ਆਕਸੀਜਨ ਲਈ ਹਾਹਾਕਾਰ
ਏਜੰਸੀ, ਨਵੀਂ ਦਿੱਲੀ। ਦੇਸ਼ ਦਾ ਦਿਨ ਕਹਿਲਾਉਣ ਵਾਲੀ ਦਿੱਲੀ ਵਧੀਆ ਇਲਾਜ ਲਈ ਜਾਣੀ ਜਾਂਦੀ ਹੈ, ਪਰ ਅੱਜ ਇੱਥੇ ਰਹਿਣ ਵਾਲੇ ਲੋਕ ਖੁਦ ਹੀ ਇਲਾਜ ਲਈ ਤਰਸ ਰਹੇ ਹਨ। ਦੇਸ਼ ਦੀ ਰਾਜਧਾਨੀ ’ਚ ਰੋਜਾਨਾ ਕੋਰੋਨਾ ਵਾਇਰਸ ਦੇ ਹਜ਼ਾਰਾਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦਰਮਿਆਨ ਆਕਸੀਜਨ ਦੀ ਕਮੀ ਨੇ ਕਈ ਲੋਕਾਂ ਦੀ ਜੀਵਨ ’ਤੇ ਮੰਡਰਾ ਰਹੇ ਖਤਰੇ ਨੂੰ ਹੋਰ ਵਧਾ ਦਿੱਤਾ ਹੈ। ਕਈ ਹਸਪਤਾਲਾਂ ’ਚ ਜਿੱਥੇ ਆਕਸੀਜਨ ਦੀ ਭਾਰੀ ਕਮੀ ਝੱਲਣੀ ਪੈ ਰਹੀ ਹੈ, ਉੱਥੇ ਕਈ ਹਸਪਤਾਲਾਂ ਕੋਲ ਕੁਝ ਘੰਟਿਆਂ ਦਾ ਸਟਾਕ ਬਚਿਆ ਹੈ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਆਖਿਰ ਇਨ੍ਹਾਂ ਹਸਪਤਾਲਾਂ ’ਚ ਦਾਖਲ ਮਰੀਜ਼ਾਂ ਦਾ ਕੀ ਹੋਵੇਗਾ। ਹਾਲਾਤ ਦਾ ਅੰਦਾਜਾ ਇਸ ਗੱਲ ਨਾਲ ਲਾਇਆ ਜਾ ਸਕਦਾ ਹੈ ਕਿ ਮੈਕਸ ਹਸਪਤਾਲ ਨੂੰ ਆਕਸੀਜਨ ਦੀ ਅਪੂਰਤੀ ਦੀ ਮੰਗ ਨੂੰ ਲੈ ਕੇ ਹਾਈਕੋਰਟ ਦੇ ਸ਼ਰਨ ’ਚ ਜਾਣਾ ਪਿਆ, ਜਿਸ ਤੋਂ ਬਾਅਦ ਕੋਰਟ ਨੇ ਕੇਂਦਰ ਸਰਕਾਰ ਨੂੰ ਸਖਤ ਫਟਕਾਰ ਲਗਾਉਂਦਿਆਂ ਆਕਸੀਜਨ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤਾ।
ਅਪੋਲੋ, ਫੋਰਟਿਸ, ਮੈਕਸ, ਸਰ ਗੰਗਾਰਾਮ ਵਰਗੇ ਪ੍ਰਸਿੱਧ ਹਸਪਤਾਲਾਂ ’ਚ ਵੀ ਆਕਸੀਜਨ ਦੀ ਭਾਰੀ ਕਮੀ ਚੱਲ ਰਹੀ ਹੈ। ਮਾਤਾ ਚਾਨਨ ਦੇਵੀ ਹਸਪਤਾਲ ’ਚ ਸਵੇਰੇ ਆਕਸੀਜਨ ਖਤਮ ਹੋ ਗਈ, ਜਿੱਥੇ 200 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਅਜਿਹੇ ਹਾਲਾਤ ’ਚ ਸਿਰਫ ਦਿੱਲੀ ਦੀ ਨਹੀਂ ਲਖਨਊ, ਮੁੰਬਈ, ਪੂਣੇ, ਪਟਨਾ, ਭੋਪਾਲ ਸਮੇਤ ਵੱਡੇ ਤੇ ਛੋਟੇ ਸ਼ਹਿਰਾਂ ’ਚ ਆਮ ਦੇਖੇ ਜਾ ਸਕਦੇ ਹਨ। ਮਰੀਜ਼ ਹਸਪਤਾਲਾਂ ’ਚ ਇਲਾਜ ਲਈ ਤੜਫ ਰਹੇ ਹਨ, ਪਰ ਪ੍ਰੋਸੈਸਿੰਗ ਦੀ ਕਮੀ ਕਾਰਨ ਡਾਕਟਰ ਵੀ ਮਜ਼ਬੂਰ ਨਜ਼ਰ ਆ ਰਹੇ ਹਨ। ਅਜਿਹੇ ’ਚ ਆਮ ਜਨਤਾ ਲਈ ਜਾਨਲੇਵਾ ਕੋਰੋਨਾ ਦੇ ਚੱਲਦੇ ਮਾਸਕ ਲਾਉਣਾ, ਸੋਸ਼ਲ ਡਿਸਟੈਸਿੰਗ, ਸੈਨੇਟਾਈਜ਼ਰ ਤੇ ਥਰਮਲ ਸਕੈਨਿੰਗ ਦਾ ਵਿਸ਼ੇਸ਼ ਧਿਆਨ ਰੱਖੋ। ਖੰਘ, ਜੁਕਾਮ ਜਾਂ ਬੁਖਾਰ ਹੋਣ ’ਤੇ ਤੁਰੰਤ ਜਾਂਚ ਕਰਵਾਉ ਤੇ ਮਾਹਿਰ ਡਾਕਟਰਾਂ ਤੋਂ ਇਲਾਜ ਕਰਵਾਓ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।