ਅੱਜ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਜਾ (Tobacco Prevention) ਰਿਹਾ ਹੈ ਕੇਂਦਰ ਤੇ ਸੂਬਾ ਸਰਕਾਰਾਂ ਦੇ ਸਿਹਤ ਵਿਭਾਗ ਵੱਲੋਂ ਇਸ ਦਿਨ ਨੂੰ ਸਮਰਪਿਤ ਸਰਗਰਮੀਆਂ ਸਾਹਮਣੇ ਆਉਂਦੀਆਂ ਹਨ ਪਰ ਜਿਸ ਤਰ੍ਹਾਂ ਤੰਬਾਕੂ ਦੇ ਸੇਵਨ ਕਰਕੇ ਕੈਂਸਰ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਸ ਦੇ ਮੁਤਾਬਿਕ ਤੰਬਾਕੂ ਦੀ ਰੋਕਥਾਮ ਲਈ ਪ੍ਰਚਾਰ ਦੇ ਪੱਧਰ ’ਚ ਵੱਡੀ ਤਬਦੀਲੀ ਲਿਆਉਣ ਦੀ ਜ਼ਰੂਰਤ ਹੈ ਹਾਲ ਦੀ ਘੜੀ ਅਬਾਦੀ ਦਾ ਵੱਡਾ ਹਿੱਸਾ ਸਿਰਫ ਇਸ ਗੱਲ ਨੂੰ ਮੰਨਦਾ ਹੈ ਕਿ ਤੰਬਾਕੂ ਨਾਲ ਬਿਮਾਰੀ ਸਿਰਫ਼ ਉਸੇ ਵਿਅਕਤੀ ਨੂੰ ਹੰਦੀ ਹੈ।
ਜੋ ਤੰਬਾਕੂ ਦਾ ਸੇਵਨ ਕਰਦਾ ਹੈ ਹਕੀਕਤ ਇਹ ਹੈ ਕਿ (Tobacco Prevention) ਸੇਵਨ ਕਰਨ ਨਾਲ ਸਰੀਰ ਦੇ ਅੰਦਰ 30 ਫੀਸਦੀ ਧੂੰਆਂ ਜਾਂਦਾ ਹੈ ਜਦੋਂਕਿ 70 ਫੀਸਦੀ ਬਾਹਰ ਵੀ ਫੈਲਦਾ ਹੈ ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਤੰਬਾਕੂ ਦਾ ਸੇਵਨ ਕਰਨ ਵਾਲਾ ਆਪ ਤਾਂ ਮਰਦਾ ਹੀ ਹੈ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਲੈ ਬਹਿੰਦਾ ਹੈ ਦੁਨੀਆ ’ਚ ਬਹੁਤ ਸਾਰੇ ਅਜਿਹੇ ਕੇਸ ਮਿਲ ਰਹੇ ਹਨ ਕਿ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਹੀ ਕੈਂਸਰ ਦਾ ਸ਼ਿਕਾਰ ਹੋ ਗਏ ਅਸਲ ’ਚ ਨੁਕਸਾਨ ਤਾਂ ਧੂੰਆਂ ਹੀ ਕਰਦਾ ਹੈ ਭਾਵੇਂ ਉਹ ਸੇਵਨ ਕਰਨ ਵਾਲਾ ਹੋਵੇ ਜਾਂ ਸੇਵਨ ਨਾ ਕਰਨ ਵਾਲਾ ਹੋਵੇ ਅਜਿਹੇ ਹਾਲਾਤਾਂ ’ਚ ਅਣਜਾਣ ਪਰਿਵਾਰਕ ਮੈਂਬਰ ਤੇ ਬੱਚੇ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਕੈਬਨਿਟ ਵਿੱਚ ਸ਼ਾਮਲ ਹੋਣਗੇ 2 ਨਵੇਂ ਮੰਤਰੀ
