ਜੀ-20 ਦੇਸ਼ਾਂ ਨੇ ਦੇਖੀ ਕਸ਼ਮੀਰ ਦੀ ਬਦਲਦੀ ਤਸਵੀਰ

G-20 Countries

G-20 Countries

ਸ੍ਰੀਨਗਰ ’ਚ ਜੀ-20 ਦੇ ਸੈਰ-ਸਪਾਟਾ ਕਾਰਜ (G-20 Countries) ਸਮੂਹ ਦੇ ਤਿੰਨ ਰੋਜ਼ਾ ਸੰਮੇਲਨ ਨਾਲ ਜੰਮੂ-ਕਸ਼ਮੀਰ ਦੇ ਬਦਲਦੇ ਸੁਖਦਾਈ ਅਤੇ ਲੋਕਤੰਤਰਿਕ ਸਵਰੂਪ, ਸੈਰ-ਸਪਾਟੇ ਨੂੰ ਨਵੀਂ ਦਿਸ਼ਾ ਮਿਲਣ ਅਤੇ ਬਾਲੀਵੁੱਡ ਦੇ ਨਾਲ ਰਿਸ਼ਤੇ ਮਜ਼ਬੂਤ ਹੋਣ ਦਾ ਆਧਾਰ ਮਜ਼ਬੂਤ ਹੋਇਆ ਹੈ ਬੀਤੇ 75 ਸਾਲਾਂ ਤੋਂ ਜੋ ਹਾਲਾਤ ਰਹੇ, ਜਿਨ੍ਹਾਂ ’ਚ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਰਿਹਾ ਹੈ, ਉਸ ’ਚੋਂ ਪੈਦਾ ਹੋਏ ਸਮਾਜਿਕ ਸ਼ੋਸ਼ਣ, ਅੱਤਵਾਦ, ਅਨਿਆਂ, ਅਸ਼ਾਂਤੀ ਅਤੇ ਅਤੇ ਪੱਖਪਾਤ ਦੀ ਵਿਵਸਥਾ ਨੂੰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤੇ ਜਾਣ ਦੀ ਤਸਵੀਰ ਸਾਹਮਣੇ ਆਈ ਹੈ ਸੰਸਾਰਕ ਅਤੇ ਟਿਕਾਊ ਸੈਰ-ਸਪਾਟੇ ਨੂੰ ਉਤਸ਼ਾਹ ਦੇਣ ਦੀ ਦਿ੍ਰਸ਼ਟੀ ਨਾਲ ਸੰਮੇਲਨ ਦਾ ਕਸ਼ਮੀਰ ’ਚ ਹੋਣਾ ਜੰਮੂ ਕਸ਼ਮੀਰ ਦੀ 1.30 ਕਰੋੜ ਦੀ ਅਬਾਦੀ ਲਈ ਮਾਣ ਦੀ ਗੱਲ ਹੈ।

