ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਸੂਬੇ ਪੰਜਾਬ ਪੰਜਾਬ ਖੇਤ ਮਜਦ...

    ਪੰਜਾਬ ਖੇਤ ਮਜਦੂਰ ਸਭਾ ਵਲੋਂ ਮਜਦੂਰ ਦਿਹਾੜਾ ਮਨਾਇਆ

    Pledge taken to further strengthen the ongoing struggle for the demand of permanent employment

    ਜਲਾਲਾਬਾਦ  (ਰਜਨੀਸ਼ ਰਵੀ)। ਪੰਜਾਬ ਖੇਤ ਮਜਦੂਰ ਸਭਾ (ਰਜਿ.) ਦੀ ਇਕਾਈ ਜਲਾਲਾਬਾਦ ਵਲੋਂ ਸੁਤੰਤਰ ਭਵਨ ਸੀਪੀਆਈ ਦਫਤਰ ਵਿਖੇ ਮਈ ਦਿਹਾੜਾ (Labour Day) ਮਨਾਇਆ ਗਿਆ। ਇਸ ਮੌਕੇ ਸੀਪੀਆਈ ਦਾ ਝੰਡਾ ਲਹਿਰਾਇਆ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜਦੂਰ ਵਰਗ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।

    ਇਸ ਮੌਕੇ ਬਲਾਕ ਪ੍ਰਧਾਨ ਕਾਮਰੇਡ ਮੁਖਤਿਆਰ ਸਿੰਘ ਕਮਰੇਵਾਲਾ, ਬਲਾਕ ਜਨਰਲ ਸਕੱਤਰ ਕਾਮਰੇਡ ਬਲਬੀਰ ਸਿੰਘ ਕਾਠਗੜ, ਸ਼ੇਰ ਸਿੰਘ ਫਲੀਆਵਾਲਾ,ਸੁਰਜੀਤ ਕਾਠਗੜ, ਜਰਨੈਲ ਕਾਠਗੜ, ਰੇਸ਼ਮ ਪਾਲੀਵਾਲਾ, ਤਾਰਾ ਸਿੰਘ ਕਮਰੇਵਾਲਾ, ਸ਼ਿੰਗਾਰਾ ਸਿੰਘ ਪਾਲੀਵਾਲਾ, ਹੀਰਾ ਸਿੰਘ, ਸਵਰਨ ਸਿੰਘ, ਹਰਜਿੰਦਰ ਸਿੰਘ ਆਦਿ ਹਾਜਰ ਸਨ। ਜਦਕਿ ਆਲ ਇੰਡੀਆ ਆਂਗਨਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ (ਏਟਕ) ਦੇ ਸੂਬਾ ਸਕੱਤਰ ਸੁਨੀਲ ਕੌਰ ਬੇਦੀ, ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇਵਾਲਾ, ਭਗਵੰਤ ਕੌਰ ਨਕੇਰੀਆ, ਬਿਮਲਾ ਫੰਗੀਆ, ਮਮਤਾ ਖੁੰਡਵਾਲਾ ਆਦਿ ਨੇ ਵੀ ਸ਼ਿਰਕਤ ਕੀਤੀ ਅਤੇ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ। (Labour Day)

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here