Wushu Asian Cup: ਕੁਸ਼ਲ ਤਾਇਲ ਨੇ ਜਿੱਤਿਆ ਵੁਸ਼ੂ ਏਸ਼ੀਅਨ ਕੱਪ ’ਚ ਸੋਨ ਤਮਗਾ

Wushu Asian Cup
ਲਹਿਰਾਗਾਗਾ : ਸੋਨ ਤਮਗਾ ਜਿੱਤਣ ਤੋਂ ਬਾਅਦ ਕੁਸ਼ਲ ਤਾਇਲ

Wushu Asian Cup: (ਰਾਜ ਸਿੰਗਲਾ) ਲਹਿਰਾਗਾਗਾ। ਲਹਿਰਾਗਾਗਾ ਦੇ ਕੁਸ਼ਲ ਤਾਇਲ ਵੱਲੋਂ ਚੀਨ ’ਚ ਹੋਏ ਵੁਸ਼ੂ ਏਸ਼ੀਅਨ ਕੱਪ ਵਿੱਚ ਸੋਨ ਤਮਗਾ ਜਿੱਤ ਕੇ ਸ਼ਹਿਰ ਦੇ ਨਾਲ-ਨਾਲ ਇਲਾਕੇ ਅਤੇ ਦੇਸ਼ ਦਾ ਨਾਂਅ ਰੋਸ਼ਨ ਕੀਤਾ ਹੈ। ਸੋਨ ਤਮਗਾ ਜਿੱਤਣ ਦੀ ਪਰਿਵਾਰ ਨੂੰ ਖਬਰ ਮਿਲਦਿਆਂ ਹੀ ਇਲਾਕੇ ਅਤੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ: Delhi News: ਸੀਬੀਆਈ ਨੇ ਦਿੱਲੀ ਪੁਲਿਸ ਦੇ ਏਐਸਆਈ ਨੂੰ ਕੀਤਾ ਗ੍ਰਿਫ਼ਤਾਰ, 50,000 ਰੁਪਏ ਮੰਗੀ ਸੀ ਰਿਸ਼ਵਤ

ਇਸ ਸਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਕੁਸ਼ਲ ਤਾਇਲ ਦੇ ਪਿਤਾ ਰਾਮ ਕੁਮਾਰ ਨੇ ਦੱਸਿਆ ਕਿ ਵੁਸ਼ੂ ਏਸ਼ੀਅਨ ਕੱਪ , ਜਿਲਿਨ, ਚੀਨ ਵਿੱਚ 3 ਜੁਲਾਈ 2025 ਤੋਂ 7 ਜੁਲਾਈ 25 ਤੱਕ ਖੇਡੀਆਂ ਗਈਆਂ ਸਨ, ਜਿਸ ਵਿੱਚ ਕੁਸ਼ਲ ਤਾਇਲ ਨੇ ਸੋਨੇ ਦਾ ਤਮਗਾ ਜਿੱਤ ਕੇ ਉਹਨਾਂ ਦਾ ਹੀ ਨਹੀਂ ਪੂਰੇ ਇਲਾਕੇ ਦਾ ਮਾਣ ਵਧਾਇਆ। ਉਹ ਇੱਕ ਮਹੀਨਾ ਪਹਿਲਾਂ ਹੀ ਸ਼ੈਡੋਂਗ, ਚੀਨ ਵਿੱਚ ਇਸ ਮੁਕਾਬਲੇ ਦੀ ਤਿਆਰੀ ਕਰ ਰਿਹਾ ਸੀ ।ਇੱਥੇ ਇਹ ਦੱਸਣ ਯੋਗ ਹੈ ਕਿ ਪਿਛਲੇ ਸਾਲ ਵੀ ਕੁਸ਼ਲ ਤਾਇਲ ਇਹਨਾਂ ਖੇਡਾਂ ਵਿੱਚ ਸੋਨ ਤਮਗਾ ਜਿੱਤ ਕੇ ਆਇਆ ਸੀ। Wushu Asian Cup