ਸ੍ਰੀਨਗਰ ’ਚ ਡਲ ਝੀਲ ਦੇ ਕਿਨਾਰੇ ਸ਼ੇਰ-ਏ-ਕਸ਼ਮੀਰ (G-20 Countries) ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ’ਚ ਭਾਰਤ ਸਰਕਾਰ ਨੇ ਜੀ-20 ਨਾਲ ਜੁੜੇ ਇਸ ਪ੍ਰੋਗਰਾਮ ਨੂੰ ਸੁੰਦਰ ਅਤੇ ਸੁਰੱਖਿਅਤ ਮਾਹੌਲ ਦੇਣ ’ਚ ਕੋਈ ਕਸਰ ਨਹੀਂ ਛੱਡੀ ਹੈ ਚੀਨ ਅਤੇ ਪਾਕਿਸਤਾਨ ਦੇ ਵਿਰੋਧ ਦੇ ਬਾਵਜ਼ੂਦ ਭਾਰਤ ਨੇ ਆਪਣੇ ਅੰਦਰੂਨੀ ਮਾਮਲਿਆਂ ’ਚ ਕਿਸੇ ਹੋਰ ਦੇਸ਼ ਦੇ ਇਤਰਾਜ਼ ਸਹਿਣ ਤੋਂ ਸਾਫ਼ ਇਨਕਾਰ ਕਰਦਿਆਂ ਨਾ ਸਿਰਫ਼ ਹਿੰਮਤ ਦਾ ਸਬੂਤ ਦਿੱਤਾ ਸਗੋਂ ਭਾਰਤ ਦਾ ਹਰ ਤਰ੍ਹਾਂ ਸ਼ਕਤੀ-ਭਰਪੂਰ ਹੋਣ ਦਾ ਵੀ ਸੰਕੇਤ ਦੇ ਕੇ ਵਿਰੋਧੀ ਤਾਕਤਾਂ ਨੂੰ ਚਿਤਾਇਆ ਹੈ ਭਾਰਤ ਨੇ ਗੁਆਂਢੀ ਦੇਸ਼ਾਂ ਦੀ ਨਾ ਸਿਰਫ਼ ਅਣਦੇਖੀ ਕੀਤੀ, ਸਗੋਂ ਇਨ੍ਹਾਂ ਦੋਵਾਂ ਦੇਸ਼ਾਂ ਨੂੰ ਦੋ ਟੁੱਕ ਜਵਾਬ ਵੀ ਦਿੱਤਾ ਅਜਿਹਾ ਕਰਨਾ ਜ਼ਰੂਰੀ ਸੀ, ਕਿਉਂਕਿ ਭਾਰਤ ਨੂੰ ਆਪਣੇ ਕਿਸੇ ਵੀ ਇਲਾਕੇ ’ਚ ਹਰ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਅਧਿਕਾਰ ਹੈ।

G-20 Countries

ਉਹ ਚਾਹੇ ਅੰਤਰਰਾਸ਼ਟਰੀ ਪੱਧਰ ਦੇ ਹੀ ਕਿਉਂ ਨਾ (G-20 Countries) ਹੋਣ ਭਾਰਤ ਨਾ ਸਿਰਫ਼ ਅੰਦਰੂਨੀ ਮਾਮਲਿਆਂ ’ਚ ਸਗੋਂ ਦੁਨੀਆ ’ਚ ਆਪਣੀ ਅਜ਼ਾਦ ਪਛਾਣ ਨੂੰ ਲੈ ਕੇ ਤੱਤਪਰ ਹੈ ਦਿਨੋਂ-ਦਿਨ ਸ਼ਕਤੀ-ਭਰਪੂਰਤਾ ਵੱਲ ਵਧਦੇ ਹੋਏ ਚੀਨ ਅਤੇ ਪਾਕਿਸਤਾਨ ਨੂੰ ਉਸ ਦੀ ਜ਼ਮੀਨ ਦਿਖਾਉਣ ’ਚ ਭਾਰਤ ਸਫ਼ਲ ਰਿਹਾ ਹੈ ਚੀਨ ਦੀ ਦੋਗਲੀ ਨੀਤੀ ਅਤੇ ਮਾੜੇ ਇਰਾਦਿਆਂ ਦਾ ਭਾਰਤ ਨੇ ਕਰਾਰਾ ਜਵਾਬ ਦਿੱਤਾ ਹੈ ਕਸ਼ਮੀਰ ਦੇ ਮਾਮਲੇ ’ਚ ਚੀਨ ਕਈ ਵਾਰ ਆਪਣੀ ਫਜੀਹਤ ਪਹਿਲਾਂ ਵੀ ਕਰਵਾ ਚੁੱਕਾ ਹੈ ਉਸ ਨੇ ਪਾਕਿਸਤਾਨੀ ਅੱਤਵਾਦੀਆਂ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਪਾਬੰਦੀਸ਼ੁਦਾ ਕਰਨ ਦੀ ਪਹਿਲ ’ਚ ਹਰ ਵਾਰ ਅੜਿੱਕਾ ਲਾਇਆ, ਪਰ ਕਈ ਮੌਕਿਆਂ ’ਤੇ ਉਸ ਨੂੰ ਮੂੰਹ ਦੀ ਖਾਣੀ ਪਈ ਚੀਨ ਆਪਣੀਆਂ ਹਰਕਤਾਂ ਨਾਲ ਇਹੀ ਦੱਸ ਰਿਹਾ ਹੈ।

