ਲਖੀਮਪੁਰ ਹਿੰਸਾ ਮਾਮਲਾ : ਆਸ਼ੀਸ਼ ਮਿਸ਼ਰਾ ਤੇ ਅੰਕਿਤ ਦਾਸ ਦੇ ਹਥਿਆਰਾਂ ‘ਚੋਂ ਚੱਲੀਆਂ ਸੀ ਗੋਲੀਆਂ

ਐਫ਼ਐਸਐਲ ਰਿਪੋਰਟ ‘ਚ ਹੋਇਆ ਖੁਲਾਸਾ

ਲਖਨਊ। ਲਖੀਮਪੁਰ ਹਿੰਸਾ ਮਾਮਲੇ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਨ੍ਹਾਂ ਦੇ ਕਰੀਬੀ ਸਹਿਯੋਗੀ ਅੰਕਿਤ ਦਾਸ ਦੀ ਬੈਲਿਸਟਿਕ ਰਿਪੋਰਟ ‘ਚ ਗੋਲੀਬਾਰੀ ਦੀ ਪੁਸ਼ਟੀ ਹੋਈ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਟਿਕੁਨੀਆ ‘ਚ ਹਿੰਸਾ ਦੌਰਾਨ ਲਾਇਸੈਂਸੀ ਹਥਿਆਰਾਂ ਨਾਲ ਗੋਲੀਬਾਰੀ ਵੀ ਹੋਈ ਸੀ। ਦਰਅਸਲ, ਟਿਕੂਨਿਆ ਹਿੰਸਾ ਦੌਰਾਨ ਕਿਸਾਨਾਂ ਨੇ ਭਾਜਪਾ ਆਗੂਆਂ ਵੱਲੋਂ ਗੋਲੀਬਾਰੀ ਦੀ ਗੱਲ ਕਹੀ ਸੀ। ਇਸ ਸਬੰਧੀ ਜਾਂਚ ਲਈ ਲਖੀਮਪੁਰ ਪੁਲਿਸ ਨੇ ਅੰਕਿਤ ਦਾਸ ਦੀ ਰਿਪੀਟਰ ਬੰਦੂਕ, ਪਿਸਤੌਲ ਅਤੇ ਆਸ਼ੀਸ਼ ਮਿਸ਼ਰਾ ਦੀ ਰਾਈਫਲ ਅਤੇ ਰਿਵਾਲਵਰ ਨੂੰ ਜ਼ਬਤ ਕਰਕੇ ਚਾਰ ਹਥਿਆਰਾਂ ਦੀ ਐਫਐਸਐਲ ਰਿਪੋਰਟ ਮੰਗੀ ਸੀ। ਰਿਪੋਰਟ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ।

ਐੱਫਐੱਸਐੱਲ ਦੀ ਰਿਪੋਰਟ ‘ਚ ਸਪੱਸ਼ਟ ਹੈ ਕਿ ਆਸ਼ੀਸ਼ ਮਿਸ਼ਰਾ ਦੇ ਲਾਇਸੈਂਸੀ ਹਥਿਆਰ ਨਾਲ ਗੋਲੀਬਾਰੀ ਕੀਤੀ ਗਈ ਸੀ, ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਗੋਲੀਬਾਰੀ ਰਾਈਫਲ ਤੋਂ ਸੀ ਜਾਂ ਰਿਵਾਲਵਰ ਤੋਂ। ਫਿਲਹਾਲ ਫੋਰੈਂਸਿਕ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਆਸ਼ੀਸ਼ ਮਿਸ਼ਰਾ ਅਤੇ ਅੰਕਿਤ ਦਾਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਫਿਲਹਾਲ ਦੋਵੇਂ ਜੇਲ੍ਹ ਵਿੱਚ ਹਨ।

ਕੀ ਹੈ ਮਾਮਲਾ

3 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਲਖੀਮਪੁਰ ਖੇੜੀ ਦੇ ਟਿਕੁਨੀਆ ਵਿਖੇ ਕਿਸਾਨਾਂ ਦਾ ਇੱਕ ਸਮੂਹ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ, ਜਦੋਂ ਤਿੰਨ ਵਾਹਨਾਂ ਦੇ ਕਾਫਲੇ ਨੇ ਕਿਸਾਨਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਗੁੱਸੇ ੋਚ ਆਈ ਭੀੜ ਨੇ ਤਿੰਨ ਭਾਜਪਾ ਵਰਕਰਾਂ ਨੂੰ ਕੁੱਟੑਕੁੱਟ ਕੇ ਮਾਰ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