ਲਾਜਪਤ ਰਾਏ ਇੰਸਾਂ ਵੀ ਹੋਏ ਸਰੀਰਦਾਨੀਆਂ ‘ਚ ਸ਼ਾਮਲ

ਪਰਿਵਾਰ ਵੱਲੋਂ ਮ੍ਰਿਤਕ ਦੇਹ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ , ਬਠਿੰਡਾ ਨੂੰ ਦਾਨ

ਮਾਨਸਾ (ਜਗਵਿੰਦਰ ਸਿੱਧੂ) ਡੇਰਾ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ (Body donate) ਬਲਾਕ ਮਾਨਸਾ ਦੇ ਸੇਵਾਦਾਰ ਲਾਜਪਤ ਰਾਏ ਇੰਸਾਂ ਪੱਤਰ ਚਾਨਣ ਰਾਮ  , ਵਾਸੀ  ਵਾਰਡ ਨੰਬਰ 04 , ਗਲੀ ਨੰ 13  ਮਾਨਸਾ ਦੇ ਦਿਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ ਗਿਆ

ਇਸ ਮੌਕੇ ਲਾਜਪਤ ਰਾਏ ਇੰਸਾਂ ਦੇ ਪੁੱਤਰ ਜਤਿੰਦਰ ਇੰਸਾਂ ਅਤੇ ਵਿਜੇ ਇੰਸਾਂ ਦੇ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪੂਜਨੀਕ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ‘ਤੇ ਚੱਲਦਿਆਂ ਉਨ੍ਹਾਂ ਦੇ ਪੂਰੇ ਪਰਿਵਾਰ ਵੱਲੋਂ ਉਨ੍ਹਾਂ ਦੇ ਪਿਤਾ ਲਾਜਪਤ ਰਾਏ ਇੰਸਾਂ ਦਾ ਸਰੀਰ ਦਾਨ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਸੰਨ: 1980 ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਜੀ ਪਾਸੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਅਤੇ ਉਦੋਂ ਤੋਂ ਹੀ ਉਨ੍ਹਾਂ ਦੇ ਪਿਤਾ ਨੇ ਪੂਜਨੀਕ ਗੁਰੂ ਜੀ ਦੀ ਬਖਸ਼ੀ ਸਿੱਖਿਆ ਮੁਤਾਬਕ ਮਾਨਵਤਾ ਦੀ ਸੇਵਾ ਕੀਤੀ ਅਤੇ ਸੇਵਾ ਲਈ ਹਰਦਮ ਤਿਆਰ ਵੀ ਰਹਿੰਦੇ ਸਨ

ਸਾਧ ਸੰਗਤ ਦੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਲਾਜਪਤ ਰਾਏ ਇੰਸਾਂ ਜੀ ਦੇ ਸਰੀਰ ਨੂੰ ‘ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ , ਬਠਿੰਡਾ ‘ ਨੂੰ ਦਾਨ ਕੀਤਾ ਗਿਆ ਹੈ ਇਸ ਮੌਕੇ ਬਲਾਕ ਦੀ ਸਾਧ ਸੰਗਤ ਅਤੇ ਪਰਿਵਾਰ ਦੇ ਮੈਬਰਾਂ, ਰਿਸ਼ਤੇਦਾਰਾਂ ਵੱਲੋਂ ਐਬੂਲੈਂਸ ਦੇ ਮਗਰ ਸਰੀਰਦਾਨੀ ਲਾਜਪਤ  ਰਾਏ ਇੰਸਾਂ ‘ ਅਮਰ ਰਹੇ ਅਮਰ ਰਹੇ ‘  ਦੇ ਨਾਅਰੇ ਲਗਾਏ ਗਏ

ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਲਾਕ ਭੰਗੀਦਾਸ ਸੁਖਦੇਵ ਇੰਸਾਂ , 25 ਮੈਂਬਰ  ਬਲਵਿੰਦਰ ਇੰਸਾਂ , 15 ਮੈਂਬਰ ਲੱਕੀ ਇੰਸਾਂ , ਕ੍ਰਿਸ਼ਨ ਇੰਸਾਂ ਅਤੇ ਸ਼ਾਹ ਸਤਿਨਾਮ ਸਿੰਘ ਜੀ ਗੀ੍ਰਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੈਂਕੜੇ ਸੇਵਾਦਾਰ ਅਤੇ ਬਲਾਕ ਦੇ ਸੰਮਤੀਆਂ ਦੇ ਜਿੰਮੇਵਾਰ ਵੀਰ ਅਤੇ ਭੈਣਾਂ ਹਾਜਰ ਸਨ ਇਸ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਪੁਹੰਚੀ ਸਮੂਹ ਸਾਧ ਸੰਗਤ , ਦੋਸਤਾਂ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ ਗਿਆ

ਮਰਨ ਉਪਰੰਤ ਸਰੀਰਦਾਨ ਇੱਕ ਸ਼ਲਾਘਾਯੋਗ ਕਦਮ

ਇਸ ਮੌਕੇ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਐਂਡ ਰਿਸਰਚ ਵੱਲੋਂ ਪਹੁੰਚੇ ਡਾ. ਦੀ ਟਿਮ ਨੇ ਕਿਹਾ ਕਿ ਮਰਨ ਉਪਰੰਤ ਸਰੀਰਦਾਨ ਕਰਨਾ ਇੱਕ ਬਹੁਤ ਚੰਗਾ ਕਦਮ ਹੈ , ਇਸ ਨਾਲ ਐਮ.ਬੀ.ਬੀ.ਐਸ ਕਰ ਰਹੇ ਵਿਦਿਆਰਥੀਆਂ ਨੂੰ ਮੈਡੀਕਲ ਸਾਇੰਸ ਵਿੱਚ ਵਧੇਰੇ ਜਾਣਕਾਰੀ ਹਾਸਲ ਹੁੰਦੀ  ਹੈ । ਉਨ੍ਹਾਂ ਕਿਹਾ ਕਿ ਇਨ੍ਹਾ ਮ੍ਰਿਤਕ ਦੇਹਾਂ ਦੀ ਸਹਾਇਤਾ ਨਾਲ ਮੈਡੀਕਲ ਸਾਇੰਸ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਲੱਭਣ ਵਿੱਚ ਕਾਰਗਰ ਸਿੱਧ ਹੋਈ ਹੈ ਉਨ੍ਹਾਂ ਵੱਲੋਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਅਜਿਹੇ ਮਾਨਵਤਾ ਭਲਾਈ ਦੇ ਕਾਰਜਾਂ ਦੀ ਪ੍ਰਸ਼ੰਸ਼ਾ ਕੀਤੀ ਗਈ ਅਤੇ ਕਿਹਾ ਪੂਰੇ ਸਮਾਜ ਨੂੰ ਇਸ ਤਰ੍ਹਾਂ ਦੇ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿਣੇ ਚਾਹਿਦੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here