G-20 Countries

ਕਿ ਅੱਤਵਾਦ ਦੇ ਮਾਮਲੇ ’ਚ ਉਸ ਦੀ ਕਹਿਣੀ ਅਤੇ (G-20 Countries) ਕਰਨੀ ’ਚ ਫਰਕ ਹੈ ਇਹ ਫਰਕ ਦੁਨੀਆ ਵੀ ਦੇਖ ਰਹੀ ਹੈ, ਪਰ ਚੀਨ ਸਹੀ ਰਸਤੇ ’ਤੇ ਆਉਣ ਨੂੰ ਤਿਆਰ ਨਹੀਂ ਇਕੱਲਾ ਪਿਆ ਚੀਨ ਆਪਣੀਆਂ ਹੀ ਚਾਲਾਂ ਨਾਲ ਪਸਤ ਹੁੰਦਾ ਰਿਹਾ ਹੈ, ਉਸ ਨੇ ਅਰੁਣਾਚਲ ਪ੍ਰਦੇਸ਼ ’ਚ ਵੀ ਜੀ-20 ਦੀ ਇੱਕ ਬੈਠਕ ਦਾ ਬਾਈਕਾਟ ਕੀਤਾ ਸੀ, ਪਰ ਭਾਰਤ ਆਪਣੇ ਫੈਸਲੇ ’ਤੇ ਅਡੋਲ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਭਾਵਸ਼ਾਲੀ ਅਗਵਾਈ ’ਚ ਭਾਰਤ ਸਰਕਾਰ ਨੂੰ ਆਪਣਾ ਇਹ ਅਡੋਲ ਅਤੇ ਬਹਾਦਰੀ ਭਰਿਆ ਰਵੱਈਆ ਜਾਰੀ ਰੱਖਦਿਆਂ ਚੀਨ ਅਤੇ ਪਾਕਿਸਤਾਨ ਨੂੰ ਉਸੇ ਦੀ ਭਾਸ਼ਾ ’ਚ ਜਵਾਬ ਲਗਾਤਾਰ ਦਿੰਦੇ ਰਹਿਣਾ ਚਾਹੀਦਾ ਹੈ ਭਾਵੇਂ ਹੀ ਸ੍ਰੀਨਗਰ ’ਚ ਜੀ-20 ਦੇ ਸੈਰ-ਸਪਾਟਾ ਕਾਰਜ ਸਮੂਹ ਦੀ ਬੈਠਕ ਤੋਂ ਚੀਨ ਨੇ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ।

