕੇ ਅਣਪਛਾਤੇ ਵਿਅਕਤੀ ਨੇ ਉਸ ਨਾਲ ਠੱਗੀ ਮਾਰ ਲਈ ਹੈ। ਸਹਾਇਕ ਥਾਣੇਦਾਰ ਸਤਰੂਪ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Bank Fraud