ਬਜਟ ਦੀ ਘਾਟ: ਸੰਯੁਕਤ ਰਾਸ਼ਟਰ ਦੇ ਏਸੀ, ਲਿਫਟ ਬੰਦ

ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਯੂਐਨ ਦਫ਼ਤਰਾਂ ਨੂੰ ਖਰਚ ‘ਚ ਕਟੌਤੀ ਕਰਨ ਲਈ ਕਿਹਾ

ਏਜੰਸੀ/ਜੇਨੇਵਾ। ਸੰਯੁਕਤ ਰਾਸ਼ਟਰ ਇਸ ਸਮੇਂ ਬਜਟ ਦੀ ਭਾਰੀ ਕਟੌਤੀ ਨਾਲ ਜੂਝ ਰਿਹਾ ਹੈ ਅਮਰੀਕਾ, ਬ੍ਰਾਜੀਲ ਸਮੇਤ ਕੁਝ ਹੋਰ ਦੇਸ਼ਾਂ ਨੂੰ ਦਿੱਤਾ ਕਰਜ਼ ਵਾਪਸ ਨਾ ਮਿਲਣ ਕਾਰਨ ਯੂਐਨ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ‘ਚ ਵੀ ਨਾਕਾਮ ਰਿਹਾ ਹੈ ਖਬਰਾਂ ਅਨੁਸਾਰ ਯੂਐਨ ਆਫਿਸ ‘ਚ ਬਿਜਲੀ ਦੀ ਖਪਤ ‘ਤੇ ਕਾਬੂ ਪਾਉਣ ਲਈ ਏਅਰ ਕੰਡੀਸ਼ਨਰ ਅਤੇ ਲਿਫਟ ਬੰਦ ਕਰ ਦਿੱਤੀ ਗਈ ਹੈ ਇੱਥੋਂ ਤੱਕ ਕਿ ਮੁਲਾਜ਼ਮਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ‘ਤੇ ਵੀ ਖਤਰਾ ਪੈਦਾ ਹੋ ਗਿਆ ਹੈ ਹਾਲਾਂਕਿ, ਯੂਐਨ ਪ੍ਰਬੰਧਨ ਨੇ ਕਿਹਾ ਹੈ ਕਿ ਉਹ ਆਪਣੇ 37 ਹਜ਼ਾਰ ਮੁਲਾਜਮਾਂ ਦੀ ਤਨਖਾਹ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ‘ਚ ਲੱਗਾ ਹੈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਇਸ ਸਬੰਧੀ ਮੁਲਾਜ਼ਮਾਂ ਨੂੰ ਇੱਕ ਚਿੱਠੀ ਵੀ ਲਿਖੀ ਹੈ ਇਸ ‘ਚ ਕਿਹਾ ਗਿਆ ਹੈ ਕਿ ਯੂਐਨ ਪਿਛਲੇ ਇੱਕ ਦਹਾਕੇ ‘ਚ ਸਭ ਤੋਂ ਵੱਡੀ ਫੰਡ ਦੀ ਕਮੀ ਨਾਲ ਜੂਝ ਰਿਹਾ ਹੈ ਇਸ ਕਾਰਨ ਮਹੀਨੇ ਦੇ ਆਖਰ ‘ਚ ਸਟਾਫ ਅਤੇ ਵੈਂਡਰਜ਼ ਨੂੰ ਭੁਗਤਾਨ ‘ਚ ਮੁਸ਼ਕਲ ਆ ਸਕਦੀ ਹੈ।

ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਖਰਚ ‘ਚ ਕਟੌਤੀ ਦੀ ਗੱਲ ਕੀਤੀ

ਸੰਯੁਕਤ ਰਾਸ਼ਟਰ ਬਜਟ ਦੀ ਕਮੀ ਨਾਲ ਜੂਝ ਰਿਹਾ ਹੈ ਇਸ ਕਾਰਨ ਯੂਐਨ ‘ਚ ਹੋਣ ਵਾਲੀ ਮੀਟਿੰਗ ਰੱਦ ਕਰ ਦਿੱਤੀ ਗਈ ਹੈ ਦਸਤਾਵੇਜ ਜਾਰੀ ਕਰਨ ‘ਚ ਵੀ ਦੇਰੀ ਹੋ ਰਹੀ ਹੈ ਅਕਸੀਲੇਟਰ ਬੰਦ ਹੋ ਚੁੱਕੇ ਹਨ ਏਸੀ ਅਤੇ ਹੀਟਰ ਦੀ ਵਰਤੋਂ ‘ਤੇ ਰੋਕ ਲਾਈ ਗਈ ਹੈ ਇਸ ਤੋਂ ਪਹਿਲਾਂ ਸੋਮਵਾਰ ਨੂੰ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੇ ਸੰਯੁਕਤ ਰਾਸ਼ਟਰ ਦੇ ਦੁਨੀਆ ਭਰ ‘ਚ ਮੌਜ਼ੂਦ ਦਫ਼ਤਰਾਂ ‘ਚ ਖਰਚ ਦੀ ਕਟੌਤੀ ਕਰਨ ਦੇ ਆਦੇਸ਼ ਦਿੱਤੇ ਉਨ੍ਹਾਂ ਨੇ ਦਫ਼ਤਰ ਮੁਖੀਆਂ ਨੂੰ ਐਮਰਜੈਂਸੀ ਉਪਾਅ ਅਪਣਾਉਣ ਲਈ ਕਿਹਾ।

ਅਮਰੀਕਾ ਦੀ 1 ਅਰਬ ਡਾਲਰ ਦੀ ਰਾਸ਼ੀ ਬਕਾਇਆ

ਸੰਯੁਕਤ ਰਾਸ਼ਟਰ ਪ੍ਰਬੰਧਨ ਦੀ ਮੁਖੀ ਕੈਥਰੀਨ ਪੋਲਾਰਡ ਨੇ ਮਹਾਂਸਭਾ ਦੀ ਬਜਟ ਕਮੇਟੀ ਨੂੰ ਦੱਸਿਆ ਕਿ 128 ਦੇਸ਼ਾਂ ਨੇ ਯੂਐਨ ਨੂੰ ਆਪਣੀਆਂ ਗਤੀਵਿਧੀਆਂ ਸੰਚਾਲਿਤ ਕਰਨ ਲਈ 4 ਅਕੂਬਰ ਤੱਕ 1.99 ਬਿਲੀਅਨ ਡਾਲਰ ਚੁਕਾਏ ਹਨ ਪੋਲਾਰਡ ਨੇ ਦੱਸਿਆ ਕਿ 1.386 ਅਰਬ ਡਾਲਰ (9800 ਕਰੋੜ ਰੁਪਏ) ਦੀ ਰਾਸ਼ੀ 65 ਦੇਸ਼ਾਂ ਵੱਲ ਹਾਲੇ ਬਕਾਇਆ ਹੈ, ਜਿਸ ‘ਚੋਂ ਇਕੱਲੇ ਅਮਰੀਕਾ ਨੇ 1 ਅਰਬ ਡਾਲਰ ਦੇਣੇ ਹਨ ਉਨ੍ਹਾਂ ਕਿਹਾ, ਹਾਲ ਹੀ ਦੇ ਕੁਝ ਸਾਲਾਂ ‘ਚ ਰੈਗੂਲਰ ਬਜਟ ‘ਚ ਨਗਦ ਰਾਸ਼ੀ ਸਬੰਧੀ ਜੂਝਣਾ ਪੈ ਰਿਹਾ ਹੈ ਹਰ ਸਾਲ ਸਥਿਤੀ ਬਹੁਤ ਹੀ ਖਰਾਬ ਹੁੰਦੀ ਜਾ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।