G-20 Countries

ਉਸ ਦਾ ਸਾਥ ਤੁਰਕੀਏ ਵੀ ਦੇ ਰਿਹਾ ਹੈ ਜਦੋਂ (G-20 Countries) ਕਿ ਤੁਰਕੀਏ ਅਤੇ ਸਾਊਦੀ ਅਰਬ ਦੇ ਸੈਰ-ਸਪਾਟੇ ਨਾਲ ਜੁੜੇ ਪ੍ਰਤੀਨਿਧੀ ਸ਼ਾਮਲ ਹੋਏ ਹਨ ਇੱਕ-ਦੋ ਹੋਰ ਦੇਸ਼ ਵੀ ਇਸ ਬੈਠਕ ’ਚ ਸ਼ਾਮਲ ਹੋਣ ਤੋਂ ਭਾਵੇਂ ਹੀ ਮਨ੍ਹਾ ਕਰਨ, ਪਰ ਇਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਇਸ ਬੈਠਕ ’ਚ 25 ਦੇਸ਼ਾਂ ਦੇ 60 ਤੋਂ ਪ੍ਰਤੀਨਿਧੀ ਭਾਗ ਲੈ ਰਹੇ ਹਨ ਰੂਸ-ਯੂਕਰੇਨ ’ਚ ਜੰਗ ਦੁਨੀਆ ਲਈ ਇੱਕ ਵੱਡੀ ਚਿੰਤਾ ਹੈ, ਸਮੱੁਚੀ ਦੁਨੀਆ ਜੰਗਮੁਕਤ ਮਾਹੌਲ ਚਾਹੁੰਦੀ ਹੈ ਕੁਝ ਚੀਨ ਵਰਗੇ ਦੇਸ਼ ਹਨ ਜੋ ਇਸ ਸੋਚ ’ਚ ਅੜਿੱਕਾ ਬਣੇ ਹੋਏ ਹਨ ਇਸ ਲਈ ਸਪੱਸ਼ਟ ਹੈ ਕਿ ਜ਼ਿਆਦਾਤਰ ਦੇਸ਼ਾਂ ਨੇ ਚੀਨ ਨੂੰ ਸ਼ੀਸ਼ਾ ਦਿਖਾਉਣਾ ਜ਼ਰੂਰੀ ਸਮਝਿਆ ਉਨ੍ਹਾਂ ਦਾ ਇਹ ਫੈਸਲਾ ਚੀਨ ਦੀ ਫਜੀਹਤ ਵੀ ਹੈ ਤੇ ਇਸ ’ਤੇ ਮੋਹਰ ਵੀ ਕਿ ਜੰਮੂ-ਕਸ਼ਮੀਰ ਤੋਂ ਵੰਡਪਾਊ ਧਾਰਾ 370 ਖਤਮ ਕਰਨ ਦਾ ਭਾਰਤ ਦਾ ਫੈਸਲਾ ਸਹੀ ਸੀ।

ਇਹ ਵੀ ਪੜ੍ਹੋ : ਤੰਬਾਕੂ ਰੋਕਥਾਮ ਲਈ ਪ੍ਰਚਾਰ ’ਚ ਕਮੀ

ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਕਤ ਦਾ ਲਗਾਤਾਰ ਵਿਸ਼ਵ ਮੰਚਾਂ ’ਤੇ ਅਹਿਸਾਸ ਹੋਣਾ ਸੁਖਦਾਈ ਸੰਕੇਤ ਹਨ ਇਹ ਤਾਕਤ ਇਸ ਲਈ ਵੀ ਵਧ ਰਹੀ ਹੈ ਕਿ ਦੁਨੀਆ ਹੁਣ ਸ਼ਾਂਤੀ ਚਾਹੰੁਦੀ ਹੈ, ਅੱਤਵਾਦ ਅਤੇ ਜੰਗਮੁਕਤ ਦੁਨੀਆ ਦਾ ਢਾਂਚਾ ਉਸ ਦੀ ਇੱਛਾ ਹੈ ਭਾਰਤ ਆਪਣੀ ਸ਼ਾਂਤੀ, ਮਨੁੱਖਵਾਦੀ ਸੋਚ ਅਤੇ ਹਿੰਸਾ-ਜੰਗ ਵਿਰੋਧੀ ਨੀਤੀਆਂ ਨਾਲ ਸਾਰੇ ਮਹੱਤਵਪੂਰਨ ਅੰਤਰਰਾਸ਼ਟਰੀ ਮੰਚਾਂ ’ਤੇ ਜਿਸ ਤਰ੍ਹਾਂ ਵਿਸ਼ਵ ਭਾਈਚਾਰੇ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਅੰਤਰਰਾਸ਼ਟਰੀ ਮਾਮਲਿਆਂ ’ਚ ਭਾਰਤ ਦੀ ਭੂਮਿਕਾ ਵਧ ਰਹੀ ਹੈ ਅਤੇ ਮਜ਼ਬੂਤ ਹੋ ਰਹੀ ਹੈ ਇਸ ਦਾ ਇੱਕ ਪ੍ਰਮਾਣ ਹੁਣੇ ਹਾਲ ’ਚ ਹਿਰੋਸ਼ੀਮਾ ’ਚ ਜੀ-7 ਦੀ ਬੈਠਕ ’ਚ ਮਿਲਿਆ ਅਤੇ ਫਿਰ ਪਾਪੂਆ ਨਿਊ ਗਿਨੀ ’ਚ ਵੀ ਭਾਰਤੀ ਪ੍ਰਧਾਨ ਮੰਤਰੀ ਜਿਸ ਤਰ੍ਹਾਂ ਜਾਪਾਨੀ ਮੀਡੀਆ ’ਚ ਛਾਏ ਰਹੇ।

