Arunachal Pradesh: ਭਾਰਤ ਚੀਨ ਸਰਹੱਦ ਤੋਂ ਮਜ਼ਦੂਰ ਗਾਇਬ, ਇੱਕ ਦੀ ਮਿਲੀ ਲਾਸ਼, ਬਾਕੀ ਅਜੇ ਲਾਪਤਾ

ਇੱਕ ਦੀ ਮਿਲੀ ਲਾਸ਼, ਬਾਕੀ ਅਜੇ ਲਾਪਤਾ

ਨਵੀਂ ਦਿੱਲੀ (ਏਜੰਸੀ)। ਭਾਰਤ ਅਤੇ ਚੀਨ ਦੀ ਸਰਹੱਦ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਅਰੁਣਾਚਲ ਪ੍ਰਦੇਸ਼ ਦੇ ਕੁਰੰਗ ਕੁਮੇ ਸ਼ਹਿਰ ’ਚ ਭਾਰਤ-ਚੀਨ ਸਰਹੱਦ ’ਤੇ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ ਅਤੇ 18 ਲੋਕ ਲਾਪਤਾ ਹੋ ਗਏ ਹਨ। ਡਿਪਟੀ ਕਮਿਸ਼ਨਰ ਬੇਂਗੀਆ ਨਿਘੀ ਨੇ ਕਿਹਾ ਕਿ ਇਹ ਸਾਰੇ ਇੱਥੇ ਇੱਕ ਸੜਕ ਪ੍ਰੋਜੈਕਟ ’ਤੇ ਕੰਮ ਕਰ ਰਹੇ ਸਨ ਅਤੇ 5 ਜੁਲਾਈ ਤੋਂ ਲਾਪਤਾ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਜ਼ਦੂਰ ਆਸਾਮ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਸੜਕ ਬਣਾਉਣ ਲਈ ਠੇਕੇਦਾਰ ਆਸਾਮ ਤੋਂ 19 ਮਜ਼ਦੂਰ ਲੈ ਕੇ ਆਇਆ ਸੀ।

ਇਹ ਇਲਾਕਾ ਜ਼ਿਲ੍ਹਾ ਹੈੱਡਕੁਆਰਟਰ ਕੋਲੋਰਿਆਂਗ ਤੋਂ 150 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਸਾਨੂੰ 13 ਜੁਲਾਈ ਨੂੰ ਸੂਚਨਾ ਮਿਲੀ ਕਿ ਸਾਰੇ ਮਜ਼ਦੂਰ ਕੰਮ ਵਾਲੀ ਥਾਂ ਤੋਂ ਗਾਇਬ ਹਨ। ਸੋਮਵਾਰ ਨੂੰ ਇਨ੍ਹਾਂ ਮਜ਼ਦੂਰਾਂ ’ਚੋਂ ਇਕ ਦੀ ਲਾਸ਼ ਫੁਰਾਕ ਨਦੀ ’ਚੋਂ ਮਿਲੀ ਸੀ। ਇਸ ਦੇ ਨਾਲ ਹੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਸਾਰੇ ਮਜ਼ਦੂਰਾਂ ਦੀ ਨਦੀ ’ਚ ਡੁੱਬਣ ਕਾਰਨ ਮੌਤ ਹੋ ਗਈ ਹੋਵੇਗੀ। ਫਿਲਹਾਲ ਬਚਾਅ ਕਾਰਜ ਜਾਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