ਲਖਬੀਰ ਕਤਲ ਕਾਂਡ : ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ

ਸਰਬਜੀਤ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸਿੰਘੂ ਬਾਰਡਰ ’ਤੇ ਲਖਬੀਰ ਦੇ ਕਤਲ ਦੇ ਮੁਲਜ਼ਮ ਸਰਬਜੀਤ ਨੂੰ ਅੱਜ ਪੁਲਿਸ ਨੇ ਅਦਾਲਤ ’ਚ ਪੇਸ਼ ਕੀਤਾ ਗਿਆ ਅਦਾਲਤ ਨੇ ਸਬਰਜੀਤ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਸਰਬਜੀਤ ਨੂੰ ਦੁਪਹਿਰੇ ਕੋਰਟ ’ਚ ਲੈ ਕੇ ਪਹੁੰਚੀ। ਸਿਵਲ ਜੱਜ ਜੂਨੀਅਰ ਡਿਵੀਜਨ ਕਿਮੀ ਸਿੰਗਲਾ ਦੀ ਕੋਰਟ ’ਚ ਸੁਣਵਾਈ ਹੋਈ। ਕੋਰਟ ’ਚ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਕੋਰਟ ਨੇ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਪੁਲਿਸ ਨੇ ਕਿਹਾ ਕਿ ਬੇਸ਼ੱਕ ਦੋਸ਼ੀ ਨੇ ਜ਼ੁਲਮ ਕਬੂਲ ਕਰ ਲਿਆ ਹੈ ਪਰ ਹਾਲੇ ਉਸ ਤੋਂ ਕਤਲ ਦੇ ਮਾਮਲੇ ’ਚ ਹੋਰ ਪੁੱਛਗਿੱਛ ਕਰਨੀ ਬਾਕੀ ਹੈ। ਲਖੀਬਰ ਦੇ ਕਤਲ ’ਚ ਸਰਬਜੀਤ ਤੋਂ ਇਲਾਵਾ ਕੁਝ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਹੈ।

ਸੀਆਈਏ ਇੰਚਾਰਜ ਇੰਸਪੈਕਟਰ ਯੋਗੇਂਦਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਨੂੰ ਕੋਰਟ ’ਚ ਪੇਸ਼ ਕੀਤਾ ਤੇ ਰਿਮਾਂਡ ਦੀ ਮੰਗ ਕੀਤੀ ਸੀ ਅਦਾਲਤ ਕੰਪਲੈਕਸ ਤੋਂ ਬਾਹਰ ਨਿਕਲਦੇ ਸਮੇਂ ਮੀਡੀਆ ਨਾਲ ਧੱਕਾਮੁੱਕੀ ਦੌਰਾਨ ਸਰਬਜੀਤ ਦੀ ਪੱਗੜੀ ਲੱਥ ਗਈ। ਇਸ ਤੋਂ ਬਾਅਦ ਸਰਬਜੀਤ ਗੁੱਸੇ ਨਾਲ ਭੜਕ ਪਿਆ ਤੇ ਉਸ ਨੇ ਮੀਡੀਆ ਨੂੰ ਅਪਸ਼ਬਦ ਵੀ ਕਹੇ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਇਸ ਤੋਂ ਇਲਾਵਾ ਸਿੰਘੂ ਕਤਲ ਮਾਮਲੇ ’ਚ ਇੱਕੋ ਇੱਕ ਹੋਰ ਮੁਲਜ਼ਮ ਨੂੰ ਪਿੰਡ ਅਮਰਕੋਟ ਤੋਂ ਗਿ੍ਰਫ਼ਤਾਰ ਕਰ ਲਿਆ ਹੈ।
ਜ਼ਿਕਰਯੋਗ ਹੈ ਕਿ ਸਿੰਘੂ ਬਾਰਡਰ ’ਤੇ ਤਰਨਤਾਰਨ ਦੇ ਲਖਬੀਰ ਦੇ ਕਤਲ ਤੋਂ ਬਾਅਦ ਸਰਬਜੀਤ ਨੇ 15 ਘੰਟਿਆਂ ਬਾਅਦ ਸਿਰੰਡਰ ਕਰ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