ਇਹ ਵੀ ਪੜ੍ਹੋ : ਸ਼ਰਾਬ ਦੇ ਠੇਕੇ ਨੂੰ ਬੰਦ ਕਰਵਾਉਣ ਲਈ ਡਟੇ ਸਕੂਲੀ ਬੱਚੇ ਤੇ ਮੁਹੱਲਾ ਵਾਸੀ

ਉਸੇ ਤਰ੍ਹਾਂ ਪਾਪੂਆ ਨਿਊ ਗਿਨੀ ਅਤੇ ਫਿਜੀ ’ਚ ਵੀ ਇਨ੍ਹਾਂ ਦੋਵਾਂ ਦੇਸ਼ਾਂ ਨੇ ਆਪਣੇ ਸਰਵਉੱਚ ਸਨਮਾਨ ਨਾਲ ਮੋਦੀ ਨੂੰ ਸਨਮਾਨਿਤ ਕੀਤਾ ਹੈ ਅਸਲ ’ਚ ਇਨ੍ਹਾਂ ਦੋਵਾਂ ਦੇਸ਼ਾਂ ਦੇ ਅੰਤਰਰਾਸ਼ਟਰੀ ਪੱਧਰ ਦੇ ਸਰਵੳੱੁਚ ਸਨਮਾਨ ਨਾਲ ਕਿਸੇ ਹੋਰ ਦੇਸ਼ ਦੇ ਵਿਅਕਤੀ ਨੂੰ ਸਨਮਾਨਿਤ ਕੀਤਾ ਜਾਣਾ ਦੁਰਲੱਭ ਗੱਲ ਹੈ, ਇਤਿਹਾਸਕ ਘਟਨਾ ਹੈ ਇਸ ਬੈਠਕ ਦਾ ਮਕਸਦ ਦੁਨੀਆ ਨੂੰ ਕਸ਼ਮੀਰ ਦੀ ਬਦਲਦੀ ਤਸਵੀਰ ਦਿਖਾਉਣਾ ਹੈ ਵਿਦੇਸ਼ੀ ਡਿਪਲੋਮੈਟਾਂ ਨੇ ਇਹ ਤਸਵੀਰ ਬਹੁਤ ਨੇੜਿਓਂ ਦੇਖੀ ਹੈ ਕਿ ਕਸ਼ਮੀਰ ਅਸ਼ਾਂਤੀ ਅਤੇ ਅੱਤਵਾਦ ਦੇ ਪਰਛਾਵੇਂ ਤੋਂ ਮੁਕਤ ਹੋ ਰਿਹਾ ਹੈ ਅਤੇ ਪਾਕਿਸਤਾਨ ਦਾ ਇੱਥੇ ਕੋਈ ਪ੍ਰਭਾਵ ਨਹੀਂ ਹੈ ਘਾਟੀ ਦੀ ਆਵਾਮ ਦੇਸ਼ ਦੀ ਮੁੱਖਧਾਰਾ ’ਚ ਸ਼ਾਮਲ ਹੈ ਅਤੇ ਇਹ ਪ੍ਰਸ਼ਾਸਨ ਨਾਲ ਮਿਲ ਕੇ ਕਸ਼ਮੀਰ ਦੇ ਵਿਕਾਸ ’ਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ ਹੁਣ ਜ਼ਮੀਨੀ ਪੱਧਰ ’ਤੇ ਲੋਕਤੰਤਰ ਮਜ਼ਬੂਤ ਹੋਇਆ ਹੈ।

