ਲੁਧਿਆਣਾ (ਜਸਵੀਰ ਸਿੰਘ ਗਹਿਲ)। ਟੋਲ ਦਰਾਂ ’ਚ ਵਾਧੇ ਦਾ ਵਿਰੋਧ ਜਤਾਉਂਦਿਆਂ ਐਤਵਾਰ ਨੂੰ ਕਿਸਾਨਾਂ ਨੇ ਲਾਡੋਵਾਲ ਟੋਲ ਪਲਾਜ਼ਾ ’ਤੇ ਕਬਜ਼ਾ ਕਰਕੇ ਮੁਲਾਜ਼ਮਾਂ ਨੂੰ ਉਥੋਂ ਹਟਾ ਦਿੱਤਾ ਤੇ ਟੋਲ ਪਲਾਜ਼ਾ ਨੂੰ ਮੁਫ਼ਤ ਕਰ ਦਿੱਤਾ। ਜਿਸ ਪਿੱਛੋਂ ਰਾਹਗੀਰਾਂ ਨੂੰ ਬਿਨਾਂ ਟੋਲ ਪਰਚੀ ਅਦਾ ਕੀਤੇ ਟੋਲ ਤੋਂ ਲੰਘਾਇਆ ਗਿਆ। ਕਿਸਾਨ ਆਗੂਆਂ ਕਿਹਾ ਕਿ ਟੋਲ ਪਲਾਜ਼ਾ ਲਾਡੋਵਾਲ ਦੀਆਂ ਟੋਲ ਦਰਾਂ ਵਿੱਚ ਇੱਕ ਸਾਲ ਵਿੱਚ ਤੀਜੀ ਵਾਰ ਕੀਤਾ ਗਿਆ ਹੈ ਜੋ ਕਿ ਰਾਹਗੀਰਾਂ ਦੀ ਜੇਬ ’ਤੇ ਸ਼ਰੇਆਮ ਡਾਕਾ ਹੈ। (Ladoval Toll Plaza)
ਇਹ ਵੀ ਪੜ੍ਹੋ : Anmol Gagan Maan: ਵਿਆਹ ਦੇ ਬੰਧਨ ‘ਚ ਬੱਝੇ ਮੰਤਰੀ ਅਨਮੋਲ ਗਗਨ ਮਾਨ, ਵੇਖੋ ਤਸਵੀਰਾਂ….
ਜਿਸ ਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਇਸ ਲਈ ਅੱਜ ਸਾਂਝੇ ਫੈਸਲੇ ਤਹਿਤ ਕਿਸਾਨਾਂ ਵੱਲੋਂ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਫ਼ਤ ਕਰਵਾਇਆ ਗਿਆ ਹੈ। ਪ੍ਰਦਰਸ਼ਨਕਾਰੀਆਂ ਚੇਤਾਵਨੀ ਦਿੱਤੀ ਕਿ ਜੇਕਰ ਟੋਲ ਪਲਾਜ਼ੇ ਦੀਆਂ ਦਰਾਂ ਘਟਾ ਕੇ ਰਾਹਗੀਰਾਂ ਨੂੰ ਰਾਹਤ ਨਾ ਦਿੱਤੀ ਗਈ ਤਾਂ ਕਿਸਾਨ ਪੱਕਾ ਮੋਰਚਾ ਲਗਾਉਣ ਲਈ ਮਜ਼ਬੂਰ ਹੋਣਗੇ। ਆਗੂਆਂ ਕਿਹਾ ਕਿ ਐਨਐੱਚਏਆਈ ਦੇ ਐੱਨਐੱਚ-44 ’ਤੇ ਇਸ ਟੋਲ ’ਤੇ ਹੋਰਨਾਂ ਟੋਲ ਪਲਾਜ਼ਿਆਂ ਦੇ ਮੁਕਾਬਲੇ ਵੱਧ ਰੇਟ ਵਸੂਲ ਕੀਤੇ ਜਾ ਰਹੇ ਹਨ। (Ladoval Toll Plaza)