ਅਸਲ ’ਚ ਜਾਗਰੂਕਤਾ ਤੇ ਸੰਪੂਰਨ ਜਾਣਕਾਰੀ ਦੀ ਘਾਟ (Tobacco Prevention) ਬਹੁਤ ਵੱਡੀ ਸਮੱਸਿਆ ਹੈ ਇਹ ਵੀ ਹੈਰਾਨੀਜਨਕ ਹੈ ਕਿ ਕੈਂਸਰ ਦੀ ਭਿਆਨਕ ਮਾਰ ਦੇ ਬਾਵਜੂਦ ਸਿਹਤ ਨੀਤੀਆਂ ’ਚ ਆਪਾ ਵਿਰੋਧ ਹੈ ਜਿਸ ਕਾਰਨ ਤੰਬਾਕੂ ਦੀ ਵਰਤੋਂ ਦਾ ਰੁਝਾਨ ਖਤਮ ਨਹੀਂ ਹੋ ਰਿਹਾ ਸਿਹਤ ਵਿਭਾਗ ਹੀ ਇਸ ਗੱਲ ਨੂੰ ਮੰਨਦਾ ਹੈ ਕਿ ਤੰਬਾਕੂ ਦੀ ਵਰਤੋਂ ਸਿਹਤ ਲਈ ਖਤਰਨਾਕ ਹੈ ਤੇ ਸਰਕਾਰ ਦੀਆਂ ਹਦਾਇਤਾਂ ’ਤੇ ਹੀ ਤੰਬਾਕੂ ਦੀ ਸਿਗਰਟ, ਬੀੜੀ ਦੀ ਪੈਕਿੰਗ ’ਤੇ ਲਿਖਿਆ ਜਾਂਦਾ ਹੈ ਕਿ ਤੰਬਾਕੂ ਦੀ ਵਰਤੋਂ ਸਿਹਤ ਲਈ ਖਤਰਨਾਕ ਹੈ ਜੇਕਰ ਵਰਤੋਂ ਸਿਹਤ ਲਈ ਖਤਰਨਾਕ ਹੀ ਹੈ ਤਾਂ ਇਸ ਨੂੰ ਬਣਾਇਆ ਹੀ ਕਿਉਂ ਜਾਂਦਾ ਹੈ।
ਤੰਬਾਕੂਨੋਸ਼ੀ ਵਾਲੇ ਪਦਾਰਥ ਬਣਾਉਣ ਵਾਲੀਆਂ ਫੈਕਟਰੀਆਂ ’ਚ ਅਰਬਾਂ ਰੁਪਏ ਦੇ ਉਤਪਾਦ ਕਿਉਂ ਬਣਾਏ ਜਾਂਦੇ ਹਨ ਇਸ ਹਿਸਾਬ ਨਾਲ ਤਾਂ ਤੰਬਾਕੂ ਦੀ ਇੱਕ ਵੀ ਫੈਕਟਰੀ ਨਹੀਂ ਹੋਣੀ ਚਾਹੀਦੀ ਹੈ ਜ਼ਹਿਰ ਤਾਂ ਜ਼ਹਿਰ ਹੈ ਭਾਵੇਂ ਉਹ ਸਕੂਲ, ਹਸਪਤਾਲ ਤੋਂ ਦੂਰ ਵਿਕੇ ਜਾਂ ਨੇੜੇ ਤੰਬਾਕੂ ਵਾਲੀਆਂ ਚੀਜ਼ਾਂ ਵੇਚਣ ਵਾਲੀਆਂ ਦੁਕਾਨਾਂ ਦੀ ਦੂਰੀ ਤੈਅ ਕੀਤੀ ਗਈ ਹੈ ਅਜਿਹੀਆਂ ਹਦਾਇਤਾਂ ਬਹੁਤੀਆਂ ਫਲਦਾਇਕ ਨਹੀਂ ਸਾਬਤ ਹੁੰਦੀਆਂ ਚੰਗਾ ਹੋਵੇ।
ਜੇਕਰ ਤੰਬਾਕੂ ਦੇ ਉਤਪਾਦਨ ਤੇ ਕਿਧਰੇ ਵੀ ਵਿੱਕਰੀ ’ਤੇ ਪਾਬੰਦੀ ਹੋਵੇ ਅਸਲ ’ਚ ਦੂਹਰੇ ਮਾਪਦੰਡਾਂ ਕਾਰਨ ਹੀ ਨਾ ਤਾਂ ਸ਼ਰਾਬ ਦਾ ਸੇਵਨ ਬੰਦ ਹੋ ਰਿਹਾ ਹੈ ਤੇ ਨਾ ਤੰਬਾਕੂ ਦਾ ਧਰਮ ਤੇ ਸਿਹਤ ਵਿਗਿਆਨ ਦਾ ਸਿੱਧਾ ਸਬੰਧ ਹੈ ਅਤੇ ਅਸਲ ਅਰਥਾਂ ’ਚ ਧਰਮ ਸਿਹਤ ਵਿਗਿਆਨ ਦਾ ਆਧਾਰ ਹੈ ਹਰ ਧਰਮ ਸ਼ਰਾਬ ਤੇ, ਤੰਬਾਕੂ ਸਮੇਤ ਹੋਰ ਬਹੁਤ ਸਾਰੇ ਨਸ਼ਿਆਂ ਦੀ ਮਨਾਹੀ ਕਰਦਾ ਹੈ ਪਰ ਕਥਿਤ ਆਧੁਨਿਕਤਾਵਾਦੀ ਲੋਕ ਖਾਣ-ਪੀਣ ਦੀ ਕਥਿਤ ਅਜ਼ਾਦੀ ਦੇ ਨਾਂਅ ’ਤੇ ਮਨੁੱਖਤਾ ਨੂੰ ਗੁੰਮਰਾਹ ਕਰਦੇ ਹਨ ਜੇਕਰ ਸਰਕਾਰਾਂ ਇੱਕ ਹੀ ਮਾਪਦੰਡ ਅਪਣਾਉਣ ਅਤੇ ਸਿਹਤ ਨੀਤੀਆਂ ਵਿਗਿਆਨਕ ਤੇ ਤਰਕਸੰਗਤ ਬਣਾਉਣ ਤਾਂ ਤੰਬਾਕੂ ਦੀ ਰੋਕਥਾਮ ਚੰਦ ਦਿਨਾਂ ’ਚ ਹੋ ਸਕਦੀ ਹੈ।