G-20 Countries

ਨਵੇਂ ਉਦਯੋਗ ਆ ਰਹੇ ਹਨ, ਖੇਤੀ ਵਿਕਾਸ ਉੱਥੋਂ ਦੇ ਪਿੰਡਾਂ ਨੂੰ ਖੁਸ਼ਹਾਲ ਬਣਾ ਰਿਹਾ ਹੈ, ਬੁਨਿਆਦੀ ਢਾਂਚੇ ਦਾ ਵਿਕਾਸ ਤੇਜ਼ੀ ਨਾਲ ਹੋ ਰਿਹਾ ਹੈ ਅਤੇ ਤਕਨੀਕ ’ਤੇ ਸਰਕਾਰ ਦੀਆਂ ਪਹਿਲਾਂ ਨਾਲ ਜੰਮੂ ਕਸ਼ਮੀਰ ਨੂੰ ਇੱਕ ਡਿਜ਼ੀਟਲ ਸਮਾਜ ’ਚ ਬਦਲਿਆ ਜਾ ਰਿਹਾ ਹੈ ਜਦੋਂਕਿ ਜੀ-20 ਬੈਠਕ ਦੌਰਾਨ ਪਾਕਿ ਸਮੱਰਥਿਤ ਅੱਤਵਾਦੀਆਂ ਨੇ ਵੱਡੀ ਅੱਤਵਾਦੀ ਘਟਨਾ ਕਰਨ ਦੀ ਯੋਜਨਾ ਬਣਾਈ, ਉਨ੍ਹਾਂ ਦੀਆਂ ਸਾਜਿਸ਼ਾਂ ਨੂੰ ਦੇਖਦਿਆਂ ਸੁਰੱਖਿਆ ਦੇ ਕਰੜੇ ਇੰਤਜਾਮ ਕੀਤੇ ਗਏ ਹਨ ਪਰ ਐਨਾ ਤੈਅ ਹੈ ਕਿ ਕਸ਼ਮੀਰ ਤੇਜ਼ੀ ਨਾਲ ਬਦਲ ਰਿਹਾ ਹੈ ਨਿਸ਼ਚਿਤ ਹੀ ਜੀ-20 ਦੇ ਇਸ ਪ੍ਰੋਗਰਾਮ ਨਾਲ ਕਸ਼ਮੀਰ ਦਾ ਨਵਾਂ ਉਦੈ ਹੋਵੇਗਾ ਵਿਕਾਸ ਦੇ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਜੰਮੂ ਕਸ਼ਮੀਰ ਭਾਰਤ ਦੇ ਵਿਕਸਿਤ ਖੇਤਰਾਂ ਦੀ ਕਤਾਰ ’ਚ ਅੱਗੇ ਵਧੇਗਾ।

ਇਹ ਵੀ ਪੜ੍ਹੋ : ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋ ਨਸ਼ੀਲੇ ਪਦਾਰਥ ਨਸ਼ਟ ਕਰਵਾਏ

