ਲਦਾਖ: ਡੇਮਚੋਕ ਵਿੱਚ ਚੀਨੀ ਸੈਨਿਕਾਂ ਦੀ ਘੁਸਪੈਠ ’ਤੇ ਹੁਣ ਭਾਰਤੀ ਫੌਜ਼ ਦੀ ਪੂਰੀ ਨਜ਼ਰ
ਨਵੀਂ ਦਿੱਲੀ (ਏਜੰਸੀ) ਰਣਨੀਤਕ ਤੌਰ ’ਤੇ ਮਹੱਤਵਪੂਰਨ ਲੱਦਾਖ ਅਤੇ ਜੰਮੂ ਕਸ਼ਮੀਰ ’ਚ ਦੇਸ਼ ਦੀਆਂ ਸਰਹੱਦਾਂ ’ਤੇ ਬਣਾਏ ਜਾ ਰਹੇ ਮਜ਼ਬੂਤ ਪੁਲ ਦੁਸ਼ਮਣ ਨੂੰ ਮੂੰਹਤੋੜ ਜਵਾਬ ਦੇਣ ਦੀ ਫੌਜ ਦੀ ਤਾਕਤ ਦਾ ਪ੍ਰਤੀਕ ਹਨ। ਚੀਨ ਅਤੇ ਪਾਕਿਸਤਾਨ ਦਾ ਸਾਹਮਣਾ ਕਰਨ ਲਈ ਇੰਨ੍ਹਾਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਸਾਲ ਵਿੱਚ ਬਣਾਏ ਗਏ 47 ਨਵੇਂ ਪੁਲ ਫੌਜ਼ ਅਤੇ ਹਵਾਈ ਸੈਨਾ ਦੇ ਕਿਸੇ ਵੀ ਵੱਡੇ ਵਾਹਨ ਨੂੰ ਸਰਹੱਦ ਦੇ ਨੇੜੇ ਲਿਜਾਣ ਦੇ ਸਮਰੱਥ ਹਨ। ਰਣਨੀਤੀ ਤਹਿਤ ਇੱਕ ਪਾਸਿਓ ਵੱਡੇ ਤੋਂ ਵੱਡੇ ਜਹਾਜ ਉਤਾਰਨ ਲਈ ਅਸਲ ਕੰਟਰੋਲ ਰੇਖਾ ਦੇ ਨੇੜੇ ਐਡਵਾਂਸ ਲੈਂਡਿੰਗ ਗਰਾਉਂਡ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ। ਦੂਜੇ ਪਾਸੇ ਦੁਸ਼ਮਣ ਦੀ ਕਿਸੇ ਵੀ ਗਲਤੀ ਨੂੰ ਮੂੰਹਤੋੜ ਜਵਾਬ ਦੇਣ ਲਈ ਫੌਜ਼ ਨੂੰ ਸਰਹੱਦ ’ਤੇ ਜਲਦੀ ਪਹੁੰਚਾਉਣ ਲਈ ਪੁਲਾਂ ਅਤੇ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ।
ਡੇਮਚੋਕ ’ਚ ਕਈ ਵਾਰ ਚੀਨੀ ਫੌਜ਼ ਦੀ ਘੁਸਪੈਠ ਦੇ ਮਾਮਲੇ ਆਏ ਸਾਹਮਣੇ
ਨਵੇਂ ਪੁਲ ਅਤੇ ਸੜਕਾਂ ਨਾਲ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ’ਚ ਲਦਾਖ ਵਿੱਚ 19300 ਫੁੱਟ ਦੀ ਉਚਾਈ ’ਤੇ ਛੀਸ਼ੁਮਾਲੇ ਤੋਂ ਡੇਨਚੌਕ ਤੱਕ ਬਣੀ 52 ਕਿਲੋਮੀਟਰ ਸੜਕ ਵੀ ਰਣਨੀਤਕ ਤੌਰ ’ਤੇ ਮਹੱਤਵਪੂਰਨ ਹੈ। ਇਹ ਬਦਲਵੀਂ ਸੜਕ ਲੇਹ ਤੋਂ ਰਣਨੀਤਕ ਤੌਰ ’ਤੇ ਮਹੱਤਵਪੂਰਨ ਡੇਮਚੋਕ ਇਲਾਕੇ ਤੱਕ ਜ਼ਲਦੀ ਪਹੁੰਚਾਉਣ ਲਈ ਬਣਾਈ ਗਈ ਹੈ। ਡੇਮਚੋਕ ਵਿੱਚ ਕਈ ਵਾਰ ਚੀਨ ਦੀ ਸੇਨਾ ਦੇ ਘੁਸਪੈਠ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਓਥੇ ਹੀ, ਉੱਤਰੀ ਕਮਾਨ ਹੈੱਡਕੁਆਟ ਉੱਧਮਪੁਰ ਤੋਂ ਫੌਜ ਨੂੰ ਕਿਸ਼ਤਵਾੜ ਤੋਂ ਲਦਾਖ਼ ਤੱਕ ਲਿਜਾਣ ਲਈ ਬਦਲਵਾਂ ਰਾਸਤਾ ਵੀ ਤਿਆਰ ਕੀਤਾ ਜਾ ਰਿਹਾ ਹੈ।
ਪੂਰਬੀ ਲੱਦਾਖ ਵਿੱਚ 70 ਟਨ ਭਾਰ ਚੁੱਕਣ ਵਿੱਚ ਸਮਰੱਥ ਪੁਲ
ਮੰਗਲਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੁਆਰਾ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ 14 ਪੁਲਾਂ ਦੇ ਉਦਘਾਟਨ ਤੋਂ ਪਹਿਲਾਂ, ਅਕਤੂਬਰ 2020 ਵਿੱਚ 18 ਅਤੇ ਇਸ ਸਾਲ ਜੂਨ ਵਿੱਚ 15 ਪੁਲ ਦੇਸ਼ ਨੂੰ ਸਮਰਪਿਤ ਕੀਤੇ ਗਏ ਹਨ। ਇਹ ਸਾਰੇ ਕਲਾਸ-70 ਸ਼੍ਰੇਣੀ ਦੇ ਪੁਲ ਹਨ, ਜਿੰਨ੍ਹਾਂ ਨੂੰ ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਵੱਲੋਂ ਭਵਿੱਖ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਬਣਾਇਆ ਗਿਆ ਹੈ। ਇਨ੍ਹਾਂ ਤੋਂ ਵੱਡੀਆਂ ਗੱਡੀਆਂ ਰਾਹੀ ਫੌਜ਼ ਦੀਆਂ ਬੰਦੂਕਾਂ ਨੂੰ ਲਿਜ਼ਾਣਾ ਸੰਭਵ ਹੈ। ਪੂਰਬੀ ਲੱਦਾਖ ਵਿੱਚ ਪੁਰਾਣੇ ਪੁਲ ਸਿਰਫ਼ 24 ਟਨ ਭਾਰ ਢੋਣ ਦੇ ਸਰਮੱਥ ਸਨ। ਹੁਣ ਬਣਾਏ ਗਏ ਪੁਲ 70 ਟਨ ਭਾਰ ਚੁੱਕ ਸਕਦੇ ਹਨ। ਇਨ੍ਹਾਂ ਵਿੱਚੋਂ ਕਈ ਪੁਲ 80 ਮੀਟਰ ਤੋਂ ਵੱਧ ਲੰਬੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