ਪਵਿੱਤਰ ਅਵਤਾਰ ਦਿਵਸ ਮਨਾਉਣ ਪੁੱਜੀ ਲੱਖਾਂ ਸਾਧ-ਸੰਗਤ

ਪੰਡਾਲ ‘ਚ ਨਹੀਂ ਸੀ ਤਿਲ ਸੁੱਟਣ ਨੂੰ ਥਾਂ

ਸਰਸਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਧਾਮ ਅੱਜ ਪਵਿੱਤਰ ਅਵਤਾਰ ਮਹੀਨੇ ਦੇ ਰੰਗ ‘ਚ ਰੰਗਿਆ ਗਿਆ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ 52ਵੇਂ ਅਵਤਾਰ ਦਿਵਸ ਮੌਕੇ ਹੋਈ ਨਾਮ ਚਰਚਾ ‘ਚ ਵੱਖ-ਵੱਖ ਰਾਜਾਂ ਤੋਂ ਲੱਖਾਂ ਦੀ ਗਿਣਤੀ ‘ਚ ਸਾਧ ਸੰਗਤ ਪੁੱਜੀ। ਇਸ ਮੌਕੇ ਸ਼ਾਹ ਸਤਿਨਾਮ ਜੀ ਧਾਮ ਦੇ ਪੰਡਾਲ ‘ਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ। ਪੂਜਨੀਕ ਗੁਰੂ ਜੀ ਦਾ ਇਹ ਅਵਤਾਰ ਦਿਵਸ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਸਮਰਪਿਤ ਰਿਹਾ। ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਦੇ ਰਿਕਾਡਡ ਅਨਮੋਲ ਬਚਨਾਂ ਨੂੰ ਸਰਵਣ ਕੀਤਾ।

ਅੱਜ ਸਵੇਰ ਤੋਂ ਹੀ ਗਰਮੀ ਦੇ ਬਾਵਜ਼ੂਦ ਸਾਧ ਸੰਗਤ ਪੁੱਜਣੀ ਸ਼ੁਰੂ ਹੋ ਗਈ ਅਤੇ 12 ਵਜੇ ਤੱਕ ਪੰਡਾਲ ਪੂਰੀ ਤਰ੍ਹਾਂ ਭਰ ਗਿਆ। ਸ਼ੈੱਡ ਤੋਂ ਬਾਹਰ ਬੈਠੀ ਸਾਧ ਸੰਗਤ ਲਈ ਸ਼ਾਮਿਆਨਿਆਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਗਰਮੀ ਕਾਰਨ ਸੇਵਾਦਾਰ ਬੈਠੀ ਹੋਈ ਸਾਧ ਸੰਗਤ ਪੰਡਾਲ ਦੇ ਵਿੱਚ ਹੀ ਪੀਣ ਵਾਲਾ ਪਾਣੀ ਵਰਤਾ ਰਹੇ ਸਨ। ਨਾਮ ਚਰਚਾ ਦੀ ਸਮਾਪਤੀ ਤੱਕ ਸਾਧ ਸੰਗਤ ਦਾ ਆਉਣਾ ਲਗਾਤਾਰ ਜ਼ਾਰੀ ਸੀ।

ਨਾਮ ਚਰਚਾ ਦੀ ਸ਼ੁਰੂਆਤ ਕਵੀਰਾਜਾਂ ਵੱਲੋਂ ਗਾਏ ਗਏ ਭਜਨਾਂ ਨਾਲ ਹੋਈ। ਕਵੀਰਾਜਾਂ ਨੇ ਸਤਿਗੁਰੂ ਦੀ ਮਹਾਨਤਾ ਅਤੇ ਮਾਨਵਤਾ ਪ੍ਰਤੀ ਕੀਤੇ ਉਪਕਾਰਾਂ ਦਾ ਸ਼ਬਦਾਂ ਰਾਹੀਂ ਜਸ ਗਾਇਆ। ਇਸ ਤੋਂ ਬਾਅਦ ਸਾਧ ਸੰਗਤ ਨੇ ਪੂਜਨੀਕ ਗੁਰੂ ਜੀ ਦੀ ਰਿਕਾਡਡ ਵੀਡੀਓ ਰਾਹੀਂ ਅਨਮੋਲ ਬਚਨ ਸਰਵਣ ਕੀਤੇ। ਵੀਡੀਓ ‘ਚ ਪੂਜਨੀਕ ਗੁਰੂ ਜੀ ਨੇ ਸਤਿਸੰਗ ਤੇ ਗੁਰੂ ਦੀ ਮਹਿਮਾ ‘ਤੇ ਚਾਨਣਾ ਪਾਇਆ। ਸਾਰੀ ਸਾਧ ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਲਾ ਕੇ ਪੂਜਨੀਕ ਗੁਰੂ ਜੀ ਨੂੰ ਪਵਿੱਤਰ ਅਵਤਾਰ ਦਿਵਸ ਦੀ ਵਧਾਈ ਦਿੱਤੀ।

ਭਲਾਈ ਨੂੰ ਸਮਰਪਿਤ ਰਿਹਾ ਅਵਤਾਰ ਦਿਵਸ

ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਇਸ ਪਵਿੱਤਰ ਦਿਹਾੜੇ ਨੂੰ ਭਲਾਈ ਕਾਰਜਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਜ਼ਰੂਰਤਮੰਦਾਂ ਪਰਿਵਾਰਾਂ ਨੂੰ ਆਸ਼ਿਆਨਾ ਮੁਹਿੰਮ ਤਹਿਤ ਬਣਾ ਕੇ ਦਿੱਤੇ ਗਏ ਮਕਾਨਾਂ ਦੀਆਂ ਚਾਬੀਆਂ ਚੌਂਪੀਆਂ। ਇਸ ਤੋਂ ਇਲਾਵਾ ਆਤਮ ਨਿਰਭਰਤਾ ਮੁਹਿੰਮ ਦੇ ਨਾਲ 15 ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਤੋਂ ਇਲਾਵਾ 5 ਸ਼ਾਦੀਆਂ ਵੀ ਹੋਈਆਂ, ਜਿੰਨਾਂ ‘ਚ ਇੱਕ ਭਗਤ ਯੋਧਾ ਦੀ ਦਿਵਿਆਂਗ ਲੜਕੀ ਨਾਲ ਸ਼ਾਦੀ ਹੋਈ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਨਵੇਂ 206 ਮੈਂਬਰ ਬਣੇ ਜਿੰਨਾਂ ‘ਚ 50 ਪੁਰਸ਼ ਤੇ 150 ਮਹਿਲਾਵਾਂ ਅਤੇ 6 ਟੀਨਏਜ਼ ਵੀ ਸ਼ਾਮਿਲ ਹਨ।