ਇਸ ਨਾਲ ਹਾਸਪੀਟੈਲਿਟੀ ਖੇਤਰ ’ਚ ਬਹੁਤ ਵੱਡੇ ਪੈਮਾਨੇ ’ਤੇ ਨਿਵੇਸ਼ ਦੇ ਪ੍ਰਸਤਾਵ ਆਉਣਗੇ ਸਰਕਾਰ ਨੇ 300 ਨਵੇਂ ਸੈਰ-ਸਪਾਟਾ ਸਥਾਨਾਂ ਨੂੰ ਵਿਕਾਸ ਲਈ ਨਿਸ਼ਾਨਦੇਹ ਕੀਤਾ ਹੈ ਸੈਰ-ਸਪਾਟਾ ਖੇਤਰ ਨੂੰ ਜੰਮੂ-ਕਸ਼ਮੀਰ ’ਚ ਇੱਕ ਉਦਯੋਗ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਸ ਨੂੰ ਵੀ ਜੰਮੂ ਕਸ਼ਮੀਰ ਦੀ ਉਦਯੋਗਿਕ ਨੀਤੀ ਦੇ ਆਧਾਰ ’ਤੇ ਵਿੱਤੀ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਭਾਰਤ ਸਰਕਾਰ ਆਮ ਜਨਤਾ ਨੂੰ ਸਮਾਜਿਕ ਅਤੇ ਆਰਥਿਕ ਤੌਰ ’ਤੇ ਖੁਸ਼ਹਾਲ ਬਣਾਉਣ ਲਈ ਵਚਨਬੱਧ ਹੈ ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਦੇਖਦਿਆਂ ਅਤੇ ਜੰਮੂ ਕਸ਼ਮੀਰ ਤੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਹੀ ਪਾਕਿਸਤਾਨ ਬੁਰੀ ਤਰ੍ਹਾਂ ਬੁਖਲਾਇਆ ਹੋਇਆ ਹੈ ਅਤੇ ਚੀਨ ਸਿਰਫ਼ ਪਾਕਿਸਤਾਨ ਨੂੰ ਹੀ ਸੰਤੁਸ਼ਟ ਕਰਨਾ ਚਾਹੁੰਦਾ ਹੈ ਕਿਉਂਕਿ ਚੀਨ ੇਦੇ ਆਰਥਿਕ ਹਿੱਤ ਉਸ ਨਾਲ ਜੁੜੇ ਹੋਏ ਹਨ।

G-20 Countries

ਜੀ-20 ਬੈਠਕ ਦਾ ਪ੍ਰੋਗਰਾਮ ਕਰਕੇ ਭਾਰਤ ਨੇ ਇਹ ਦਿਖਾ ਦਿੱਤਾ ਹੈ ਕਿ ਕਸ਼ਮੀਰ ’ਚ ਹੁਣ ਕੋਈ ਵਿਵਾਦ ਨਹੀਂ ਹੈ ਅਤੇ ਇਹ ਭਾਰਤ ਦਾ ਅਨਿੱਖੜਵਾਂ ਅੰਗ ਹੈ ਲੱਦਾਖ ਅਤੇ ਅਰੁਣਾਚਲ ’ਚ ਅਜਿਹੇ ਪ੍ਰੋਗਰਾਮ ਕਰਕੇ ਭਾਰਤ ਨੇ ਇਹ ਵੀ ਸੰਦੇਸ਼ ਦਿੱਤਾ ਹੈ ਕਿ ਇਹ ਸਾਰੇ ਖੇਤਰ ਭਾਰਤ ਦਾ ਅਨਿੱਖੜਵਾਂ ਹਿੰਸਾ ਹਨ ਅਤੇ ਭਾਰਤ ਦੀ ਮੁਖਤਿਆਰੀ ਦੇ ਅੰਤਰਗਤ ਆਉਂਦੇ ਹਨ ਇਸ ਨੂੰ ਭਾਰਤੀ ਕੂਟਨੀਤੀ ਦੀ ਜਬਰਦਸਤ ਸਫਲਤਾ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ ਕਿ ਜਦੋਂ ਵੀ ਕੋਈ ਦੇਸ਼ ਕਿਸੇ ਅੰਤਰਰਾਸ਼ਟਰੀ ਸਮੂਹ ਦਾ ਪ੍ਰਮੁੱਖ ਹੁੰਦਾ ਹੈ ਜਾਂ ਅਜਿਹੀਆਂ ਅੰਤਰਰਾਸ਼ਟਰੀ ਬੈਠਕਾਂ ਦੀ ਮੇਜ਼ਬਾਨੀ ਕਰਦਾ ਹੈ ਤਾਂ ਸਥਾਨ ਦੀ ਚੋਣ ਕਰਨੀ ਉਸ ਦਾ ਵਿਸ਼ੇਸ਼ ਅਧਿਕਾਰ ਹੁੰਦਾ ਹੈ ਕਸ਼ਮੀਰ ਨੂੰ ਭਾਰਤ ਦਾ ਸਵਰਗ ਕਿਹਾ ਜਾਂਦਾ ਹੈ।

