ਮਿੱਟੀ ਦੀ ਢਿੱਗ ਡਿੱਗਣ ਨਾਲ ਮਜ਼ਦੂਰ ਦੀ ਮੌਤ

Landslide

(ਅਮਿਤ ਗਰਗ) ਰਾਮਪੁਰਾ ਫੂਲ। ਸਥਾਨਕ ਸ਼ਹਿਰ ਰਾਮਪੁਰਾ ਤੋਂ ਫੂਲ ਟਾਊਨ ਨੂੰ ਜਾਂਦੀ ਸੜਕ ’ਤੇ ਸਥਿਤ ਟਰੱਕ ਯੂਨੀਅਨ ਦੇ ਸਾਹਮਣੇ Landslide ਦਾ ਕੰਮ ਚੱਲ ਰਿਹਾ ਸੀ ਪੱਟੇ ਹੋਏ ਟੋਏ ਵਿੱਚ ਮਜ਼ਦੂਰ ਕੰਮ ਕਰ ਰਹੇ ਸੀ ਕਿ ਅਚਾਨਕ ਮਿੱਟੀ ਦੀ ਢਿੱਗ ਡਿੱਗਣ ਨਾਲ ਇੱਕ ਮਜ਼ਦੂਰ ਮਿੱਟੀ ਦੇ ਮਲਬੇ ਹੇਠਾਂ ਦੱਬਿਆ ਗਿਆ ਜਿਸ ਨਾਲ ਮਜ਼ਦੂਰ ਦੀ ਮੌਤ ਹੋ ਗਈ। (Landslide)

ਇਹ ਵੀ ਪੜ੍ਹੋ : ਸਾਬਕਾ ਫੌਜੀ ਨੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਸੰਸਥਾ ਦੇ ਪ੍ਰਮੁੱਖ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਕਿ ਮਲਬੇ ਥੱਲੇ ਇੱਕ ਮਜ਼ਦੂਰ ਫਸਿਆ ਹੋਇਆ ਹੈ ਤਾਂ ਤੁਰੰਤ ਉਹਨਾਂ ਦੀ ਟੀਮ ਘਟਨਾ ਸਥਾਨ ’ਤੇ ਪਹੁੰਚੀ। ਆਸ ਪਾਸ ਦੇ ਲੋਕਾਂ ਤੇ ਉਥੇ ਹੋਰ ਮਜ਼ਦੂਰਾਂ ਦੀ ਮੱਦਦ ਨਾਲ ਮਜਦੂਰ ਵਿਅਕਤੀ ਨੂੰ ਬਾਹਰ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਵੱਲੋਂ ਉਸ ਨੂੰ ਮਿ੍ਰਤਕ ਘੋਸ਼ਿਤ ਕਰ ਦਿੱਤਾ ਗਿਆ। ਮਿ੍ਰਤਕ ਦੀ ਪਹਿਚਾਣ ਤੇਤਰ ਨਦਾਫ (63) ਪੁੱਤਰ ਸਾਦਿਕ ਨਦਾਫ ਬਿਹਾਰ ਵਜੋਂ ਹੋਈ ਜਿਸ ਨੂੰ ਸਿਵਲ ਹਸਪਤਾਲ ਰਾਮਪੁਰਾ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। (Landslide)

LEAVE A REPLY

Please enter your comment!
Please enter your name here