ਦੋ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਹੋਈ ਨਿਯੁਕਤੀ
ਰਿਆਦ, ਏਜੰਸੀ। ਸਾਊਦੀ ਅਰਬ ‘ਚ ਬਦਲਾਅ ਦੀ ਇੱਕ ਨਵੀਂ ਪਹਿਲ ਕਰਦੇ ਹੋਏ ਇੱਕ ਮਹਿਲਾ ਵਪਾਰੀ ਲੁਬਨਾ ਅਲ ਅੋਲਯਨ ਨੂੰ ਸਾਊਦੀ ਅਰੇਬੀਅਨ ਬੈਂਕ ਦੀ ਮੁਖੀ ਨਿਯੁਕਤ ਕੀਤਾ ਗਿਆ ਹੈ। ਅੋਲਯਨ ਨੂੰ ਸਾਊਦੀ ਬ੍ਰਿਟਿਸ਼ ਬੈਂਕ ਅਤੇ ਅਲਾਵੱਲ ਬੈਂਕ ਦੇ ਰਲੇਵੇਂ ਤੋਂ ਬਾਅਦ ਬਣੇ ਨਵੇਂ ਬੈਂਕ ਸਾਊਦੀ ਅਰੇਬੀਅਨ ਬੈਂਕ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਦੋ ਬੈਂਕਾਂ ਦੇ ਰਲੇਵੇਂ ਤੋਂ ਬਿਨਾਂ ਸਾਊਦੀ ਅਰੇਬੀਅਨ ਬੈਂਕ ਦੇਸ਼ ਦਾ ਤੀਜਾ ਸਭ ਤੋਂ ਵੱਡਾ ਬੈਂਕ ਹੈ। ਅੋਲਯਨ ਨੂੰ Saudi Arabia ਦੇ ਆਰਥਿਕ ਖੇਤਰ ‘ਚ ਮਹਿਲਾਵਾਂ ਦੀ ਅਗੂਆ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਅਮਰੀਕਾ ‘ਚ ਪੜ੍ਹੀ ਲਿਖੀ ਮਹਿਲਾ ਵਪਾਰੀ ਅੋਲਯਨ ਨੂੰ ਫੋਬਰਸ ਪੱਤ੍ਰਿਕਾ ਨੇ ਸਾਲ 2018 ‘ਚ ਖਾੜੀ ਦੇਸ਼ਾਂ ਦੀ ਸਭ ਤੋਂ ਪ੍ਰਭਾਵਸ਼ਾਲੀ ਮਹਿਲਾ ਦੀ ਸੂਚੀ ‘ਚ ਪਹਿਲਾ ਸਥਾਨ ਪ੍ਰਦਾਨ ਕੀਤਾ ਸੀ। ਸਾਊਦੀ ਅਰਬ ‘ਚ ਵਰਤਮਾਨ ‘ਚ ਮਹਿਲਾਵਾਂ ਦੇ ਨਿਯਮ ਕਾਫੀ ਸਖ਼ਤ ਹਨ। ਇਸ ਫੈਸਲੇ ਨੂੰ ਮਹਿਲਾ ਨਿਯਮਾਂ ‘ਚ ਲਚੀਲੇਪਣ ਦੀ ਸ਼ੁਰੂਆਤ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।