ਕਦੇ ਇੱਥੇ ਲਗਾਤਾਰ ਫਿਲਮਾਂ ਦੀ ਸ਼ੂਟਿੰਗ ਹੁੰਦੀ ਸੀ ਅਤੇ ਕਸ਼ਮੀਰ ਦੇ ਸੈਰ-ਸਪਾਟਾ ਸਥਾਨਾਂ ਗੁਲਮਰਗ, ਸੋਨਗਰਮ, ਪਹਿਲਗਾਓਂ, ਡਲ ਝੀਲ ਤੇ ਹੋਰ ਸਥਾਨਾਂ ’ਤੇ ਫਿਲਮੀ ਸਿਤਾਰਿਆਂ ਦਾ ਇਕੱਠ ਹੋਇਆ ਰਹਿੰਦਾ ਸੀ ਪਰ ਪਾਕਿ ਸਮਰਥਿਤ ਅੱਤਵਾਦ ਨੇ ਕਸ਼ਮੀਰ ਦੇ ਵਿਕਾਸ ਨੂੰ ਖਾ ਲਿਆ ਸੀ ਪਰ ਮੋਦੀ ਸਰਕਾਰ ਨੇ ਦਿ੍ਰੜ ਇੱਛਾ-ਸ਼ਕਤੀ ਦਿਖਾਉਂਦਿਆਂ ਕਸ਼ਮੀਰ ’ਚ ਅੱਤਵਾਦ ਅਤੇ ਅਸ਼ਾਂਤੀ ਨੂੰ ਕਾਬੂ ਕੀਤਾ ਜਨ-ਕਲਿਆਣ ਲਈ ਸਮਰਪਿਤ ਸੰਕਲਪਾਂ ਨਾਲ ਨਵੇਂ ਕਸ਼ਮੀਰ ਨੂੰ ਆਕਾਰ ਦਿੱਤਾ ਜਾ ਰਿਹਾ ਹੈ ਵਿਸ਼ਵ ਦੀਆਂ ਆਰਥਿਕ ਅਤੇ ਰਾਜਨੀਤਿਕ ਸ਼ਕਤੀਆਂ ਨੂੰ ਸੰਚਾਲਿਤ ਕਰਨ ਵਾਲੇ ਦੇਸ਼ ਜੇਕਰ ਇਮਾਨਦਾਰੀ ਨਾਲ ਧਾਰ ਲੈਣ ਤਾਂ ਦੁਨੀਆ ’ਚ ਅੱਤਵਾਦ ’ਤੇ ਕਾਬੂ ਪਾਇਅ ਜਾ ਸਕਦਾ ਹੈ ਅਤੇ ਕਸ਼ਮੀਰ ਵਾਂਗ ਹੀ ਦੁਨੀਆ ਦੀ ਤਸਵੀਰ ਬਦਲੀ ਜਾ ਸਕਦੀ ਹੈ।